ਹੋਲੀ ਵਾਲੇ ਦਿਨ ਘਰ ਵਿਚ ਦਾਖਲ ਹੋਣ ਤੋਂ ਵਰਜਿਆ, ਬਜ਼ੁਰਗ ਔਰਤ ਦਾ ਕਰ ਦਿੱਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਕੇਸ਼ ਮਾਥੁਰ ਦੇ ਘਰ ਦੇ ਸਾਹਮਣੇ ਸ਼ਰਾਬ ਪੀ ਕੇ ਨਸ਼ੇ ਕਰਨ ਵਾਲੇ ਲੋਕਾਂ ਰੋਕਣ ‘ਤੇ ਮਗਰੋਂ ਘਰ ਵਿੱਚ ਦਾਖਲ ਹੋ ਗਏ।

UP Police

ਇਟਾਵਾ: ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ ਵਿਚ ਸੋਮਵਾਰ ਨੂੰ ਹੋਲੀ ਦੇ ਰੰਗ ਵਿਚ ਭੰਨਤੋੜ ਕਰਨ ਵਾਲੇ ਲੋਕਾਂ ਨੇ ਘਰ ਵਿਚ ਦਾਖਲ ਹੋ ਕੇ ਇਕ ਬਜ਼ੁਰਗ ਔਰਤ ਦੀ ਕੁੱਟਮਾਰ ਕੀਤੀ। ਪੁਲਿਸ ਸੁਪਰਡੈਂਟ (ਸ਼ਹਿਰ) ਪ੍ਰਸ਼ਾਂਤ ਕੁਮਾਰ ਨੇ ਇਥੇ ਦੱਸਿਆ ਕਿ ਹੋਲੀ ਵਾਲੇ ਦਿਨ ਸਵੇਰੇ 10 ਵਜੇ ਸਦਰ ਕੋਤਵਾਲੀ ਖੇਤਰ ਦੇ ਮੇਵਾਤੀ ਟੋਲਾ ਇਲਾਕੇ ਵਿੱਚ ਰਾਕੇਸ਼ ਮਾਥੁਰ ਦੇ ਘਰ ਦੇ ਸਾਹਮਣੇ ਸ਼ਰਾਬ ਪੀ ਕੇ ਨਸ਼ੇ ਕਰਨ ਵਾਲੇ ਲੋਕਾਂ ਰੋਕਣ ‘ਤੇ ਮਗਰੋਂ ਘਰ ਵਿੱਚ ਦਾਖਲ ਹੋ ਗਏ।