ਨਵੇਂ ਸਾਲ ਤੋਂ ਪਹਿਲਾ ਮੋਦੀ ਸਰਕਾਰ ਦਾ ਤੋਹਫ਼ਾ, ਹੁਣ ਪੁਰਸ਼ਾਂ ਨੂੰ ਵੀ ਮਿਲੇਗੀ 730 ਦਿਨਾਂ ਦੀ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੇਂ ਸਾਲ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ ਬਹੁਤ ਵੱਡਾ ਤੋਹਫ਼ਾ........

PM

ਨਵੀਂ ਦਿੱਲੀ (ਭਾਸ਼ਾ): ਨਵੇਂ ਸਾਲ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ ਬਹੁਤ ਵੱਡਾ ਤੋਹਫ਼ਾ ਦੇਣ ਦਾ ਫੈਸਲਾ ਲੈ ਲਿਆ ਹੈ। 7ਵੇਂ ਤਨਖਾਹ ਕਮਿਸ਼ਨ ਵਲੋਂ ਇਕੱਲੇ ਪਿਤਾ ਨੂੰ ਵੀ ਬੱਚੇ ਦੀ ਦੇਖਭਾਲ ਅਰਜ਼ੀ ਦੇਣ ਦੀ ਸਿਫਾਰਿਸ਼ ਉਤੇ ਕੇਂਦਰ ਨੇ ਮੋਹਰ ਲਗਾ ਕੇ ਗਜਟ ਨੋਟੀਫਿਕੈਸ਼ਨ ਜਾਰੀ ਕਰ ਦਿਤਾ ਹੈ। ਪਹਿਲਾਂ ਇਹ ਛੁੱਟੀ ਸਿਰਫ਼ ਮਹਿਲਾ ਕਰਮਚਾਰੀਆਂ ਨੂੰ ਮਿਲਦੀ ਸੀ, ਪਰ ਹੁਣ ਇਹ ਬੱਚਿਆਂ ਦੀ ਦੇਖਭਾਲ ਦੀ ਛੁੱਟੀ ਪੁਰਸ਼ਾਂ ਨੂੰ ਵੀ ਮਿਲੇਗੀ।

ਇਸ ਦੇ ਮੁਤਾਬਕ ਪੁਰਸ਼ ਕਰਮਚਾਰੀਆਂ ਨੂੰ 730 ਦਿਨ ਦੀ ਛੁੱਟੀ ਬੱਚਿਆਂ ਦੀ ਦੇਖਭਾਲ ਲਈ ਮਿਲੇਗੀ। ਪਰ ਇਹ ਸਹੂਲਤ ਕੇਵਲ ਉਨ੍ਹਾਂ ਨੂੰ ਹੀ ਮਿਲੇਗੀ ਜਿਨ੍ਹਾਂ ਦੀਆਂ ਪਤਨੀ ਦੀ ਮੌਤ ਹੋ ਚੁੱਕੀ ਹੈ ਜਾਂ ਫਿਰ ਜਿਨ੍ਹਾਂ ਦੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਹਨ। ਸਿਰਫ਼ ਇਹੀ ਨਹੀਂ ਕੇਂਦਰ ਕਰਮਚਾਰੀਆਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਛੁੱਟੀ ਵਿਚ ਵੀ ਸੰਸ਼ੋਧਨ ਕੀਤਾ ਗਿਆ ਹੈ। ਜਿਸ ਦੇ ਮੁਤਾਬਕ ਜਨਵਰੀ ਅਤੇ ਜੁਲਾਈ ਮਹੀਨੇ ਦੇ ਪਹਿਲੇ ਹੀ ਦਿਨ ਪੰਜ ਦਿਨ ਦੀ ਪਹਿਲਾਂ ਹੀ ਅਰਜ਼ੀ ਹਰ ਕੈਲੇਂਡਰ ਸਾਲ ਵਿਚ ਉਨ੍ਹਾਂ ਦੇ ਖਾਤੇ ਵਿਚ ਜੋੜ ਦਿਤੀ ਜਾਵੇਗੀ।

ਅਮਰੀਕਾ ‘ਚ ਛੁੱਟੀ ਦੀ ਸਹੂਲਤ ਨਹੀਂ ਹੈ। ਪਰ ਪਰਵਾਰ ਅਤੇ ਕਨੂੰਨ 1993  ਦੇ ਤਹਿਤ ਕਰਮਚਾਰੀ 12 ਹਫ਼ਤੇ ਦਾ ਆਨਰੇਰੀ ਛੁੱਟੀ ਜ਼ਰੂਰ ਲੈ ਸਕਦੇ ਹਨ। ਉਝ ਕੈਲੀਫੋਰਨਿਆ ਵਿਚ 6 ਮਹੀਨੇ ਦੀ ਛੁੱਟੀ ਲਈ ਜਾ ਸਕਦੀ ਹੈ। ਆਸਟਰੇਲੀਆ ਵਿਚ ਬੱਚਿਆਂ ਦੀ ਦੇਖਭਾਲ ਲਈ 18 ਹਫ਼ਤੇ ਦੀ ਛੁੱਟੀ ਲਈ ਜਾ ਸਕਦੀ ਹੈ।