ਛੁੱਟੀ ਨਾ ਮਿਲਣ ਤੇ ਇੰਸਪੈਕਟਰ ਨੇ ਚੁੱਕਿਆ ਵੱਡਾ ਕਦਮ, ਪਰਿਵਾਰ ਲਈ ਛੱਡੀ ਨੌਕਰੀ
ਪਤਨੀ ਦੀ ਸੇਵਾ ਨਈ ਪਤੀ ਨੇ ਲਈ ਰਿਟਾਇਰਮੈਂਟ
ਛੁੱਟੀ ਨਾ ਮਿਲਣ ਕਰਕੇ ਕਈ ਲੋਕ ਅਜਿਹੇ ਕਦਮ ਚੁੱਕ ਲੈਂਦੇ ਹਨ ਜਿਸ ਨਾਲ ਅੱਗੇ ਜਾ ਕੇ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ। ਉੱਤਰ ਪ੍ਰਦੇਸ਼ ਦੇ (Uttar Pradesh) ਦੇ ਬਰੇਲੀ (Bareilly) ‘ਚ ਇਸ ਗੱਲ ਨੂੰ ਲੈ ਕੇ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਇੰਸਪੈਕਟਰਾਂ ਨੇ ਅਜੀਬੋ ਗਰੀਬ ਦਲੀਲ ਦੇ ਕੇ ਆਪਣੀ ਮਰਜੀ ਨਾਲ ਰਿਟਾਇਰਮੈਂਟ ਮੰਗੀ ਹੈ। ਇੰਸਪੈਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਬਾਹਰ ਨੌਕਰੀ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਘਰ ‘ਚ ਇਕੱਲੀ ਰਹਿੰਦੀ ਹੈ।
ਉਨ੍ਹਾਂ ਦਾ ਖਿਆਲ ਰੱਖਣ ਲਈ ਵੀ ਕੋਈ ਨਹੀਂ ਹੈ। ਡਿਊਟੀ ‘ਚ ਛੁੱਟੀ ਮਿਲਦੀ ਨਹੀਂ। ਇਸ ਲਈ ਸਾਨੂੰ ਰਿਟਾਇਰਮੈਂਟ ਦਿੱਤੀ ਜਾਵੇ। ਡੀਆਈਜੀ (DIG) ਨੇ ਦੋਨੋਂ ਇੰਸਪੈਕਟਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਦੋਵੇਂ ਨਾ ਮੰਨੇ ਤਾਂ ਇਨ੍ਹਾਂ ਨੂੰ ਰਿਟਾਇਰਮੈਂਟ ਦੇ ਦਿੱਤੀ। ਦਰਅਸਲ, ਬਰੇਲੀ ਜੋਨ ਦੇ ਦੋ ਅਲੱਗ-ਅਲੱਗ ਜਿਲ੍ਹੇ ‘ਚ ਡਿਊਟੀ ਦੇ ਰਹੇ ਇੰਸਪੈਕਟਰਾਂ ਨੇ ਡੀਆਈਜੀ ਰਜੇਸ਼ ਪਾਂਡੇ ਕੋਲ ਰਿਟਾਇਰਮੈਂਟ ਦੀ ਅਰਜੀ ਦਿੱਤੀ। ਅਮਰੋਹਾ ‘ਚ ਡਿਡੌਲੀ ਥਾਣੇ ਦੇ ਸਲਾਮਤਪੁਰ ਪਿੰਡ ਦੇ ਰਹਿਣ ਵਾਲੇ ਐਸਆਈ ਜੈਪਾਲ ਸਿੰਘ 9 ਦਸੰਬਰ, 1980 ਨੂੰ ਬਤੌਰ ਸਿਪਾਹੀ ਭਰਤੀ ਹੋਇਆ ਸੀ।
ਉਨ੍ਹਾਂ ਦੇ ਘਰ ‘ਚ ਪਤਨੀ ਅਤੇ ਤਿੰਨ ਬੇਟੇ ਹਨ। ਵੱਡਾ ਬੇਟਾ ਅਤੇ ਨੂੰਹ ਡਾਕਟਰ ਹਨ। ਦੂਸਰੇ ਬੱਚੇ ਵੀ ਚੰਗੀ ਥਾਵਾਂ ਉਤੇ ਨੌਕਰੀ ਕਰਦੇ ਹਨ। ਅਜਿਹੇ ਵਿਚ ਘਰ ‘ਚ ਪਤਨੀ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਜੈਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਦੀ ਨੌਕਰੀ ‘ਚ ਛੁੱਟੀ ਮਿਲਦੀ ਨਹੀਂ। 6-6 ਮਹੀਨੇ ਉਹ ਘਰ ਦਾ ਮੂੰਹ ਨਹੀਂ ਦੇਖ ਪਾਉਂਦੇ। ਇਸ ਕਾਰਨ ਉਹ ਸਵੈਇੱਛੁਕ ਰਿਟਾਇਰਮੈਂਟ ਲੈ ਰਹੇ ਹਨ। ਉੱਥੇ ਹੀ ਸ਼ਾਹਜਹਾਂਪੁਰ ‘ਚ ਗੜਿਆ ਰੰਗੀਨ ਦੇ ਦੂਸਰੇ ਇੰਸਪੈਕਟਰ ਨਰੇਸ਼ ਭਟਨਾਗਰ ਮੁਤਾਬਿਕ ਉਨ੍ਹਾਂ ਦੀ ਪਤਨੀ ਪੁਸ਼ਪਾ ਸਕੂਲ ‘ਚ ਟੀਚਰ ਹੈ।
ਉਸ ਦੀ ਇਕ ਬੇਟੀ ਗਾਜਿਆਬਾਦ ‘ਚ ਇੰਜੀਨੀਅਰਿੰਗ ਕਾਲੇਜ ‘ਚ ਪੜ੍ਹਾ ਰਹੀ ਹੈ। ਬੇਟਾ ਐਮਟੇਕ ਕਰ ਰਿਹਾ ਹੈ। ਨਰੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਇਕ ਮਹੀਨੇ ਤੱਕ ਬਿਮਾਰ ਰਹੀ, ਉਹ ਹਸਪਤਾਲ ‘ਚ ਪਈ ਰਹੀ। ਪਤਨੀ ਬਿਮਾਰ ਹੋਣ ਉਤੇ ਮੈਡੀਕਲ ਲੀਵ ਵੀ ਨਹੀਂ ਲੈ ਸਕਦੀ ਹੈ। ਇਸ ਲਈ ਨੌਕਰੀ ਛੱਡਣ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।
ਇੰਸਪੈਕਟਰਾਂ ਨੂੰ ਬਰੇਲੀ ਰੇਂਜ ਦੇ ਡੀਆਈਜੀ ਰਾਜੇਸ਼ ਪਾਂਡੇ ਨੇ ਕਿਹਾ ਕਿ ਦੋਵਾਂ ਇੰਸਪੈਕਟਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੂੰ ਇਸ ਉਤੇ ਦੋਬਾਰਾ ਸੋਚਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਦੋਵੇਂ ਇੰਸਪੈਕਟਰ ਆਪਣੀ ਪਤਨੀ ਦੇ ਨਾਲ ਆਏ ਸਨ। ਜਦੋਂ ਉਹ ਦੋਵੇਂ ਨਾ ਮੰਨੇ ਤਾਂ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਦੇ ਦਿੱਤੀ ਗਈ।