ਕੋਰੋਨਾ ਵਾਇਰਸ: PM ਕੇਅਰਸ ‘ਚ ਵਿਅਕਤੀ ਨੇ ਦਾਨ ਕੀਤੇ 501 ਰੁਪਏ, ਮੋਦੀ ਕਿਉਂ ਕਰਨ ਲੱਗੇ ਤਾਰੀਫ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਾਗੂ ਕੀਤਾ ਹੋਇਆ ਹੈ।

Photo

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਾਗੂ ਕੀਤਾ ਹੋਇਆ ਹੈ। ਮਰੀਜਾਂ ਦੀ ਗਿਣਤੀ ਆਏ ਦਿਨ ਤੇਜ਼ੀ ਨਾਲ ਵਧ ਰਹੀ ਹੈ ਅਤੇ ਉਹਨਾਂ ਦੇ ਇਲਾਜ ਲਈ ਪੀਐਮ ਮੋਦੀ ਨੇ ਲੋਕਾਂ ਨੂੰ ਆਰਥਕ ਮਦਦ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪੀਐਮ ਮੋਦੀ ਨੇ ਲੋਕਾਂ ਨੂੰ ‘ਪੀਐਮ ਕੇਅਰ’ ਵਿਚ ਦਾਨ ਕਰਨ ਦੀ ਅਪੀਲ ਕੀਤੀ ਹੈ।

ਪੀਐਮ ਦੀ ਅਪੀਲ ਤੋਂ ਬਾਅਦ ਅਦਾਕਾਰ, ਉਦਯੋਗਪਤੀ ਤੋਂ ਲੈ ਕੇ ਆਮ ਆਦਮੀ ਤੱਕ ਅੱਗੇ ਆਏ ਹਨ ਅਤੇ ਉਹ ਅਪਣੀ ਹੈਸੀਅਤ ਅਨੁਸਾਰ ਦਾਨ ਕਰ ਰਹੇ ਹਨ।ਇਸੇ ਲੜੀ ਵਿਚ ਇਕ ਵਿਅਕਤੀ ਨੇ ਪੀਐਮ ਕੇਅਰਸ ਵਿਚ 501 ਰੁਪਏ ਦਾਨ ਕੀਤੇ ਅਤੇ ਲਿਖਿਆ ਇਹ ਛੋਟਾ ਜਿਹਾ ਦਾਨ ਮੇਰੇ ਵੱਲੋਂ ਪੀਐਮ ਕੇਅਰਸ ਲਈ। ਸੋਸ਼ਲ ਮੀਡੀਆ ‘ਤੇ ਸਈਦ ਅਤਾਉਰ ਰਹਿਮਾਨ ਨਾਂਅ ਦੇ ਵਿਅਕਤੀ ਨੇ ਦਾਨ ਦੀ ਪਰਚੀ ਸ਼ੇਅਰ ਕੀਤੀ ਹੈ।

ਇਸ ਤੋਂ ਬਾਅਦ ਪੀਐਮ ਮੋਦੀ ਨੇ ਉਹਨਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, ‘ਕੁਝ ਵੱਡਾ-ਛੋਟਾ ਨਹੀਂ ਹੁੰਦਾ ਹੈ। ਹਰ ਦਾਨ ਮਹੱਤਵ ਰੱਖਦਾ ਹੈ। ਇਹ ਦਿਖਾਉਂਦਾ ਹੈ ਕਿ ਅਸੀਂ ਸਮੂਹਿਕ ਯਤਨਾ ਨਾਲ ਕੋਰੋਨਾ ਵਾਇਰਸ ਵਰਗੀ ਜਾਨਲੇਵਾ ਮਹਾਮਾਰੀ ਨੂੰ ਹਰਾ ਸਕਦੇ ਹਾਂ’। 

ਦੱਸ ਦਈਏ ਕਿ ਪੀਐਮ ਮੋਦੀ ਵੱਲੋਂ ਕੀਤੀ ਗਈ ਦਾਨ ਦੀ ਅਪੀਲ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਪੀਐਮ ਕੇਅਰਸ ਵਿਚ 25 ਕਰੋੜ ਰੁਪਏ ਦਾ ਦਾਨ ਦਿੱਤਾ ਸੀ। ਇਸ ਤੋਂ ਇਲਾਵਾ ਕਈ ਨਾਮੀ ਉਦਯੋਗਪਤੀਆਂ ਨੇ ਵੀ ਮਦਦ ਦਾ ਹੱਥ ਵਧਾਇਆ ਹੈ।