ਫ਼ਾਰਸੀ ਮੂਲ ਦਾ ਹੈ ਅਮਿਤ ਸ਼ਾਹ ਦਾ ਉਪਨਾਮ, ਕੀ ਇਸ ਨੂੰ ਵੀ ਬਦਲਿਆ ਜਾਵੇਗਾ? : ਓਵੈਸੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਏ.ਆਈ.ਐਮ.ਆਈ.ਐਮ. ਮੁਖੀ ਅਸਾਦੂਦੀਨ ਓਵੈਸੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਵਾਲੇ ਕੁੱਝ ਸੂਬਿਆਂ 'ਚ 'ਨਾਂ ਬਦਲਣ ਦੀ ਦੌੜ'........

Asaduddin Owaisi

ਹੈਦਰਾਬਾਦ : ਏ.ਆਈ.ਐਮ.ਆਈ.ਐਮ. ਮੁਖੀ ਅਸਾਦੂਦੀਨ ਓਵੈਸੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਵਾਲੇ ਕੁੱਝ ਸੂਬਿਆਂ 'ਚ 'ਨਾਂ ਬਦਲਣ ਦੀ ਦੌੜ' ਨੂੰ ਲੈ ਕੇ ਨਿਸ਼ਾਨਾ ਲਾਇਆ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਇਹ ਕਹਿੰਦਿਆਂ ਹਮਲਾ ਕੀਤਾ ਕਿ ਉਨ੍ਹਾਂ ਦਾ ਉਪਨਾਮ ਇਕ ਫ਼ਾਰਸੀ ਸ਼ਬਦ ਹੈ ਅਤੇ ਇਹ ਪਤਾ ਲਗਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦਾ ਨਾਂ ਵੀ ਬਦਲਿਆ ਜਾਵੇਗਾ?

ਓਵੈਸੀ ਸੱਤ ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਐਤਵਾਰ ਸ਼ਾਮ ਨੂੰ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਕਿਹਾ, ''ਸ਼ਾਹ ਇਕ ਫ਼ਾਰਸੀ ਸ਼ਬਦ ਹੈ। ਕੀ ਉਹ ਇਸ ਨੂੰ ਵੀ ਬਦਲਣਗੇ ਜਾਂ ਨਹੀਂ... ਪਤਾ ਨਹੀਂ।''ਅਧਿਕਾਰੀਆਂ ਅਨੁਸਾਰ ਕੇਂਦਰ ਸਰਕਾਰ ਨੇ ਪਿਛਲੇ ਇਕ ਸਾਲ 'ਚ ਪੂਰੇ ਭਾਰਤ 'ਚ ਘੱਟ ਤੋਂ ਘੱਟ 25 ਸ਼ਹਿਰਾਂ ਅਤੇ ਪਿੰਡਾਂ ਦੇ ਨਾਂ ਬਦਲਣ ਦੀ ਸਹਿਮਤੀ ਦਿਤੀ ਹੈ। ਭਾਜਪਾ ਦੀ ਸਰਕਾਰ ਵਾਲੇ ਉੱਤਰ ਪ੍ਰਦੇਸ਼ 'ਚ ਇਲਾਹਾਬਾਦ ਅਤੇ ਫ਼ੈਜ਼ਾਬਾਦ ਉਨ੍ਹਾਂ ਥਾਵਾਂ ਦੀ ਵਧਦੀ ਸੂਚੀ 'ਚ ਨਵੇਂ ਹਨ ਜਿਨ੍ਹਾਂ ਦੇ ਨਾਂ ਬਦਲੇ ਗਏ ਹਨ।  (ਪੀਟੀਆਈ)