ਸੱਤ ਕਿਸਾਨ ਜਥੇਬੰਦੀਆਂ ਨੇ ਟੀਕਰੀ ਬਾਰਡਰ ਤੋਂ ਸ਼ਾਹਜਹਾਂਪੁਰ ਤੱਕ ਝੰਡਾ ਮਾਰਚ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਵਿਸ਼ਾਲ ਮਾਰਚ ਹਰਿਆਣੇ ਦੇ ਪਿੰਡਾਂ ਅੰਦਰ ਲੋਕਾਂ ਨੂੰ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਅੰਦਰ ਹੋਰ ਵਧੇਰੇ ਜੋਸ਼ ਨਾਲ ਕੁੱਦਣ ਲਈ ਪ੍ਰੇਰੇਗਾ ।

farmer protest

ਨਵੀਂ ਦਿੱਲੀ :-ਦਿੱਲੀ ਮੋਰਚੇ 'ਚ ਕੁੰਡਲੀ ਬਾਰਡਰ 'ਤੇ ਅੱਜ ਸੱਤ ਕਿਸਾਨ ਜਥੇਬੰਦੀਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਸੰਘਰਸ਼ ਨੂੰ ਅੱਗੇ ਵਧਾਉਣ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ। ਹਰਿਆਣੇ ਦੇ ਪਿੰਡਾਂ ਅੰਦਰ ਲਾਮਬੰਦੀ ਨੂੰ ਹੋਰ ਤੇਜ਼ ਕਰਨ ਲਈ ਆਉਂਦੇ ਦਿਨਾਂ ਵਿਚ ਇਕ ਵਿਸ਼ਾਲ ਝੰਡਾ ਮਾਰਚ ਟਿਕਰੀ ਬਾਰਡਰ ਤੋਂ ਸ਼ਾਹਜਹਾਂਪੁਰ (ਰਾਜਸਥਾਨ) ਦੇ ਬਾਰਡਰ ਤਕ ਪੁੱਜੇਗਾ ਜਿੱਥੇ ਪਹਿਲਾਂ ਹੀ ਹਜ਼ਾਰਾਂ ਕਿਸਾਨ ਡਟੇ ਹੋਏ ਹਨ। ਇਹ ਵਿਸ਼ਾਲ ਮਾਰਚ ਹਰਿਆਣੇ ਦੇ ਪਿੰਡਾਂ ਅੰਦਰ ਲੋਕਾਂ ਨੂੰ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਅੰਦਰ ਹੋਰ ਵਧੇਰੇ ਜੋਸ਼ ਨਾਲ ਕੁੱਦਣ ਲਈ ਪ੍ਰੇਰੇਗਾ ਤੇ ਸ਼ਾਹਜਹਾਂਪੁਰ ਵਿਚ ਡਟੇ ਕਾਫ਼ਲੇ 'ਚ ਸ਼ਮੂਲੀਅਤ ਰਾਹੀਂ ਉਸ ਨੂੰ ਹੋਰ ਤਕੜਾਈ ਦੇਵੇਗਾ। 

Related Stories