PAN-LIC ਲਿੰਕ ਨਹੀਂ ਤਾਂ ਅਗਲੇ ਸਾਲ LIC IPO ਵਿਚ ਨਹੀਂ ਕਰ ਸਕੋਗੇ ਨਿਵੇਸ਼, ਜਾਣੋ ਪੂਰੀ ਪ੍ਰਕਿਰਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

LIC ਨੇ ਹਾਲ ਹੀ ਵਿਚ ਸਾਰੇ ਪਾਲਿਸੀ ਧਾਰਕਾਂ ਨੂੰ ਕੰਪਨੀ ਦੇ ਆਗਾਮੀ IPO ਦੀ ਸਬਸਕ੍ਰਿਪਸ਼ਨ ਦੇ ਸਬੰਧ ਵਿਚ ਇੱਕ ਜਨਤਕ ਨੋਟਿਸ ਜਾਰੀ ਕੀਤਾ ਸੀ

Can't invest in LIC IPO next year if PAN-LIC not linked

ਨਵੀਂ ਦਿੱਲੀ: ਜੇਕਰ ਤੁਸੀਂ ਭਾਰਤੀ ਜੀਵਨ ਬੀਮਾ ਨਿਗਮ (LIC) ਦੀ ਪਾਲਿਸੀ ਲਈ ਹੈ ਤਾਂ ਇਸ ਦੇ ਨਾਲ ਸਥਾਈ ਖਾਤਾ ਨੰਬਰ (PAN) ਨੂੰ ਅਪਡੇਟ ਕਰਨਾ ਲਾਜ਼ਮੀ ਹੈ। ਦਰਅਸਲ ਐਲਆਈਸੀ ਦਾ ਮੈਗਾ ਆਈਪੀਓ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਹਾਲਾਂਕਿ LIC ਪਾਲਿਸੀ ਧਾਰਕਾਂ ਲਈ ਇਸ ਨੂੰ ਆਪਣੇ ਸਬੰਧਿਤ ਪੈਨ ਕਾਰਡ ਨਾਲ ਲਿੰਕ ਕਰਨਾ ਬਹੁਤ ਮਹੱਤਵਪੂਰਨ ਹੈ।

LIC ਨੇ ਹਾਲ ਹੀ ਵਿਚ ਸਾਰੇ ਪਾਲਿਸੀ ਧਾਰਕਾਂ ਨੂੰ ਕੰਪਨੀ ਦੇ ਆਗਾਮੀ IPO ਦੀ ਸਬਸਕ੍ਰਿਪਸ਼ਨ ਦੇ ਸਬੰਧ ਵਿਚ ਇੱਕ ਜਨਤਕ ਨੋਟਿਸ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਦੇ ਆਉਣ ਵਾਲੇ IPO ਨੂੰ ਪਾਲਿਸੀ ਧਾਰਕਾਂ ਉਦੋਂ ਸਬਸਕ੍ਰਾਈਬ ਕਰ ਸਕਦੇ ਹਨ, ਜੇਕਰ ਉਹਨਾਂ ਦਾ ਪੈਨ ਕਾਰਡ ਕੰਪਨੀ ਦੇ ਰਿਕਾਰਡ ਵਿਚ ਅਪਡੇਟ ਕੀਤਾ ਗਿਆ ਹੈ। ਕੀ ਤੁਸੀਂ ਕਿਸੇ ਕਾਰਨ ਕਰਕੇ ਇਹ ਕੰਮ ਨਹੀਂ ਕਰ ਸਕੇ ਜਾਂ ਤੁਹਾਨੂੰ ਯਾਦ ਨਹੀਂ ਹੈ ਕਿ ਤੁਹਾਡੇ ਪੈਨ ਵੇਰਵੇ ਅਪਡੇਟ ਕੀਤੇ ਗਏ ਹਨ ਜਾਂ ਨਹੀਂ? ਫਿਰ ਇਹ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਇਹ ਕੰਮ ਆਫਲਾਈਨ ਅਤੇ ਆਨਲਾਈਨ ਦੋਵੇਂ ਤਰ੍ਹਾਂ ਕੀਤਾ ਜਾ ਸਕਦਾ ਹੈ। ਤੁਸੀਂ ਇਹ ਕੰਮ LIC ਦੀ ਵੈੱਬਸਾਈਟ, ਨਜ਼ਦੀਕੀ LIC ਦਫਤਰ/ਸੇਵਾ ਕੇਂਦਰ ਜਾਂ ਆਪਣੇ ਏਜੰਟ ਦੀ ਮਦਦ ਨਾਲ ਕਰਵਾ ਸਕਦੇ ਹੋ। ਦਰਅਸਲ ਪਾਲਿਸੀ ਧਾਰਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਐਲਆਈਸੀ ਪਿਛਲੇ ਕੁਝ ਸਮੇਂ ਤੋਂ ਆਪਣੇ ਰਿਕਾਰਡ ਵਿਚ ਪੈਨ ਨੂੰ ਅਪਡੇਟ ਕਰਨ ਲਈ ਇਸ਼ਤਿਹਾਰ ਦੇ ਰਹੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਹੈ, ਤਾਂ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰੋ।ਪੈਨ ਕਾਰਡ ਦੇ ਵੇਰਵਿਆਂ ਨੂੰ ਕਾਰਪੋਰੇਸ਼ਨ ਨਾਲ ਹੇਠ ਲਿਖੇ ਅਨੁਸਾਰ ਅਪਡੇਟ ਕੀਤਾ ਜਾ ਸਕਦਾ ਹੈ:

-ਤੁਹਾਨੂੰ LIC ਦੀ ਵੈੱਬਸਾਈਟ http://www.licindia.in ਜਾਂ licindia.in/Home/Online-PAN-Registration 'ਤੇ ਜਾਣਾ ਹੋਵੇਗਾ

-ਆਪਣਾ ਪਾਲਿਸੀ ਨੰਬਰ, ਪੈਨ, ਜਨਮ ਮਿਤੀ ਅਤੇ ਈ-ਮੇਲ ਆਈਡੀ ਤਿਆਰ ਰੱਖੋ, ਕਿਉਂਕਿ ਤੁਹਾਨੂੰ ਆਪਣਾ ਪੈਨ ਅਪਡੇਟ ਕਰਦੇ ਸਮੇਂ ਇਹਨਾਂ ਦੀ ਲੋੜ ਪਵੇਗੀ।

-ਤੁਸੀਂ ਹੇਠਾਂ ਦਿੱਤੇ ਲਿੰਕ ਰਾਹੀਂ ਆਪਣੀਆਂ ਸਾਰੀਆਂ LIC ਪਾਲਿਸੀਆਂ ਦੇ ਰਿਕਾਰਡ ਵਿਚ ਇਸ ਵੇਰਵੇ ਨੂੰ ਅਪਡੇਟ ਕਰ ਸਕਦੇ ਹੋ।

-ਯੂਜ਼ਰ ਜਾਂ ਪਾਲਿਸੀ ਧਾਰਕ ਇਹ ਵੀ ਪਤਾ ਲਗਾ ਸਕਦੇ ਹਨ ਕਿ ਉਹਨਾਂ ਦਾ ਪੈਨ ਪਾਲਿਸੀ ਨਾਲ ਰਜਿਸਟਰ ਹੈ ਜਾਂ ਨਹੀਂ। ਇਹ ਕੰਮ ਕਾਰਪੋਰੇਸ਼ਨ ਦੀ ਸਾਈਟ http://www.licindia.in ਜਾਂ linkpan.licindia.in/UIDSeedingWebApp/getPolicyPANStatus 'ਤੇ ਕੀਤਾ ਜਾਂਦਾ ਹੈ।

-ਜੇਕਰ ਤੁਸੀਂ ਇਹ ਕੰਮ ਆਨਲਾਈਨ ਕਰਨ ਦੇ ਯੋਗ ਨਹੀਂ ਹੋ ਤਾਂ ਤੁਸੀਂ ਨਜ਼ਦੀਕੀ LIC ਸ਼ਾਖਾ 'ਤੇ ਜਾ ਕੇ ਜਾਂ ਆਪਣੇ LIC ਏਜੰਟ ਰਾਹੀਂ ਇਹ ਕੰਮ ਕਰਵਾ ਸਕਦੇ ਹੋ।

-ਜੇਕਰ ਤੁਹਾਡੇ ਕੋਲ ਪੈਨ ਨਹੀਂ ਹੈ, ਤਾਂ ਉਕਤ ਵਿਅਕਤੀ ਨੂੰ ਜਲਦੀ ਤੋਂ ਜਲਦੀ ਇਸ ਲਈ ਅਰਜ਼ੀ ਦੇਣੀ ਚਾਹੀਦੀ ਹੈ। ਇਹ ਕੰਮ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਕੀਤਾ ਜਾ ਸਕਦਾ ਹੈ। ਇੱਕ ਵਾਰ ਜਦੋਂ ਤੁਸੀਂ ਇਹ ਪ੍ਰਾਪਤ ਕਰ ਲੈਂਦੇ ਹੋ ਤਾਂ ਕਾਰਪੋਰੇਸ਼ਨ ਨਾਲ ਪੈਨ ਨੂੰ ਅਪਡੇਟ ਕਰਨਾ ਨਾ ਭੁੱਲੋ।