ਰੇਲਵੇ ਵਲੋਂ ਦੋ ਤਖ਼ਤ ਸਾਹਿਬਾਨਾਂ ਵਿਚਾਲੇ ਚਲਾਈ ਜਾਵੇਗੀ ਵਿਸ਼ੇਸ਼ ਟਰੇਨ, 9 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਹੋਵੇਗੀ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਨੂੰ ਜੋੜੇਗੀ ਭਾਰਤ ਗੌਰਵ ਟੂਰਿਸਟ ਟਰੇਨ

Railways will run a special train between the two takhts

 

ਚੰਡੀਗੜ੍ਹ: ਰੇਲਵੇ ਨੇ ਸਿੱਖਾਂ ਨੂੰ ਤੋਹਫਾ ਦਿੰਦਿਆਂ ਦੋ ਤਖ਼ਤ ਸਾਹਿਬਾਨਾਂ ਵਿਚਾਲੇ ਵਿਸ਼ੇਸ਼ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਭਾਰਤ ਗੌਰਵ ਟੂਰਿਸਟ ਟਰੇਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਨੂੰ ਜੋੜੇਗੀ। ਇਹ ਟਰੇਨ 9 ਅਪ੍ਰੈਲ ਨੂੰ 7 ਦਿਨਾਂ ਲਈ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਇਸ ਯਾਤਰਾ ਵਿਚ ਬੀਦਰ ਦਾ ਪਵਿੱਤਰ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਗੁਰਦੁਆਰਾ ਵੀ ਸ਼ਾਮਲ ਹੋਵੇਗਾ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ, ਵਾਟਰ ਸੈੱਸ ਨੂੰ ਲੈ ਕੇ ਹੋਈ ਚਰਚਾ

ਇਹ ਟਰੇਨ ਤਕਰੀਬਨ 5100 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਅਧਿਕਾਰੀਆਂ ਮੁਤਾਬਕ ਇਸ ਰੇਲ ਵਿਚ ਸਲੀਪਰ ਕਲਾਸ ਦੇ ਕੁੱਲ੍ਹ 9 ਕੋਚ, ਥਰਡ ਏਸੀ ਅਤੇ ਸੈਕੰਡ ਏਸੀ ਦੇ ਇਕ-ਇਕ ਕੋਚ ਨਾਲ 600 ਯਾਤਰੀ ਸਫਰ ਕਰ ਸਕਣਗੇ। ਰੇਲਵੇ ਵੱਲੋਂ ਪ੍ਰਤੀ ਵਿਅਕਤੀ ਸਲੀਪਰ ਕਲਾਸ ਦਾ ਕਿਰਾਇਆ 14100 ਰੁਪਏ, ਏਸੀ ਥਰਡ ਦਾ ਕਿਰਾਇਆ 24200 ਰੁਪਏ ਅਤੇ ਏਸੀ ਸੈਕੰਡ ਕਲਾਸ ਦਾ ਕਿਰਾਇਆ 32300 ਰੁਪਏ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ Indiabulls ਨੂੰ ਲਗਾਇਆ 20,000 ਰੁਪਏ ਹਰਜਾਨਾ

ਇਸ ਟਰੇਨ ਵਿਚ ਬੁਕਿੰਗ ਤੋਂ ਬਾਅਦ ਅੰਮ੍ਰਿਤਸਰ, ਬਿਆਸ, ਜਲੰਧਰ ਕੈਂਟ, ਲੁਧਿਆਣਾ, ਨਿਊ ਮੋਰਿੰਡਾ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ ਅਤੇ ਦਿੱਲੀ ਸਫਰਦਰੰਜ ਰੇਲਵੇ ਸਟੇਸ਼ਨ ਤੋਂ ਯਾਤਰੀ ਸਵਾਰ ਹੋ ਸਕਣਗੇ।