ਬੀ.ਐਸ.ਐਫ. ਅਤੇ ਮੇਘਾਲਿਆ ਪੁਲਿਸ ਨੇ ਬੰਗਲਾਦੇਸ਼ ਦੇ ਦਾਅਵੇ ਨੂੰ ਕੀਤਾ ਖਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

‘ਕਿਹਾ, ਕੋਈ ਵਿਅਕਤੀ ਹਲੂਆਘਾਟ ਸੈਕਟਰ ਤੋਂ ਕੌਮਾਂਤਰੀ ਸਰਹੱਦ ਪਾਰ ਕਰ ਕੇ ਮੇਘਾਲਿਆ ਵਿਚ ਦਾਖਲ ਨਹੀਂ ਹੋਇਆ’

BSF and Meghalaya Police reject Bangladesh's claim

ਸ਼ਿਲਾਂਗ: ਮੇਘਾਲਿਆ ’ਚ ਸੁਰੱਖਿਆ ਏਜੰਸੀਆਂ ਨੇ ਐਤਵਾਰ ਨੂੰ ਬੰਗਲਾਦੇਸ਼ ਪੁਲਿਸ ਦੇ ਦਾਅਵਿਆਂ ਨੂੰ ਖਾਰਜ ਕਰ ਦਿਤਾ ਹੈ ਕਿ ‘ਇੰਕਿਲਾਬ ਮੋਂਚੋ’ ਨੇਤਾ ਸ਼ਰੀਫ ਉਸਮਾਨ ਹਾਦੀ ਦੇ ਕਾਤਲ ਸੂਬੇ ’ਚ ਦਾਖਲ ਹੋ ਗਏ ਸਨ। ਮੇਘਾਲਿਆ ’ਚ ਬੀ.ਐਸ.ਐਫ. ਦੇ ਮੁਖੀ ਇੰਸਪੈਕਟਰ ਜਨਰਲ ਓ.ਪੀ. ਓਪਾਧਿਆਏ ਨੇ ਕਿਹਾ ਕਿ ਇਹ ਦਾਅਵੇ ਬੇਬੁਨਿਆਦ ਅਤੇ ਗੁਮਰਾਹਕੁੰਨ ਹਨ। ਉਨ੍ਹਾਂ ਕਿਹਾ, ‘‘ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕੋਈ ਵਿਅਕਤੀ ਹਲੂਆਘਾਟ ਸੈਕਟਰ ਤੋਂ ਕੌਮਾਂਤਰੀ ਸਰਹੱਦ ਪਾਰ ਕਰ ਕੇ ਮੇਘਾਲਿਆ ਵਿਚ ਦਾਖਲ ਹੋਇਆ ਹੋਵੇ।

ਇਹ ਵੀ ਪੜ੍ਹੋ: ਨੌਜਵਾਨ ਆਗੂ ਹਾਦੀ ਦੇ ਕਤਲ ਮਾਮਲੇ ’ਚ ਦੋ ਸ਼ੱਕੀ ਭਾਰਤ ਭੱਜ ਗਏ: ਬੰਗਲਾਦੇਸ਼ ਪੁਲਿਸ

ਬੀ.ਐਸ.ਐਫ. ਨੂੰ ਨਾ ਤਾਂ ਅਜਿਹੀ ਘਟਨਾ ਦਾ ਪਤਾ ਲੱਗਿਆ ਹੈ ਅਤੇ ਨਾ ਹੀ ਕੋਈ ਰੀਪੋਰਟ ਮਿਲੀ ਹੈ।’’ ਉਨ੍ਹਾਂ ਕਿਹਾ ਕਿ ਜੋ ਦਾਅਵੇ ਪ੍ਰਸਾਰਿਤ ਕੀਤੇ ਜਾ ਰਹੇ ਹਨ, ਉਹ ਬੇਬੁਨਿਆਦ ਅਤੇ ਗੁਮਰਾਹਕੁੰਨ ਹਨ। ਮੇਘਾਲਿਆ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਗਾਰੋ ਪਹਾੜੀ ਖੇਤਰ ’ਚ ਸ਼ੱਕੀ ਵਿਅਕਤੀਆਂ ਦੀ ਮੌਜੂਦਗੀ ਦੇ ਦਾਅਵੇ ਦੀ ਪੁਸ਼ਟੀ ਕਰਨ ਲਈ ਕੋਈ ਸੂਚਨਾ ਜਾਂ ਖੁਫੀਆ ਜਾਣਕਾਰੀ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਸਥਾਨਕ ਪੁਲਿਸ ਯੂਨਿਟਾਂ ਨੂੰ ਅਜਿਹੀ ਕਿਸੇ ਹਰਕਤ ਦਾ ਪਤਾ ਨਹੀਂ ਲੱਗਿਆ ਹੈ ਅਤੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਚੱਲ ਰਿਹਾ ਹੈ।