ਘੁੰਮਣ ਵਾਲੀ ਸਟੇਜ ‘ਤੇ ਖੜੇ ਹੋ ਕੇ ਸਿੱਧੀ ਗੱਲ ਕਰਨਗੇ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਸੂਰਤ ਸਥਿਤ ਇੰਡੋਰ ਸਟੇਡੀਅਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ.....

PM Modi

ਅਹਿਮਦਾਬਾਦ : ਗੁਜਰਾਤ ਦੇ ਸੂਰਤ ਸਥਿਤ ਇੰਡੋਰ ਸਟੇਡੀਅਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਗਮਨ ਨੂੰ ਲੈ ਕੇ ਜੋਰਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਪੀਐਮ ਮੋਦੀ 30 ਜਨਵਰੀ ਦੀ ਸ਼ਾਮ ਲੱਗ-ਭੱਗ 6 ਵਜੇ ਖੇਤਰਾਂ ਨਾਲ ਜੁੜੇ ਹਜਾਰਾਂ ਲੋਕਾਂ ਨਾਲ ਸਿੱਧੀ ਗੱਲ ਕਰਨ ਵਾਲੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲੋਕਾਂ ਦੇ ਨਾਲ ਹੋਣ ਵਾਲੀ ਸਿੱਧੀ ਗੱਲਬਾਤ ਨੂੰ ਲੈ ਕੇ ਇਕ ਵਿਸ਼ੇਸ਼ ਪ੍ਰਕਾਰ ਦਾ ਰੰਗ ਮੰਚ ਤਿਆਰ ਕੀਤਾ ਜਾ ਰਿਹਾ ਹੈ।

ਸੂਰਤ ਦੇ ਸਰਦਾਰ ਵੱਲਭਭਾਈ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੋਲਜੀ (SVNIT) ਕਾਲਜ ਅਤੇ ਅਹਿਮਦਾਬਾਦ ਦੇ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਨੇ ਪੀਐਮ ਮੋਦੀ ਲਈ ਘੁੰਮਦੀ ਸਟੇਜ ਡਿਜਾਇਨ ਕੀਤੀ ਹੈ। ਇਸ ਸਟੇਜ ਉਤੇ ਖੜੇ ਹੋ ਕੇ ਨਾ ਸਿਰਫ ਪੀਐਮ ਮੋਦੀ ਲੋਕਾਂ ਨੂੰ ਸੰਬੋਧਿਤ ਕਰਨਗੇ। ਸਗੋਂ ਲੋਕਾਂ ਦੇ ਸਵਾਲਾਂ ਦੇ ਜਬਾਬ ਵੀ ਦੇਣਗੇ। ਇਸ ਤੋਂ ਪਹਿਲਾਂ ਪੀਐਮ ਮੋਦੀ ਅਮਰੀਕਾ ਦੇ ਮੈਡੀਸਨ ਸਕਵਾਇਰ ਗਾਰਡਨ ਅਤੇ ਆਸਟਰੇਲੀਆ ਵਿਚ ਘੁੰਮਦੀ ਸਟੇਜ ਤੋਂ ਲੋਕਾਂ ਨੂੰ ਸੰਬੋਧਿਤ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧੀ ਗੱਲ ਕਰਨ ਲਈ ਸੂਰਤ ਵਿਚ ਨਿਊ ਇੰਡੀਆ ਯੂਥ ਕਾਂਕਲੇਵ ਦਾ ਪ੍ਰਬੰਧ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਹਰਸ਼ ਸੰਘਵੀ ਦਾ ਦਾਅਵਾ ਹੈ ਕਿ ਦੇਸ਼ ਵਿਚ ਪਹਿਲੀ ਵਾਰ ਘੁੰਮਦੀ ਸਟੇਜ ਦੇ ਜਰੀਏ ਪੀਐਮ ਮੋਦੀ ਲੋਕਾਂ ਨਾਲ ਸਿੱਧੀ ਗੱਲ ਕਰਨਗੇ। ਘੁੰਮਦੀ ਸਟੇਜ ਨੂੰ ਆਖਰੀ ਰੂਪ ਦੇਣ ਦਾ ਕੰਮ ਲੱਗ-ਭੱਗ ਪੂਰਾ ਹੋ ਗਿਆ ਹੈ।