S.P ਨੇ ਦਿੱਤੀ ਚਿਤਾਵਨੀ, ਕੋਈ ਵੀ ਵਾਹਨ ਦਿੱਲੀ ਪ੍ਰਦਰਸ਼ਨ 'ਚ ਜਾਂਦਿਆ ਦੇਖਿਆ ਤਾਂ ਹੋਵੇਗੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

S.P ਨੇ ਦਿੱਤੀ ਚਿਤਾਵਨੀ, ਕੋਈ ਟ੍ਰੈਕਟਰ ਜਾਂ ਕਿਸੇ ਗੱਡੀ ਨੂੰ ਦਿੱਲੀ ਜਾਂਦਿਆ ਦੇਖਿਆ ਤਾਂ ਹੋਵੇਗੀ ਕਾਰਵਾਈ...

Up Police

ਲਖਨਊ: ਦਿੱਲੀ-ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਦੇ ਨੇੜੇ 150 ਕਿਲੋਮੀਟਰ ਦੂਰ, ਪੱਛਮੀ ਉਤਰ-ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੀ ਪੁਲਿਸ ਨੇ ਕਿਹਾ ਹੈ ਕਿ ਉਹ ਜ਼ਿਲ੍ਹੇ ਦੇ ਕਿਸਾਨਾਂ ਨੂੰ ਬਿਜਨੌਰ ਤੋਂ ਬਾਹਰ ਜਾਣ ਤੋਂ ਰੋਕੇਗੀ, ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਅਗਵਾਈ ਵਿਚ ਗਾਜ਼ੀਪੁਰ ਵਿਚ ਹੋਣ ਵਾਲੇ ਵਿਰੋਧ ਵਿਚ ਸ਼ਾਮਲ ਹੋਣ ਲਈ ਬਿਜਨੌਰ ਤੋਂ ਬਾਹਰ ਜਾਂਦਾ ਹੈ, ਤਾਂ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਬਿਜਨੌਰ ਜ਼ਿਲ੍ਹੇ ਦੀ ਸਰਹੱਦ ਉਤੇ ਪੱਤਰਕਾਰਾਂ ਵੱਲੋਂ ਸ਼ੂਟ ਕੀਤੇ ਗਏ ਵਿਯੁਅਲਸ ਵਿਚ ਸਾਫ਼ ਦਿਖ ਰਿਹਾ ਹੈ ਕਿ ਪੁਲਿਸ ਨੇ ਉਥੇ ਬੈਰੀਕੇਡਸ ਲਗਾ ਦਿਤੇ ਹਨ ਅਤੇ ਸੜਕ ਉਤੇ ਆਉਣ-ਜਾਣ ਵਾਲੀਆਂ ਗੱਡੀਆਂ ਦੀ ਜਾਂਚ ਪੁਲਿਸ ਦੇ ਜਵਾਨ ਕਰ ਰਹੇ ਹਨ। ਬਿਜਨੌਰ ਦੇ ਪੁਲਿਸ ਪ੍ਰਮੁੱਖ ਡਾ. ਧਰਮਵੀਰ ਸਿੰਘ ਨੇ ਮੀਡੀਆ ਨੂੰ ਦਿੱਤੇ ਬਿਆਨ ਵਿਚ ਕਿਹਾ, ਗਾਜ਼ੀਪੁਰ ਦਿੱਲੀ ਬਾਰਡਰ ਸਥਿਤ ਵਿਰੋਧ ਸਥਾਨ ਉਤੇ ਧਾਰਾ 144 ਅਤੇ ਕੋਵਿਡ ਪ੍ਰੋਟੋਕਾਲ ਲਾਗੂ ਹਨ, ਉਥੇ ਧਰਨਾ ਪ੍ਰਦਰਸ਼ਨ ਨੂੰ ਗੈਰਕਾਨੂੰਨੀ ਐਲਾਨਿਆ ਜਾ ਚੁੱਕਾ ਹੈ।

ਜੇਕਰ ਕੋਈ ਕਿਸਾਨ ਉਸ ਪ੍ਰਦਰਸ਼ਨ ਵੱਲ ਟ੍ਰੈਕਟਰ, ਚਾਰ ਪਹੀਆਂ ਜਾਂ ਦੋ ਪਹੀਆਂ ਵਾਹਨ ਤੋਂ ਜਾਂਦਾ ਹੈ, ਤਾਂ ਅਸੀਂ ਉਸਦੇ ਖਿਲਾਫ਼ ਸਖਤ ਕਾਰਵਾਈ ਕਰਨਗੇ। ਜ਼ਿਲ੍ਹੇ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਅਸੀਂ ਸਾਰੇ ਅੰਦਰ ਅਤੇ ਬਾਹਰਲੇ ਰਸਤਿਆਂ ਦੀ ਜਾਂਚ ਕਰ ਰਹੇ ਹਨ। ਜੇਕਰ ਕੋਈ ਇਸਦਾ ਉਲੰਘਣ ਕਰਦਾ ਹੈ ਤਾਂ ਪੁਲਿਸ ਸਖਤ ਕਾਰਵਾਈ ਕਰੇਗੀ।

ਦੂਜੇ ਪਾਸੇ, ਬਿਜਨੌਰ ਸ਼ਹਿਰ ‘ਚ ਸਥਾਨਕ ਪੱਤਰਕਾਰਾਂ ਵੱਲੋਂ ਸ਼ੂਟ ਕੀਤੇ ਗਏ ਹੋਰ ਦ੍ਰਿਸ਼ਾਂ ਵਿਚ ਕਿਸਾਨ ਨੇਤਾਵਾਂ ਨੇ ਗਾਜ਼ੀਪੁਰ ਵਿਚ ਚੱਲ ਰਹੇ ਵਿਰੋਧ-ਪ੍ਰਦਰਸ਼ਨ ਦੇ ਸਮਰਥਨ ਵਿਚ ਨਾਅਰੇ ਅਤੇ ਕਿਹਾ ਕਿ ਉਹ ਲੋਕ ਉਥੇ ਜਰੂਰ ਜਾਣਗੇ। ਵਿਜੈ ਰਾਮ ਦੇ ਇਕ ਕਿਸਾਨ ਨੇਤਾ ਨੇ ਪੱਤਰਕਾਰਾਂ ਨੂੰ ਕਿਹਾ, ਮੈਨੂੰ ਯਕੀਨ ਹੈ ਕਿ ਪ੍ਰਸ਼ਾਸਨ ਸਾਡਾ ਸਮਰਥਨ ਕਰੇਗਾ, ਅਸੀਂ ਅਪਣੇ ਅਧਿਕਾਰਾਂ ਦੇ ਲਈ ਲੜ ਰਹੇ ਹਾਂ। ਦਿੱਲੀ ਉਤਰ ਪ੍ਰਦੇਸ਼ ਦੀ ਸਰਹੱਦ ਗਾਜ਼ੀਪੁਰ ਬਾਰਡਰ ਉਤੇ ਵੀਰਵਾਰ ਦੀ ਰਾਤ ਸਥਿਤੀ ਤਣਾਅਪੂਰਨ ਬਣੀ ਰਹੀ।

ਇਸਤੋਂ ਪਹਿਲਾਂ ਪੁਲਿਸ ਨੇ ਪ੍ਰਦਰਸ਼ਨ ਸਥਾਨਾਂ ਤੋਂ ਕਿਸਾਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਇਕ ਹੱਦ ਤੱਕ ਅਜਿਹੀ ਸਥਿਤੀ ਬਣ ਵੀ ਗਈ ਸੀ ਪਰ ਫਿਰ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਅਪਣੇ ਅੰਦੋਲਨ ਦੇ ਸੀਨੀਅਰ ਆਗੂ ਰਾਕੇਸ਼ ਟਿਕੈਤ ਦੇ ਰੋਣ ਅਤੇ ਗੋਲੀਆਂ ਦਾ ਸਾਹਮਣਾ ਕਰਨ ਨਾਲ ਜੁੜੇ ਇਕ ਵੀਡੀਓ ਨੂੰ ਦੇਖਣ ਤੋਂ ਬਾਅਦ ਦੁਬਾਰਾ ਧਰਨਾ ਪ੍ਰਦਰਸ਼ਨ ਵਿਚ ਵਾਪਸ ਮੁੜ ਆਏ। ਟਿਕੈਤ ਦੇ ਰੋਣ ਵਾਲੀ ਵੀਡੀਓ ਨੂੰ ਦੇਖ ਨੇੜਲੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਰਾਤੋ-ਰਾਤ ਗਾਜ਼ੀਪੁਰ ਬਾਰਡ ਦੁਬਾਰਾ ਪਹੁੰਚ ਗਏ।