ਸੱਜਣ ਕੁਮਾਰ ਨਾਲ ਜੁੜੇ 84 ਸਿੱਖ ਕਤਲੇਆਮ ਦੇ ਦੂਜੇ ਕੇਸ ‘ਚ ਗਵਾਹ ਨੂੰ ਦਿਤੀ ਕ੍ਰਾਸ ਪ੍ਰੀਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਲ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਉਮਰ ਕੈਦ ਦੀ ਸਜਾ ਕੱਟ ਰਹੇ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ...

Sajjan Kumar

ਨਵੀਂ ਦਿੱਲੀ : ਸਾਲ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਉਮਰ ਕੈਦ ਦੀ ਸਜਾ ਕੱਟ ਰਹੇ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ ਸੋਮਵਾਰ ਨੂੰ ਜੇਲ੍ਹ ਪ੍ਰਸ਼ਾਸਨ ਨੇ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ। ਇਸ ਵਾਰ ਉਨ੍ਹਾਂ ਨੂੰ ਸਾਲ 1984 ਨਾਲ ਹੀ ਜੁੜੇ ਸੁਲਤਾਨਪੁਰੀ ਸਿੱਖ ਕਤਲੇਆਮ ਮਾਮਲੇ ਵਿਚ ਪੇਸ਼ ਕੀਤਾ ਗਿਆ। ਸੋਮਵਾਰ ਨੂੰ ਇਸ ਮਾਮਲੇ ਵਿਚ ਉਸ ਗਵਾਹ ਨੂੰ ਸੱਜਣ ਕੁਮਾਰ ਦੇ ਵਕੀਲ ਨੇ ਕ੍ਰਾਸ ਪ੍ਰੀਖਿਆ ਦਿਤੀ। ਜਿਸ ਨੇ ਕੁੱਝ ਹੀ ਦਿਨ ਪਹਿਲਾਂ ਸੱਜਣ ਕੁਮਾਰ ਨੂੰ ਭਰੀ ਕੋਰਟ ਵਿਚ ਪਹਿਚਾਣਿਆ ਸੀ। ਇਸ ਗਵਾਹ ਦਾ ਕਹਿਣਾ ਹੈ ਕਿ ਸੱਜਣ ਕੁਮਾਰ ਨੇ ਲੋਕਾਂ ਨੂੰ ਭੜਕਾਇਆ ਸੀ।

ਜਿਸ ਤੋਂ ਬਾਅਦ ਭੀੜ ਨੇ ਉਸ ਦੇ ਪੁੱਤਰ ਅਤੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ। ਇਹ ਗਵਾਹ ਕੋਈ ਹੋਰ ਨਹੀਂ ਚਾਮ ਕੌਰ ਹੈ। ਸੋਮਵਾਰ ਨੂੰ ਚਾਮ ਕੌਰ ਦੀ ਕ੍ਰਾਸ ਪ੍ਰੀਖਿਆ ਲਈ ਸੱਜਣ ਕੁਮਾਰ ਦੇ ਵਕੀਲਾਂ ਨੇ ਕੁੱਝ ਹੋਰ ਸਮਾਂ ਮੰਗ ਲਿਆ। ਜਿਸ ਤੋਂ ਬਾਅਦ ਕੋਰਟ ਨੇ ਮਾਮਲੇ ਵਿਚ 4 ਫਰਵਰੀ ਦੀ ਅਗਲੀ ਤਾਰੀਖ ਦੇ ਦਿਤੀ। ਹੁਣ 4 ਫਰਵਰੀ ਨੂੰ ਗਵਾਹ ਚਾਮ ਕੌਰ ਦੀ ਦੁਬਾਰਾ ਕ੍ਰਾਸ ਪ੍ਰੀਖਿਆ ਹੋਵੇਗੀ। ਪਿਛਲੀ ਸੁਣਵਾਈ ਵਿਚ ਕੋਰਟ ਨੇ ਸੱਜਣ ਕੁਮਾਰ ਨੂੰ ਪੇਸ਼ ਕਰਨ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ।

ਸਾਲ 1984 ਦੇ ਸੁਲਤਾਨਪੁਰੀ ਸਿੱਖ ਕਤਲੇਆਮ ਮਾਮਲੇ ਦੀ ਅਹਿਮ ਗਵਾਹ ਚਾਮ ਕੌਰ ਦੀ ਸੋਮਵਾਰ ਤਕਰੀਬਨ ਅੱਧੇ ਘੰਟੇ ਤੱਕ ਕ੍ਰਾਸ ਪ੍ਰੀਖਿਆ ਕਰਨ ਤੋਂ ਬਾਅਦ ਸੱਜਣ ਕੁਮਾਰ ਦੇ ਵਕੀਲਾਂ ਨੇ ਕੋਰਟ ਨੂੰ ਕਿਹਾ ਕਿ ਇਸ ਮਾਮਲੇ ਵਿਚ ਚਾਮ ਕੌਰ ਨੇ 1987 ਅਤੇ 1991 ਵਿਚ ਅਪਣਾ ਬਿਆਨ ਦਰਜ ਕਰਵਾਇਆ ਸੀ। ਸੱਜਣ ਕੁਮਾਰ ਦੇ ਵਕੀਲਾਂ ਨੇ ਕਿਹਾ ਕਿ ਉਸ ਸਮੇਂ ਚਾਮ ਕੌਰ ਨੇ ਬੇਟੇ ਦੀ ਮੌਤ ਨੂੰ ਲੈ ਕੇ ਪੁਲਿਸ ਨੂੰ ਬਿਆਨ ਨਹੀਂ ਦਿਤਾ ਸੀ। ਲਿਹਾਜਾ ਪੁਰਾਣਾ ਬਿਆਨ ਉਨ੍ਹਾਂ ਦੇ ਕੋਲ ਨਹੀਂ ਹੈ।

ਉਨ੍ਹਾਂ ਨੇ ਇਸ ਦੇ ਲਈ ਹਾਈਕੋਰਟ ਵਿਚ ਆਵੇਦਨ ਕੀਤਾ ਹੈ ਅਤੇ ਉਮੀਦ ਹੈ ਕਿ 30 ਜਨਵਰੀ ਤੱਕ ਚਾਮ ਕੌਰ ਦੇ ਬਿਆਨ ਦੀ ਕਾਪੀ ਮਿਲ ਜਾਵੇਗੀ। ਪੁਰਾਣਾ ਬਿਆਨ ਆਉਣ ਤੋਂ ਬਾਅਦ ਇਕ ਵਾਰ ਫਿਰ ਉਹ ਕ੍ਰਾਸ ਪ੍ਰੀਖਿਆ ਕਰਨਾ ਚਾਹੇਗੀ। ਸੱਜਣ ਕੁਮਾਰ ਦੇ ਵਕੀਲਾਂ ਦੀ ਦਲੀਲ ਸੁਣਨ ਤੋਂ ਬਾਅਦ ਕੋਰਟ ਨੇ ਮਾਮਲੇ ਦੀ ਸੁਣਵਾਈ 4 ਫਰਵਰੀ ਲਈ ਟਾਲ ਦਿਤੀ।