“ਗੋਲੀ ਮਾਰੋ” ਨਾਅਰੇ ‘ਤੇ BJP ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ IPS ਅਫ਼ਸਰ ਨੇ ਦਿੱਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਗਾਲ ‘ਚ ਰਾਜਨੀਤਿਕ ਪ੍ਰਦਰਸ਼ਨ ਦੌਰਾਨ “ਗੋਲੀ ਮਾਰੋ” ਦਾ ਨਾਅਰਾ ਲਗਾਉਣ...

Police Commissioner Humayun Kabir

ਕਲਕੱਤਾ: ਬੰਗਾਲ ‘ਚ ਰਾਜਨੀਤਿਕ ਪ੍ਰਦਰਸ਼ਨ ਦੌਰਾਨ “ਗੋਲੀ ਮਾਰੋ” ਦਾ ਨਾਅਰਾ ਲਗਾਉਣ ਵਾਲੇ ਬੀਜੇਪੀ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਅਫ਼ਸਰ ਹਮਾਂਯੂ ਕਬੀਰ (Police Commissioner Humayaun Kabir) ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਬੀਰ ਦਾ ਕਹਿਣਾ ਹੈ ਕਿ ਇਹ ਨਿਜੀ ਕਾਰਨਾਂ ਤੋਂ ਅਸਤੀਫ਼ਾ ਦਿੱਤਾ ਹੈ। ਹਮਾਂਯੂ ਕਲਕੱਤਾ ਨੇੜੇ ਚੰਦਨ ਨਗਰ ਦੇ ਪੁਲਿਸ ਕਮਿਸ਼ਨਰ ਹਨ।

ਹਮਾਂਯੂ ਕਬੀਰ ਨੂੰ ਦਸੰਬਰ ‘ਚ ਇੰਸਪੈਕਟਰ ਜਨਰਲ ਦੇ ਰੈਂਕ ਦੀ ਪ੍ਰਮੋਸ਼ਨ ਮਿਲੀ ਸੀ। ਬੰਗਾਲ ‘ਚ ਬੀਜੇਪੀ ਅਤੇ ਤ੍ਰਿਣਮੂਲ ਕਾਂਗਰਸ ‘ਚ ਤਲਖੀ ਦੇ ਵਿਚਾਲੇ ਇਹ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, 21 ਜਨਵਰੀ ਨੂੰ ਬੰਗਾਲ ‘ਚ ਬੀਜੇਪੀ ਦੀ ਰੈਲੀ ਦੇ ਦੌਰਾਨ ਜਦੋਂ ਕੁਝ ਪਾਰਟੀ ਵਰਕਰਾਂ ਨੇ “ਗੋਲੀ ਮਾਰੋ” ਦਾ ਨਾਅਰਾ ਲਗਾਇਆ ਸੀ। ਉਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਨੇ ਹਿੰਸਾ ਭੜਕਾਉਣ ਦੇ ਯਤਨ ਦੇ ਆਰੋਪ ‘ਚ ਬੀਜੇਪੀ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਸਥਾਨਕ ਬੀਜੇਪੀ ਨੇਤਾ ਸੁਰੇਸ਼ ਸ਼ਾਹ ਅਤੇ ਦੋ ਹੋਰ ਨੂੰ ਇਸ ਨਾਅਰੇਬਾਜ਼ੀ ਦੀ ਵੀਡੀਓ ਸਾਹਮਣੇ ਆਉਣ ਤੋਂ ਕੁਝ ਘੰਟੇ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਰੈਲੀ ਦੀ ਅਗਵਾਈ ਬੀਜੇਪੀ ਨੇਤਾ ਸੁਵੇਂਦਰੂ ਅਧਿਕਾਰੀ ਅਤੇ ਹੁਗਲੀ ਤੋਂ ਬੀਜੇਪੀ ਸੰਸਦ ਲਾਕੇਟ ਚੈਟਰਜੀ ਕਰ ਰਹੇ ਸਨ।

ਤ੍ਰਿਣਮੂਲ ਕਾਂਗਰਸ ‘ਚ ਬੇਹੱਦ ਕਰੀਬੀ ਸਮਝੇ ਜਾਣ ਵਾਲੇ ਸੁਵੇਂਦਰੂ ਅਧਿਕਾਰੀ ਨੇ ਪਿਛਲੇ ਮਹੀਨੇ ਹੀ ਤ੍ਰਿਣਮੂਲ ਕਾਂਗਰਸ ਛੱਡੀ ਸੀ। ਟੀਐਮਸੀ ਸੰਸਦ ਸੌਗਤ ਰਾਇ ਨੇ ਕਿਹਾ ਹੈ ਕਿ ਇਸ ਨਾਅਰੇਬਾਜੀ ਨੂੰ ਲੈ ਕੇ ਹੋਈ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਪੁਲਿਸ ਦਾ ਮਾਮਲਾ ਹੈ।

ਇਸਦਾ ਉਨ੍ਹਾਂ ਦੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਗ੍ਰਿਫ਼ਤਾਰੀ ‘ਤੇ ਸਵਾਲ ਉਠੇ ਸੀ, ਕਿਉਂਕਿ ਤ੍ਰਿਣਮੂਲ ਕਾਂਗਰਸ ਦੇ ਕੁਝ ਵਰਕਰਾਂ ਨੇ ਕਲਕੱਤਾ ‘ਚ ਇਕ ਦਿਨ ਪਹਿਲਾਂ ਹੀ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਕੀਤੀ ਸੀ ਅਤੇ ਉਨ੍ਹਾਂ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।