ਦਿੱਲੀ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਸਵੇਰੇ ਦੱਖਣ ਪੱਛਮੀ ਦਿੱਲੀ ਵਿਚ ਸਥਿਤ ਇਕ ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ।

Fire At Chemical Factory

ਨਵੀਂ ਦਿੱਲੀ: ਅੱਜ ਸਵੇਰੇ ਦੱਖਣ ਪੱਛਮੀ ਦਿੱਲੀ ਵਿਚ ਸਥਿਤ ਇਕ ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਲਗਭਗ 35 ਫਾਇਰ ਬ੍ਰਿਗੇਡ ਮੌਕੇ ‘ਤੇ ਹੀ ਨਾਰਾਇਣਾ ਇੰਡਸਟਰੀਅਲ ਏਰੀਆ ਵਿਖੇ ਪਹੁੰਚ ਗਏ। ਘਟਨਾ ਸਥਾਨ ਤੋਂ ਲਗਾਤਾਰ ਕਾਲਾ ਧੂਆਂ ਨਿਕਲ ਰਿਹਾ ਸੀ ਜਿਸ ਕਾਰਨ ਗੁਜ਼ਰ ਰਹੇ ਲੋਕ ਅਪਣਾ ਮੂੰਹ ਢੱਕ ਕੇ ਨਿਕਲ ਰਹੇ ਸਨ। ਇਸ ਸਬੰਧੀ ਰਿੰਗ ਰੋਡ ਤੋਂ ਇਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ।

 


 

ਮਿਲੀ ਜਾਣਕਾਰੀ ਅਨੁਸਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਵੇਰੇ 11.37 ਵਜੇ ਅੱਗ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਅਤੇ 12.25 ‘ਤੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨਾਂ ਬਾਰੇ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਬਿਲਡਿੰਗ ਵਿਚ ਪਾਣੀ ਦੇ ਹਾਈਡ੍ਰੈਂਟਸ ਵੀ ਨਹੀਂ ਲਗਾਏ ਗਏ ਹਨ।

 


 

ਇਸ ਦੇ ਸਬੰਧ ਵਿਚ ਮੀਨਾਕਸ਼ੀ ਲੇਖੀ ਨੇ ਇਕ ਟਵੀਟ ਵੀ ਸਾਂਝਾ ਕੀਤਾ ਹੈ ਜਿਸ ਵਿਚ ਉਹਨਾਂ ਲਿਖਿਆ ਕਿ ਇਹ ਜਾਣ ਕੇ ਦੁੱਖ ਹੋਇਆ ਕਿ ਇੰਡਸਟਰੀਅਲ ਏਰੀਆ ਵਿਖੇ ਅੱਗ ਲੱਗ ਗਈ ਹੈ। ਉਹਨਾਂ ਕਿਹਾ ਕਿ ਫਾਇਰ ਅਫਸਰ ਨਾਲ ਗੱਲ ਕਰਦਿਆਂ ਪਤਾ ਲੱਗਿਆ ਕਿ ਬਿਲਡਿੰਗ ਵਿਚ ਪਾਣੀ ਦੇ ਹਾਈਡ੍ਰੈਂਟਸ ਵੀ ਨਹੀਂ ਲਗਾਏ ਗਏ ਸਨ। ਉਹਨਾਂ ਨੇ ਹਰ ਕਿਸੇ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਵਿਚ ਕਈ ਥਾਵਾਂ ‘ਤੇ ਭਿਆਨਕ ਅੱਗ ਲੱਗਣ ਦੇ ਕਈ ਮਾਮਲੇ ਸਾਹਮਣੇ ਆਏ ਹਨ।