ਦਰੱਖਤ ’ਤੇ ਲਟਕੀ ਮਿਲੀ ਭਾਜਪਾ ਵਰਕਰ ਦੀ ਲਾਸ਼, ਪਾਰਟੀ ਨੇ ਲਗਾਏ TMC ’ਤੇ ਗੰਭੀਰ ਦੋਸ਼
ਜਿਵੇਂ-ਜਿਵੇਂ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦਾ ਰੰਗ ਚੜ੍ਹਦਾ ਜਾ ਰਿਹਾ ਹੈ...
ਨਵੀਂ ਦਿੱਲੀ: ਜਿਵੇਂ-ਜਿਵੇਂ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦਾ ਰੰਗ ਚੜ੍ਹਦਾ ਜਾ ਰਿਹਾ ਹੈ। ਰਾਜਨੀਤਿਕ ਤਣਾਅ ਵੀ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਉਤਰ ਦਿਨਾਜਪੁਰ ਦੇ ਚਾਕੁਲਿਆ ਇਲਾਕੇ ਵਿਚ ਹੋਲੀ ਦੇ ਦਿਨ ਇਕ ਭਾਜਪਾ ਵਰਕਰ ਦੀ ਦਰੱਖਤ ਨਾਲ ਲਟਕੀ ਹੋਈ ਲਾਸ਼ ਮਿਲਣ ਨਾਲ ਇਕ ਵਾਰ ਫਿਰ ਸੂਬੇ ਦੀ ਰਾਜਨੀਤੀ ਵਿਚ ਉਬਾਲਾ ਆ ਗਿਆ ਹੈ।
ਭਾਰਤੀ ਜਨਤਾ ਪਾਰਟੀ ਨੇ ਟੀਐਮਸੀ ਉਤੇ ਅਪਣੇ ਵਰਕਰ ਦੀ ਹੱਤਿਆ ਦਾ ਆਰੋਪ ਲਗਾਇਆ ਹੈ। ਪੁਲਿਸ ਸੂਤਰਾਂ ਦੇ ਮੁਤਾਬਿਕ ਮ੍ਰਿਤਕ ਦਾ ਨਾਮ ਅਖਿਲ ਵਿਸ਼ਵਾਸ ਹੈ। ਉਹ ਬੀਤੀ 26 ਮਾਰ ਚਨੂੰ ਸ਼ਾਮ 6.30 ਵਜੇ ਘਰ ਤੋਂ ਬਾਜਾਰ ਲਈ ਗਿਆ ਸੀ, ਪਰ ਉਸਤੋਂ ਬਾਦ ਵਾਪਸ ਮੁੜਕੇ ਨਹੀਂ ਆਇਆ। ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇਲਾਕੇ ਵਿਚ ਪੂਰੀ ਛਾਣਬੀਨ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ।
ਸੋਮਵਾਰ ਸਵੇਰੇ ਭਾਜਪਾ ਵਰਕਰ ਦੀ ਲਾਸ਼ ਇਲਾਕੇ ਵਿਚ ਸੱਖੀ ਵਿਵਸਥਾ ਵਿਚ ਇਕ ਦਰੱਖਤ ਨਾਲ ਲਟਕੀ ਹੋਈ ਮਿਲੀ। ਜਾਣਕਾਰੀ ਦੇ ਮੁਤਾਬਿਕ ਅਖਿਲਾ ਵਿਸ਼ਵਾਸ ਦਾ ਭਤੀਜਾ ਵੀ ਸਥਾਨਕ ਪੱਧਰ ਉਤੇ ਭਾਜਪਾ ਵੱਲੋਂ ਹੀ ਰਾਜਨੀਤੀ ਵਿਚ ਸ਼ਾਮਲ ਹੈ। ਇਸਤੋਂ ਇਲਾਵਾ ਦੱਖਣੀ 24 ਪਰਗਾਨਾਂ ਦਾ ਪਾਥਪ੍ਰਤਿਮਾ ਵਿਚ ਹੋਏ ਇਕ ਹਮਲੇ ਵਿਚ ਭਾਰਤੀ ਜਨਤਾ ਪਾਰਟੀ ਦੇ ਪੰਜ ਵਰਕਰ ਜਖਮੀ ਹੋ ਗਏ।
ਭਾਜਪਾ ਦਾ ਆਰੋਪ ਹੈ ਕਿ ਇਹ ਹਮਲਾ ਪੰਚਾਇਤ ਮੈਂਬਰ ਸ਼ੇਖ ਨੁਰੂਲ ਅਤੇ ਸ਼ੇਖ ਫਾਰੁਖਦੀਨ ਦੀ ਅਗਵਾਈ ਵਿਚ ਟੀਐਮਸੀ ਸਮਰਥਕਾਂ ਨੇ ਕੀਤਾ ਸੀ। ਇਸਦੇ ਖਿਲਾਫ ਬੀਜੇਪੀ ਸਮਰਥਕਾਂ ਨੇ ਸਥਾਨਕ ਥਾਣੇ ਵਿਚ ਧਰਨਾ ਦਿੰਦੇ ਹੋਏ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।