ਪਾਕਿ ਸੈਨਾ ਮੁਖੀ ਜਾਵੇਦ ਬਾਜਵਾ ਦੀ ਉਤਰ ਸਕਦੀ ਹੈ ਵਰਦੀ, ਇਮਰਾਨ ਨੇ ਬੁਲਾਈ ਬੈਠਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 19 ਅਗਸਤ ਨੂੰ ਇੱਕ ਅਧਿਕਾਰਤ ਸੂਚਨਾ ਰਾਹੀਂ ਜਨਰਲ ਬਾਜਵਾ ਦੇ ਕਾਰਜਕਾਲ ਵਿਚ ਤਿੰਨ ਸਾਲਾਂ ਦਾ ਵਾਧਾ ਕੀਤਾ ਸੀ।

Javed Bajwa

ਇਸਲਾਮਾਬਾਦ- ਪਾਕਿਸਤਾਨ ਦੇ ਚੀਫ਼ ਜਸਟਿਸ ਆਸਿਫ਼ ਸਈਦ ਖੋਸਾ ਨੇ ਪਾਕਿ ਸੈਨਾ ਦੇ ਮੁਖੀ ਨੂੰ ਇੱਕ 'ਸ਼ਟਲਕਾਕ'' ਦੇ ਤੌਰ ਵਿਚ ਤਬਦੀਲ ਕਰ ਦੇਣ ਨੂੰ ਲੈ ਕੇ ਅਟਾਰਨੀ ਜਰਨਲ ਨੂੰ ਫਟਕਾਰ ਲਾਈ। ਨਾਲ ਹੀ, ਇਮਰਾਨ ਖ਼ਾਨ ਸਰਕਾਰ ਨੂੰ ਕਿਹਾ ਕਿ ਉਹ ਜੋ ਕੁਝ ਕਰ ਰਹੀ ਹੈ, ਉਸ ਉੇੱਤੇ ਮੁੜ ਤੋਂ ਵਿਚਾਰ ਕਰੇ। ਪਾਕਿ ਸੁਪਰੀਮ ਕੋਰਟ ਨੇ ਬੁੱਧਵਾਰ (27 ਨਵੰਬਰ) ਨੂੰ ਮੌਜੂਦਾ ਸੈਨਾ ਮੁਖੀ ਜਰਨਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ਨਾਲ ਜੁੜੇ ਇੱਕ ਅਹਿਮ ਮਾਮਲੇ ਦੀ ਸੁਣਵਾਈ ਵੀਰਵਾਰ ਤੱਕ ਲਈ ਰੋਕ ਦਿੱਤੀ ਹੈ।

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 19 ਅਗਸਤ ਨੂੰ ਇੱਕ ਅਧਿਕਾਰਤ ਸੂਚਨਾ ਰਾਹੀਂ ਜਨਰਲ ਬਾਜਵਾ ਦੇ ਕਾਰਜਕਾਲ ਵਿਚ ਤਿੰਨ ਸਾਲਾਂ ਦਾ ਵਾਧਾ ਕੀਤਾ ਸੀ। ਇਸ ਪਿੱਛੇ ਉਨ੍ਹਾਂ ਨੇ ਸੁਰੱਖਿਆ ਦਾ ਹਵਾਲਾ ਦਿੱਤਾ ਸੀ। ਬਾਜਵਾ ਦਾ ਮੁੱਲ ਕਾਰਜਕਾਲ 29 ਨਵੰਬਰ ਨੂੰ ਸਮਾਪਤ ਹੋਣ ਵਾਲਾ ਹੈ ਅਤੇ ਜੇਕਰ ਸੁਪਰੀਮ ਕੋਰਟ ਨੇ ਉਸ ਤੋਂ ਪਹਿਲਾਂ ਉਸ ਦੇ ਹੱਕ ਵਿਚ ਫੈਸਲਾ ਦਿੱਤਾ ਤਾਂ ਉਹ ਇਸ ਅਹੁਦੇ ਉੱਤੇ ਬਣੇ ਰਹਿ ਸਕਦੇ ਹਨ ਪਰ ਇਸ ਮਾਮਲੇ ਵਿਚ ਪਾਕਿ ਉੱਚ ਅਦਾਲਤ ਦਾ ਫੈਸਲਾ ਬਾਜਵਾ ਨੂੰ ਹੋਰ ਤਿੰਨ ਸਾਲ ਇਸ ਅਹੁਦੇ ਉੱਤੇ ਬਣੇ ਰਹਿਣ ਤੋਂ ਰੋਕ ਵੀ ਸਕਦਾ ਹੈ।

ਪਾਕਿਸਤਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਆਸਿਫ ਸਈਦ ਖੋਸਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਮੰਗਲਵਾਰ ਨੂੰ ਕਿਹਾ ਕਿ ਅਜੇ ਸਮਾਂ ਹੈ। ਸਰਕਾਰ ਨੂੰ ਆਪਣੇ ਕਦਮ ਵਾਪਸ ਲੈਣੇ ਚਾਹੀਦੇ ਹਨ ਅਤੇ ਸੋਚਣਾ ਚਾਹੀਦਾ ਹੈ ਕਿ ਇਹ ਕੀ ਕਰ ਰਹੀ ਹੈ। ਉਹ ਉੱਚ ਅਹੁਦੇਦਾਰ ਨਾਲ ਅਜਿਹਾ ਕੁਝ ਨਹੀਂ ਕਰ ਸਕਦੀ। ਅਦਾਲਤ ਨੇ ਅਟਾਰਨੀ ਜਨਰਲ (ਏ.ਜੀ.) ਅਨਵਰ ਮਨਸੂਰ ਖ਼ਾਨ ਨੂੰ ਕਿਹਾ ਕਿ ਤੁਸੀਂ ਸੈਨਾ ਮੁਖੀ ਨੂੰ ਸ਼ਟਲਕਾਕ ਵਿਚ ਬਦਲ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।