ਕੋਰੋਨਾ ਖ਼ਿਲਾਫ਼ ਜੰਗ- ਤੁਸੀਂ ਵੀ ਕਰ ਸਕਦੇ ਹੋ PMCares ਫੰਡ ਵਿਚ ਦਾਨ, ਦੇਖੋ ਦਾਨਵੀਰਾਂ ਦੀ ਸੂਚੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ। ਦੇਸ਼ ਵਿਚ 21 ਦਿਨਾਂ ਤੋਂ ਤਾਲਾਬੰਦੀ ਕੀਤੀ ਗਈ ਹੈ।

Photo

ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ। ਦੇਸ਼ ਵਿਚ 21 ਦਿਨਾਂ ਤੋਂ ਤਾਲਾਬੰਦੀ ਕੀਤੀ ਗਈ ਹੈ। ਅਜਿਹੀ ਸਥਿਤੀ ਵਿਚ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਰਾਸ਼ਟਰੀ ਹਿੱਤ ਵਿਚ ਵਿੱਤੀ ਸਹਿਯੋਗ ਕਰਨ ਲਈ ਕਿਹਾ ਹੈ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਫੰਡ (ਪੀਐਮ ਕੇਅਰਜ਼ ਫੰਡ) ਵਿਚ ਰਾਹਤ ਲਈ ਦਾਨ ਕਰਨ।

ਪੀਐਮ ਕੇਅਰ ਫੰਡ ਵਿਚ ਦਾਨ ਦੇਣ ਨਾਲ ਕੋਰੋਨਾ ਖਿਲਾਫ ਜੰਗ ਵਿਚ ਭਾਰਤ ਨੂੰ ਰਾਹਤ ਮਿਲ ਸਕਦੀ ਹੈ। ਕੋਈ ਵੀ ਵਿਅਕਤੀ ਜੋ ਕੋਰੋਨਾ ਖ਼ਿਲਾਫ ਜੰਗ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ, ਉਹ ਪੀਐਮ ਕੇਅਰਸ ਫੰਡ ਵਿਚ ਦਾਨ ਕਰ ਸਕਦਾ ਹੈ।

ਬੈਂਕ ਦਾ ਨਾਮ- ਸਟੇਟ ਬੈਂਕ ਆਫ਼ ਇੰਡੀਆ, ਨਵੀਂ ਦਿੱਲੀ, ਮੁੱਖ ਸ਼ਾਖਾ
ਬੈਂਕ ਖਾਤਾ ਧਾਰਕ ਦਾ ਨਾਮ - PM CARES
ਬੈਂਕ ਖਾਤਾ ਨੰਬਰ - 2121PM20202
ਆਈਐਫਐਸਸੀ ਕੋਡ - SBIN0000691
ਸਵਿਫਟ ਕੋਡ - SBININBB104
UPI ID- pmcares@sbi

ਇਸ ਤੋਂ ਇਲਾਵਾ ਨੈੱਟ ਬੈਂਕਿੰਗ, UPI ( PayTM, BHIM, PhonePe, Amazon Pay, Google Pay, Mobikwik) ਆਦਿ ਦੇ ਜ਼ਰੀਏ ਵੀ ਭੁਗਤਾਨ ਕੀਤਾ ਜਾ ਸਕਦਾ  ਹੈ। ਇਸ ਵਿਚ ਦਾਨ ਦੇਣ ਨਾਲ ਸੈਕਸ਼ਨ 80(G) ਦੇ ਤਹਿਤ ਇਮਕਮ ਟੈਕਸ ਵਿਚ ਛੋਟ ਮਿਲੇਗੀ।

 

ਕਿਸ ਨੇ ਕੀਤਾ ਕਿੰਨਾ ਦਾਨ

-ਟਾਟਾ ਸੰਨਜ਼ ਅਤੇ ਟਾਟਾ ਟਰੱਸਟ ਨੇ 1500 ਕਰੋੜ ਰੁਪਏ ਦਾਨ ਵਿਚ ਦਿੱਤੇ ਹਨ।
-ਹੀਰੋ ਸਾਈਕਲਜ਼ ਦੇ ਪੰਕਜ ਐਮ ਮੁੰਜਾਲ ਨੇ ਕਿਹਾ ਕਿ ਉਹਨਾਂ ਦੀ ਕੰਪਨੀ 100 ਕਰੋੜ ਰੁਪਏ ਦੀ ਮਦਦ ਦੇਵੇਗੀ।
-ਬਜਾਜ ਗਰੁੱਪ ਨੇ 100 ਕਰੋੜ ਦੇਣ ਦਾ ਐਲਾਨ ਕੀਤਾ ਹੈ।
-ਵੇਦਾਂਤਾ ਰਿਸੋਰਸਿਜ਼ ਦੇ ਚੇਅਰਮੈਨ ਨੇ 100 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ।

-ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਮਹਾਰਾਸ਼ਟਰ ਮੁੱਖ ਮੰਤਰੀ ਰਾਹਤ ਫੰਡ ਵਿਚ 5 ਕਰੋੜ ਦਿੱਤੇ, ਇਸ ਤੋਂ ਇਲਾਵਾ ਰਿਲਾਇੰਸ ਫਾਂਊਡੇਸ਼ਨ ਨੇ ਮਰੀਜਾਂ ਦੇ ਇਲਾਜ ਲਈ 100 ਬੈੱਡ ਦਾ ਸੈਂਟਰ ਅਤੇ ਇਕ ਆਈਸੋਲੇਸ਼ਨ ਸੈਂਟਰ ਵੀ ਬਣਾਇਆ।
-ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੈਂਟੀਲੇਟਰ ਬਣਾਉਣ ਦਾ ਐਲਾਨ ਕਤਾ ਹੈ। ਇਸ ਤੋਂ ਇਲਾਵਾ ਉਹ ਅਪਣੀ ਪੂਰੀ ਸੈਲਰੀ ਕੋਵਿਡ-19 ਫੰਡ ਵਿਚ ਦੇਣਗੇ।

-ਜੇਐਸਡਬਲਯੂ ਗਰੁੱਪ ਨੇ 100 ਕਰੋੜ ਦਾ ਦਾਨ ਦਿੱਤਾ
-ਬੀਸੀਸੀਆਈ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ 51 ਕਰੋੜ ਰੁਪਏ ਦਾਨ ਕੀਤੇ।
-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਨਿਧੀ ਵਿਚੋਂ ਇਕ ਕਰੋੜ ਰੁਪਏ ਦਾ ਦਾਨ ਕੀਤਾ
-ਵਿੱਤ ਰਾਜ ਮੰਤਰੀ ਅਨੁਰਾਗ ਕੁਰ ਨੇ ਸੰਸਦ ਨਿਧੀ ਵਿਚੋਂ ਇਕ ਕਰੋੜ ਦਾ ਦਾਨ ਕੀਤਾ

-ਖੇਡ ਮੰਤਰੀ ਕਿਰਨ ਰਿਜਿਜੂ ਨੇ ਇਕ ਕਰੋੜ ਦਾ ਦਾਨ ਕੀਤਾ
-ਕੇਂਦਰੀ ਮੰਤਰੀ ਸਦਾਨੰਦ ਗੋੜਾ ਨੇ ਸੰਸਦ ਨਿਧੀ ਵਿਚੋਂ ਇਕ ਕਰੋੜ ਅਤੇ ਅਪਣੀ ਮਹੀਨੇ ਦੀ ਤਨਖ਼ਾਹ ਦਾਨ ਕੀਤੀ
-ਹਵਾਈ ਅੱਡਿਆਂ ਦਾ ਪਰਿਚਾਲਨ ਕਰਨ ਵਾਲੀ ਸਰਕਾਰੀ ਕੰਪਨੀ ਅਤੇ ਉਸ ਦੇ ਕਰਮਚਾਰੀਆਂ ਨੇ 35 ਕਰੋੜ ਦਾਨ ਕੀਤੇ
-ਅਕਸ਼ੈ ਕੁਮਾਰ ਨੇ 25 ਕਰੋੜ ਰੁਪਏ ਦਾਨ ਦਿੱਤੇ

-ਰਜਨੀਕਾਂਥ ਨੇ ਦਿਹਾੜੀ ਮਜ਼ਦੂਰਾਂ ਲਈ 50 ਲੱਖ ਰੁਪਏ ਦਾਨ ਕੀਤੇ
-ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਨੇ 52 ਲੱਖ ਰੁਪਏ ਦਾਨ ਕੀਤੇ
-ਸਚਿਨ ਤੇਂਦੁਲਕਰ ਨੇ 50 ਲੱਖ ਰੁਪਏ ਦਾਨ ਕੀਤੇ
-ਕਪਿਲ਼ ਸ਼ਰਮਾ ਨੇ 50 ਲੱਖ ਰੁਪਏ ਦਾਨ ਕੀਤੇ

- ਸੁਪਰੀਮ ਕੋਰਟ ਦੇ ਜੱਜ ਜਸਟਿਸ ਐਨ.ਵੀ. ਰਮਨ ਨੇ ਤਿੰਨ ਲੱਖ ਰੁਪਏ ਦਾਨ ਕੀਤੇ।
- ਈਪੀਐਸ (ਕਰਮਚਾਰੀ ਪੈਨਸ਼ਨ ਸਕੀਮ) -95 ਪੈਨਸ਼ਨਰਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਇਕ ਦਿਨ ਦੀ ਪੈਨਸ਼ਨ ਦਾਨ ਕਰਨ ਲਈ ਇੱਕ ਪੱਤਰ ਲਿਖਿਆ
-ਭਾਜਪਾ ਦੇ ਪੱਛਮੀ ਬੰਗਾਲ ਦੇ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਇਕ ਮਹੀਨੇ ਦੀ ਤਨਖਾਹ ਦਾਨ ਕੀਤੀ।
-ਜੰਮੂ-ਕਸ਼ਮੀਰ ਦੇ ਤਿੰਨ ਭਾਜਪਾ ਸੰਸਦ ਮੈਂਬਰਾਂ ਅਤੇ ਸਾਬਕਾ ਵਿਧਾਇਕਾਂ ਨੇ ਇੱਕ ਮਹੀਨੇ ਦੀ ਤਨਖਾਹ ਦਾਨ ਕੀਤੀ।
- ਕੁਮਾਰ ਵਿਸ਼ਵਾਸ ਨੇ ਪੰਜ ਲੱਖ ਰੁਪਏ ਦਾਨ ਕੀਤੇ।