ਕੁਝ ਹੀ ਘੰਟਿਆਂ ‘ਚ ਹੋਣਾ ਸੀ ਓਵੈਸੀ ਦੀ ਧੀ ਦਾ ਵਿਆਹ, ਪਾਰਟੀ ਦੇ ਵਲੋਂ ਆਈ ਬੁਰੀ ਖ਼ਬਰ!
AIMIM ਦੇ ਚੀਫ਼ ਅਸਦੁੱਦੀਨ ਓਵੇਸੀ ਦੀ ਧੀ ਕੁਦਾਸਿਆ ਦਾ ਅੱਜ ਨਿਕਾਹ ਹੋਣ ਵਾਲਾ........
ਨਵੀਂ ਦਿੱਲੀ (ਭਾਸ਼ਾ): AIMIM ਦੇ ਚੀਫ਼ ਅਸਦੁੱਦੀਨ ਓਵੇਸੀ ਦੀ ਧੀ ਕੁਦਾਸਿਆ ਦਾ ਅੱਜ ਨਿਕਾਹ ਹੋਣ ਵਾਲਾ ਹੈ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਕ ਬੁਰੀ ਖ਼ਬਰ ਮਿਲੀ ਹੈ। ਦਰਅਸਲ ਨਾਮਪੱਲੀ ਤੋਂ AIMIM ਦੇ ਵਿਧਾਇਕ ਜਾਫ਼ਰ ਹੁਸੈਨ ਮਿਰਾਜ਼ ਦੇ ਸਭ ਤੋਂ ਛੋਟੇ ਪੁੱਤਰ ਦੀ ਮੌਤ ਹੋ ਗਈ ਹੈ। ਜਾਫ਼ਰ ਹੁਸੈਨ ਮਿਰਾਜ਼ ਦੇ ਪੁੱਤਰ ਮਕਸੂਦ ਹੁਸੈਨ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਮਕਸੂਦ ਹੁਸੈਨ ਦੀ ਕਿਡ਼ਨੀ ਖ਼ਰਾਬ ਹੋ ਗਈ ਸੀ ਅਤੇ 23 ਨਵੰਬਰ ਨੂੰ ਉਨ੍ਹਾਂ ਦੀ ਕਿਡ਼ਨੀ ਟਰਾਂਸਪਲਾਂਟ ਵੀ ਕੀਤੀ ਗਈ ਸੀ।
ਕੁਝ ਦਿਨਾਂ ਤੋਂ ਮਕਸੂਦ ਦੀ ਹਾਲਤ ਕਾਫ਼ੀ ਖ਼ਰਾਬ ਚੱਲ ਰਹੀ ਸੀ, ਜਿਸ ਤੋਂ ਬਾਅਦ AIMIM ਕਰਮਚਾਰੀਆਂ ਨੇ ਜਨਤਾ ਤੋਂ ਮਕਸੂਦ ਦੀ ਚੰਗੀ ਸਿਹਤ ਦੀ ਅਰਦਾਸ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ ਮਕਸੂਦ ਨੇ ਵੀਰਵਾਰ ਸਵੇਰੇ 9 ਵਜੇ ਨਿਜੀ ਹਸਪਤਾਲ ਵਿਚ ਦਮ ਤੋੜ ਦਿਤਾ। ਮਕਸੂਦ ਹੁਸੈਨ ਦੇ ਜਨਾਜੇ ਦੀ ਨਮਾਜ਼ ਇਤਿਹਾਸਕ ਮੱਕਾ ਮਸਜਿਦ ਵਿਚ ਪੜ੍ਹੀ ਗਈ, ਜਿਸ ਵਿਚ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਵੀ ਸ਼ਾਮਲ ਹੋਏ। ਤੁਹਾਨੂੰ ਦੱਸ ਦਈਏ ਅੱਜ ਅਸਦੁੱਦੀਨ ਓਵੈਸੀ ਦੀ ਧੀ ਕੁਦਸਿਆ ਓਵੈਸੀ ਦੇ ਵਿਆਹ ਸ਼ਾਹ ਆਲਮ ਖ਼ਾਨ ਦੇ ਪੋਤਰੇ ਨਵਾਬ ਬਰਕਤ ਆਲਮ ਖ਼ਾਨ ਦੇ ਨਾਲ ਹੋਣ ਵਾਲਾ ਹੈ।
ਦੱਸ ਦਈਏ ਕਿ ਬਰਕਤ, ਨਵਾਬ ਅਹਿਮਦ ਆਲਮ ਖਾਨ ਦੇ ਪੁੱਤਰ ਅਤੇ ਨਵਾਬ ਸ਼ਾਹ ਆਲਮ ਦੇ ਪੋਤਰੇ ਹਨ। ਬਰਕਤ ਨੇ ਪੋਸਟ ਗਰੇਜੂਏਟ ਕੀਤੀ ਹੈ ਅਤੇ ਉਹ ਅਪਣੇ ਪਰਵਾਰ ਦਾ ਹੀ ਬਿਜਨੇਸ ਸੰਭਾਲਦੇ ਹਨ। ਸ਼ਾਹ ਆਲਮ ਖ਼ਾਨ ਦਾ ਨਾਂਅ ਹੈਦਰਾਬਾਦ ਦੇ ਜਾਣੇ- ਪਰਮੰਨੇ ਉਦਯੋਗਪਤੀਆਂ ਵਿਚ ਸ਼ੁਮਾਰ ਹੈ ਉਥੇ ਹੀ ਅਸਦੁੱਦੀਨ ਓਵੈਸੀ ਹੈਦਰਾਬਾਦ ਦੇ ਨਾਲ ਹੀ ਰਾਸ਼ਟਰੀ ਰਾਜਨੀਤੀ ਵਿਚ ਵੀ ਵੱਡਾ ਨਾਂਅ ਹੈ ਵਿਆਹ ਦੇ ਨਾਲ ਹੀ ਹੈਦਰਾਬਾਦ ਦੇ ਇਨ੍ਹਾਂ ਪਰਵਾਰਾਂ ਦੇ ਵਿਚ ਇਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ।