ਚਾਕੂ ਮਾਰ ਕੇ ਪੁਲਿਸ ਮੁਲਾਜ਼ਮ ਨੂੰ ਕੀਤਾ ਜ਼ਖ਼ਮੀ, ਪੜ੍ਹੋ ਕਿਉਂ ਦਿੱਤਾ ਵਾਰਦਾਤ ਨੂੰ ਅੰਜਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਕ ਗ੍ਰਿਫ਼ਤਾਰ, ਦੋ ਮੁਲਜ਼ਮ ਫਰਾਰ, ਭਾਲ ਲਈ ਕੀਤੀ ਜਾ ਰਹੀ ਛਾਪੇਮਾਰੀ

Representational Image

ਚੰਡੀਗੜ੍ਹ : ਸਥਾਨਕ ਸੈਕਟਰ 34 ਥਾਣੇ ਦੇ ਏਐਸਆਈ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਜਿਸ ਦਾ ਸੈਕਟਰ 32 ਵਿੱਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸੈਕਟਰ-46 ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਵਾਪਰੀ। ਏਐਸਆਈ ਪੁਲਿਸ ਟੀਮ ਨਾਲ ਗਸ਼ਤ ’ਤੇ ਸਨ। ਇਸ ਦੌਰਾਨ ਕੁਝ ਲੁਟੇਰਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ 'ਚ ਇਕ ਨੌਜਵਾਨ ਨੇ ਉਨ੍ਹਾਂ 'ਤੇ ਚਾਕੂ ਮਾਰ ਦਿੱਤਾ।

ਇਹ ਵੀ ਪੜ੍ਹੋ: ਬੀਬੀਸੀ ਦਸਤਾਵੇਜ਼ੀ ਫ਼ਿਲਮ ਵਿਵਾਦ: ਦਿੱਲੀ ਯੂਨੀਵਰਸਿਟੀ ਦੇ ਬਾਹਰ ਹੰਗਾਮੇ ਦੀ ਜਾਂਚ ਲਈ 7 ਮੈਂਬਰੀ ਕਮੇਟੀ ਦਾ ਗਠਨ 

3 ਹਮਲਾਵਰਾਂ ਵਿੱਚੋਂ ਇੱਕ ਨੂੰ ਪੁਲਿਸ ਨੇ ਫੜ ਲਿਆ ਹੈ। ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ। ਜ਼ਖ਼ਮੀ ਏਐਸਆਈ ਦੀ ਪਛਾਣ ਦਰਸ਼ਨ ਸਿੰਘ ਵਜੋਂ ਹੋਈ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸੈਕਟਰ 30 ਦੇ ਅਮਨ ਵਜੋਂ ਹੋਈ ਹੈ। ਸੈਕਟਰ 34 ਥਾਣੇ ਦੇ ਐਸਐਚਓ ਨੇ ਦੱਸਿਆ ਕਿ ਬਾਕੀ 2 ਤੋਂ 3 ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਏਐਸਆਈ ਦੇ ਢਿੱਡ ’ਤੇ ਚਾਕੂ ਦਾ ਵਾਰ ਕੀਤਾ ਗਿਆ ਸੀ ਪਰ ਹੁਣ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ:ਮਾੜੇ ਅਨਸਰਾਂ ਖ਼ਿਲਾਫ਼ ਮੋਹਾਲੀ ਪੁਲਿਸ ਦੀ ਕਾਰਵਾਈ: ਲਾਰੇਂਸ ਬਿਸ਼ਨੋਈ ਦਾ ਗੁਰਗਾ ਇਕ ਹੋਰ ਸਾਥੀ ਸਮੇਤ ਕਾਬੂ 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਸੁੱਚਾ ਸਿੰਘ ਦੀ ਚੰਡੀਗੜ੍ਹ ਪੁਲਿਸ ਦੇ ਫਰਾਰ ਕਾਂਸਟੇਬਲ ਬਸੰਤ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦਸੰਬਰ 2013 ਵਿੱਚ ਉਸ ਨੂੰ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਹ ਘਟਨਾ 7/8 ਜੂਨ 2013 ਦੀ ਦਰਮਿਆਨੀ ਰਾਤ ਨੂੰ ਸੈਕਟਰ 17 ਦੇ ਬੱਸ ਸਟੈਂਡ ਦੇ ਸਾਹਮਣੇ ਵਾਪਰੀ ਸੀ। ਬਸੰਤ ਆਪਣੀ ਪ੍ਰੇਮਿਕਾ ਨਾਲ ਫਰਾਰ ਸੀ। ਸੁੱਚਾ ਸਿੰਘ ਦੀ ਨਜ਼ਰ ਉਸ 'ਤੇ ਪਈ। ਜਿਸ ਤੋਂ ਬਾਅਦ ਬਸੰਤ ਨੇ ਭੱਜਣ ਲਈ ਵਾਰਦਾਤ ਨੂੰ ਅੰਜਾਮ ਦਿੱਤਾ ਸੀ।