ਪੀਐਮ ਮੋਦੀ ਦੇ ਵਿਰੁੱਧ ਸਮਾਜਵਾਦੀ ਪਾਰਟੀ ਨੇ ਬਦਲਿਆ ਉਮੀਦਵਾਰ, ਤੇਜ ਬਹਾਦੁਰ ਨੂੰ ਮਿਲੀ ਟਿਕਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੀ ਚਰਚਿਤ ਸੰਸਦੀ ਸੀਟ ਵਾਰਾਣਸੀ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਰੁੱਧ ਸਮਾਜਵਾਦੀ ਪਾਰਟੀ-ਬੀਐਸਪੀ.....

Taj Bhahadur

ਨਵੀਂ ਦਿੱਲੀ : ਯੂਪੀ ਦੀ ਚਰਚਿਤ ਸੰਸਦੀ ਸੀਟ ਵਾਰਾਣਸੀ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਰੁੱਧ ਸਮਾਜਵਾਦੀ ਪਾਰਟੀ-ਬੀਐਸਪੀ ਗਠ-ਜੋੜ ਨੇ ਆਪਣਾ ਉਮੀਦਵਾਰ ਬਦਲ ਦਿੱਤਾ ਹੈ। ਸੋਮਵਾਰ ਨੂੰ ਨਾਮਾਂਕਨ ਦਾਖਲ ਕਰਨ ਦੇ ਆਖਰੀ ਦਿਨ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨੂੰ ਲੈ ਕੇ ਕਾਫ਼ੀ ਦੇਰ ਤੱਕ ਸਸ‍ਪੇਂਸ ਬਣਾ ਰਿਹਾ। ਐਸਪੀ ਦੀ ਸਾਬਕਾ ਐਲਾਨੀ ਉਮੀਦਵਾਰ ਸ਼ਾਲਿਨੀ ਯਾਦਵ ਅਤੇ ਬੀਐਸਐਫ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ ਨੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦਗੀ ਦਾਖਲ ਕੀਤਾ।

ਹਾਲਾਂਕਿ ਬਾਅਦ ‘ਚ ਪਾਰਟੀ ਨੇ ਸ‍ਪਸ਼‍ਟ ਕੀਤਾ ਕਿ ਤੇਜ ਬਹਾਦੁਰ ਯਾਦਵ ਹੀ ਪੀਐਮ ਮੋਦੀ ਦੇ ਵਿਰੁੱਧ ਉਨ੍ਹਾਂ ਦੇ  ਉਮੀਦਵਾਰ ਹੋਣਗੇ ਅਤੇ ਸ਼ਾਲਿਨੀ ਯਾਦਵ ਬਾਅਦ ‘ਚ ਆਪਣਾ ਨਾਮਜ਼ਦਗੀ ਵਾਪਸ ਲਵੇਗੀ। ਇਸ ਤੋਂ ਪਹਿਲਾਂ ਐਸਪੀ ਦੇ ਪ੍ਰਦੇਸ਼ ਬੁਲਾਰੇ ਮਨੋਜ ਰਾਏ  ਧੂਪਚੰਡੀ ਬੀਐਸਐਫ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ ਦੇ ਨਾਲ ਪੇਪਰ ਦਾਖਲ ਕਰਾਉਣ ਪੁੱਜੇ। ਧੂਪਚੰਡੀ ਨੇ ਦਾਅਵਾ ਕੀਤਾ ਕਿ ਤੇਜ ਬਹਾਦੁਰ ਪਾਰਟੀ ਦੇ ਉਮੀਦਵਾਰ ਹੋਣਗੇ। ਧੂਪਚੰਡੀ ਨੇ ਕਿਹਾ ਕਿ ਪੀਐਮ ਮੋਦੀ ਦੇ ਵਿਰੁੱਧ ਵਾਰਾਣਸੀ ‘ਚ ਬੀਐਸਐਫ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਯਾਦਵ  ਐਸਪੀ ਦੇ ਉਮੀਦਵਾਰ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਐਸਪੀ ਦੀ ਹੁਣ ਤੱਕ ਐਲਾਨੀ ਉਮੀਦਵਾਰ ਸ਼ਾਲਿਨੀ ਯਾਦਵ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲੈਣਗੇ। ਦੱਸ ਦਈਏ ਕਿ ਬੀਐਸਐਫ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਇਸ ਦੇ ਪਹਿਲਾਂ ਵੀ ਨਾਮਜ਼ਦਗੀ ਕਰ ਚੁੱਕੇ ਹਨ ਪਰ ਸੂਤਰਾਂ ਮੁਤਾਬਕ ਉਨ੍ਹਾਂ ਦੇ ਪੇਪਰ ਕਿਸੇ ਵਜ੍ਹਾ ਤੋਂ ਖਾਰਜ਼ ਹੋ ਗਏ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਟਿਕਟ ਲਈ ਐਸਪੀ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਵੀ ਕੀਤੀ ਹੈ। ਸੂਤਰਾਂ ਮੁਤਾਬਿਕ ਤੇਜ ਬਹਾਦੁਰ ਦੇ ਪੇਪਰ ਸਹੀ ਹੁੰਦੇ ਹੀ 2 ਮਈ ਨੂੰ ਨਾਮ ਵਾਪਸੀ ਦੇ ਆਖਰੀ ਦਿਨ ਤੋਂ ਪਹਿਲਾਂ ਸ਼ਾਲਿਨੀ ਆਪਣਾ ਨਾਮ ਵਾਪਸ ਲੈ ਲੈਣਗੇ।

ਇਸ ਤੋਂ ਪਹਿਲਾਂ ਜਦੋਂ ਸ਼ਾਲਿਨੀ ਯਾਦਵ ਨਾਮਜ਼ਦਗੀ ਕਰਨ ਲਈ ਕੁਲੈਕਟਰੇਟ ‘ਚ ਜਲੂਸ ਲੈ ਕੇ ਪਹੁੰਚੀਆਂ, ਉਸੀ ਸਮੇਂ ਧੂਪਚੰਡੀ ਬੀਐਸਐਫ ਦੇ ਬਰਖਾਸਤ ਜਵਾਨ ਨੂੰ ਲੈ ਕੇ ਨਾਮਜ਼ਦਗੀ ਦਾ ਇੱਕ ਸੈਟ ਅਤੇ ਦਾਖਲ ਕਰਾਉਣ ਪਹੁੰਚ ਗਏ । ਦੋਨਾਂ ਉਮੀਦਵਾਰਾਂ ਨੇ ਪਰਚਾ ਦਾਖਲ ਕਰ ਦਿੱਤਾ। ਰਾਜਨੀਤਕ ਮਾਹਰਾਂ ਮੁਤਾਬਕ ਜੇਕਰ ਸਮਾਜਵਾਦੀ ਪਾਰਟੀ ਤੇਜ ਬਹਾਦੁਰ ‘ਤੇ ਦਾਅ ਲਗਾਉਂਦੀ ਹੈ ਤਾਂ ਇਸਦੇ ਜ਼ਰੀਏ ਉਹ ਪੀਐਮ ਮੋਦੀ ‘ਤੇ ਸਿੱਧੇ ਹਮਲਾ ਕਰ ਸਕੇਗੀ।

ਐਸਪੀ ਤੇਜ ਬਹਾਦੁਰ ਦੀ ਬਰਖਾਸ‍ਤਗੀ ਦੇ ਮੁੱਦੇ ਨੂੰ ਚੁੱਕ ਕੇ ਜਿੱਥੇ ਪੀਐਮ ਮੋਦੀ ਦੇ ਰਾਸ਼‍ਟਰਵਾਦ ਦੇ ਨਾਹਰੇ ਨੂੰ ਭੋਥਰਾ ਕਰੇਗੀ। ਉੱਧਰ, ਸ਼ਾਲਿਨੀ ਦੇ ਹੱਟਣ ਨਾਲ ਕਾਂਗਰਸੀ ਉਮੀਦਵਾਰ ਅਜੈ ਰਾਏ ਅਤੇ ਮਜਬੂਤੀ ਨਾਲ ਚੋਣ ਲੜ ਸਕਣਗੇ।