ਮਮਤਾ ਬੈਨਰਜੀ ਨੇ ਕੇਂਦਰੀ ਜਾਂਚ ਏਜੰਸੀਆਂ ਦੀ 'ਦੁਰਵਰਤੋਂ' ਖ਼ਿਲਾਫ਼ ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ
ਉਹਨਾਂ ਕਿਹਾ, "ਮੈਂ ਸਾਰਿਆਂ ਨੂੰ ਇਕ ਮੀਟਿੰਗ ਕਰਨ ਦੀ ਅਪੀਲ ਕਰਦਾ ਹਾਂ, ਤਾਂ ਜੋ ਹਰੇਕ ਦੀ ਸਹੂਲਤ ਅਨੁਸਾਰ ਭਵਿੱਖ ਦੀ ਰਣਨੀਤੀ 'ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ...।
ਕੋਲਕਾਤਾ: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗੈਰ-ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਪੱਤਰ ਲਿਖ ਕੇ ਭਾਰਤੀ ਜਨਤਾ ਪਾਰਟੀ ਵਿਰੁੱਧ ਲੜਾਈ ਵਿਚ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ। ਤ੍ਰਿਣਮੂਲ ਕਾਂਗਰਸ ਦੇ ਮੁਖੀ ਵਜੋਂ ਲਿਖੇ ਪੱਤਰ ਵਿਚ ਮਮਤਾ ਬੈਨਰਜੀ ਨੇ ਭਾਜਪਾ ਦਾ ਮੁਕਾਬਲਾ ਕਰਨ ਲਈ ਰਣਨੀਤੀਆਂ 'ਤੇ ਚਰਚਾ ਕਰਨ ਅਤੇ ਇਕਜੁੱਟ ਅਤੇ ਸਿਧਾਂਤਕ ਵਿਰੋਧੀ ਧਿਰ ਬਣਾਉਣ ਦਾ ਸੰਕਲਪ ਲੈਣ ਲਈ ਇਕ ਬੈਠਕ ਕਰਨ ਦੀ ਅਪੀਲ ਕੀਤੀ ਤਾਂ ਜੋ "ਅਜਿਹੀ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਸਕੇ, ਜਿਸ ਦਾ ਦੇਸ਼ ਹੱਕਦਾਰ ਹੈ।''
Mamata Banerjee
ਉਹਨਾਂ ਕਿਹਾ ਕਿ ਸਾਰੀਆਂ "ਪ੍ਰਗਤੀਸ਼ੀਲ ਸ਼ਕਤੀਆਂ" ਨੂੰ ਇਕੱਠੇ ਹੋ ਕੇ "ਭਾਜਪਾ ਦੇ ਦਮਨਕਾਰੀ ਸ਼ਾਸਨ" ਦਾ ਮੁਕਾਬਲਾ ਕਰਨ ਦੀ ਲੋੜ ਹੈ। 27 ਮਾਰਚ ਨੂੰ ਲਿਖੀ ਚਿੱਠੀ ਵਿਚ ਮਮਤਾ ਬੈਨਰਜੀ ਨੇ ਕਿਹਾ, "ਮੈਂ ਤੁਹਾਨੂੰ ਸੱਤਾਧਾਰੀ ਭਾਜਪਾ ਦੁਆਰਾ ਇਸ ਦੇਸ਼ ਦੇ ਸੰਸਥਾਗਤ ਲੋਕਤੰਤਰ 'ਤੇ ਸਿੱਧੇ ਹਮਲਿਆਂ 'ਤੇ ਆਪਣੀ ਡੂੰਘੀ ਚਿੰਤਾ ਜ਼ਾਹਰ ਕਰਨ ਲਈ ਇਹ ਪੱਤਰ ਲਿਖ ਰਹੀ ਹਾਂ।" ਇਹ ਚਿੱਠੀ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ।
Photo
ਬੰਗਾਲ ਦੇ ਮੁੱਖ ਮੰਤਰੀ ਨੇ ਪੱਤਰ ਵਿਚ ਲਿਖਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ, ਸੀਬੀਆਈ, ਕੇਂਦਰੀ ਵਿਜੀਲੈਂਸ ਕਮਿਸ਼ਨ ਅਤੇ ਆਮਦਨ ਕਰ ਵਿਭਾਗ ਵਰਗੀਆਂ ਕੇਂਦਰੀ ਏਜੰਸੀਆਂ ਦੀ ਵਰਤੋਂ ਬਦਲਾ ਲੈਣ ਲਈ, ਦੇਸ਼ ਭਰ ਵਿਚ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ, ਪ੍ਰੇਸ਼ਾਨ ਕਰਨ ਅਤੇ ਉਹਨਾਂ ਨੂੰ ਪਾਸੇ ਕਰਨ ਲਈ ਕੀਤੀ ਜਾ ਰਹੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਭਾਜਪਾ ਨੂੰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਤੋਂ ਰੋਕਣਾ ਚਾਹੀਦਾ ਹੈ।
Mamata Banerjee
ਉਹਨਾਂ ਕਿਹਾ, "ਮੈਂ ਸਾਰਿਆਂ ਨੂੰ ਇਕ ਮੀਟਿੰਗ ਕਰਨ ਦੀ ਅਪੀਲ ਕਰਦਾ ਹਾਂ, ਤਾਂ ਜੋ ਹਰੇਕ ਦੀ ਸਹੂਲਤ ਅਨੁਸਾਰ ਭਵਿੱਖ ਦੀ ਰਣਨੀਤੀ 'ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ...। ਆਓ ਅਸੀਂ ਇੱਕਜੁੱਟ ਅਤੇ ਸਿਧਾਂਤਕ ਵਿਰੋਧੀ ਧਿਰ ਬਣਾਉਣ ਦਾ ਸੰਕਲਪ ਲਈਏ, ਤਾਂ ਜੋ ਅਜਿਹੀ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਸਕੇ, ਜਿਸ ਦਾ ਦੇਸ਼ ਹੱਕਦਾਰ ਹੈ”।