ਸੁਪਰੀਮ ਕੋਰਟ ਨੇ ਹੋਲੀ ਵਾਲੇ ਦਿਨ ਸੁਣਵਾਈ ਕਰਦਿਆਂ ਬਲਾਤਕਾਰ ਦੇ ਦੋਸ਼ੀ ਨੂੰ ਦਿੱਤੀ ਅਗਾਉਂ ਜ਼ਮਾਨਤ
ਇਸ ਸਮੇਂ ਸੁਪਰੀਮ ਕੋਰਟ ਵਿੱਚ ਹੋਲੀ ਦੀ ਛੁੱਟੀ ਚੱਲ ਰਹੀ ਹੈ।
Supreme Court
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਹੋਲੀ ਵਾਲੇ ਦਿਨ ਇੱਕ ਕੇਸ ਦੀ ਸੁਣਵਾਈ ਕਰਦਿਆਂ ਗੋਆ ਦੇ ਇੱਕ ਵਿਅਕਤੀ ਨੂੰ ਅਗਾਉਂ ਜ਼ਮਾਨਤ ਦੇ ਦਿੱਤੀ ਹੈ। ਉਹ ਬਲਾਤਕਾਰ ਦੇ ਇੱਕ ਕੇਸ ਵਿੱਚ ਦੋਸ਼ੀ ਹੈ,ਜੋ ਕਿ ਪਿਛਲੇ ਸਾਲ ਦਿੱਲੀ ਵਿੱਚ ਦਰਜ ਹੋਇਆ ਸੀ। ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸ.ਕੇ. ਅਬਦੁੱਲ ਨਜ਼ੀਰ ਦੀ ਛੁੱਟੀ ਬੈਂਚ ਨੇ ਕਿਹਾ ਕਿ ਪਟੀਸ਼ਨ ਦਾਇਰ ਕਰਨ ਵਾਲੇ ਜੂਡ ਲੋਬੋ ਦਾ ਕੇਸ ਅਗਾਉਂ ਜ਼ਮਾਨਤ ਹਾਸਲ ਕਰਨ ਲਈ ਪ੍ਰਮੁੱਖ ਹੈ। ਇਸ ਸਮੇਂ ਸੁਪਰੀਮ ਕੋਰਟ ਵਿੱਚ ਹੋਲੀ ਦੀ ਛੁੱਟੀ ਚੱਲ ਰਹੀ ਹੈ।