Fact Check: ਗਲਤ ਦਾਅਵੇ ਨਾਲ ਵਾਇਰਲ ਕੀਤੀ ਗਈ ਟਾਟਾ ਇੰਸਟੀਚਿਊਟ ਦੇ ਪ੍ਰੋਫੈਸਰਾਂ ਦੀ ਤਸਵੀਰ

ਏਜੰਸੀ

ਮੰਗਲਵਾਰ ਨੂੰ ਵੀ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ 25,400 ਤੋਂ...

palghar tiss professors anjali monteiro and kp jayasankar caught in midst

ਮਹਾਰਾਸ਼ਟਰ: ਮਹਾਰਾਸ਼ਟਰ ਦਾ ਪਾਲਘਰ ਪਿਛਲੇ ਕੁੱਝ ਦਿਨਾਂ ਤੋਂ ਚਰਚਾ ਵਿਚ ਹੈ। ਵਜ੍ਹਾ ਹੈ ਦੋ ਸਾਧੂਆਂ ਅਤੇ ਉਹਨਾਂ ਦੇ ਡ੍ਰਾਇਵਰ ਦੀ ਮਾਬ ਲਿੰਚਿੰਗ। ਘਟਨਾ ਸਾਹਮਣੇ ਆਉਣ ਤੋਂ ਬਾਅਦ ਤੋਂ ਰਾਜਨੀਤਿਕ ਰੱਸਾਕਸ਼ੀ ਵੀ ਤੇਜ਼ ਹੋ ਗਈ ਹੈ। ਮਾਮਲੇ ਨੂੰ ਸੰਪਰਦਾਇਕ ਰੰਗ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸ ਕੜੀ ਵਿਚ ਟਵਿਟਰ ਤੇ ਕੁੱਝ ਲੋਕਾਂ ਨੇ ਸਮਾਜ ਸੇਵੀ ਪ੍ਰਦੀਪ ਪ੍ਰਭੁ ਅਤੇ ਉਹਨਾਂ ਦੀ ਪਤਨੀ ਸ਼ਿਰਾਜ ਬਲਸਾਰਾ ਖਿਲਾਫ ਟਵੀਟ ਕੀਤਾ ਹੈ।

ਇਹ ਦੋਵੇਂ ਪਾਲਘਰ ਵਿਚ ਰਹਿੰਦੇ ਹਨ। ਕੁੱਝ ਲੋਕਾਂ ਨੇ ਆਰੋਪ ਲਗਾਇਆ ਹੈ ਕਿ ਇਹ ਪਾਲਘਰ ਮਾਬ ਲਿੰਚਿੰਗ ਦੇ ਆਰੋਪੀਆਂ ਨੂੰ ਜ਼ਮਾਨਤ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਵੀਟ ਕਰਨ ਵਾਲਿਆਂ ਨੇ ਇਹਨਾਂ ਦੇ ਨਾਮ ਪ੍ਰਦੀਪ ਪ੍ਰਭੁ ਉਰਫ ਪੀਟਰ ਡਿਮੇਲੋ ਅਤੇ ਸ਼ਿਰਾਜ ਬਲਸਾਰਾ ਦੱਸੇ ਹਨ। ਟਵੀਟ ਦੇ ਨਾਲ ਫੋਟੋ ਪੋਸਟ ਕੀਤੀ ਗਈ ਹੈ।

ਪਰ ਜੋ ਫੋਟੋ ਇਸਤੇਮਾਲ ਕੀਤੀ ਗਈ ਹੈ ਉਹ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਯਾਨੀ TISS ਦੇ ਦੋ ਪ੍ਰੋਫੈਸਰ ਅੰਜਲੀ ਮੋਂਟੇਰੋ ਅਤੇ ਕੇਪੀ ਜੈਸ਼ੰਕਰ ਦੀ ਸੀ। ਇਕ ਮੀਡੀਆ ਚੈਨਲ ਦੀ ਖ਼ਬਰ ਮੁਤਾਬਕ ਪ੍ਰੋਫੈਸਰ ਅੰਜਲੀ ਮੋਂਟੇਰੋ ਨੇ ਦਸਿਆ ਕਿ ਉਹਨਾਂ ਨੂੰ ਇਕ ਫੇਸਬੁੱਕ ਫ੍ਰੈਂਡ ਨੇ ਇਸ ਬਾਰੇ ਦਸਿਆ ਹੈ। ਉਹ ਅਪਣੀ ਫੋਟੋ ਇਸ ਮਾਮਲੇ ਨਾਲ ਜੁੜੀ ਪੋਸਟ ਵਿਚ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਦਸਿਆ ਕਿ ਉਹਨਾਂ ਨੇ ਪੋਸਟ ਬਾਰੇ ਫੇਸਬੁੱਕ ਨੂੰ ਰਿਪੋਰਟ ਕੀਤਾ ਹੈ।

ਉਹਨਾਂ ਨੇ ਸ਼ਿਕਾਇਤ ਤੋਂ ਬਾਅਦ ਪੋਸਟ ਨੂੰ ਹਟਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਬਾਕੀ ਪੋਸਟਾਂ ਨੂੰ ਵੀ ਹਟਾ ਰਹੇ ਹਨ। ਪਰ ਫੇਸਬੁੱਕ ਤੋਂ ਬਾਅਦ ਪ੍ਰੋਫੈਸਰ ਮੋਂਟੇਰੋ ਅਤੇ ਕੇਪੀ ਜੈਸ਼ੰਕਰ ਦੀ ਫੋਟੋ ਨੂੰ ਟਵਿਟਰ ਤੇ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਹੈ। ਟਵਿੱਟਰ ਤੇ ਗਲਤ ਟਵੀਟ ਹਟਾਉਣ ਲਈ ਕਿਹਾ ਗਿਆ ਹੈ। ਪ੍ਰੋਫੈਸਰ ਦੇ ਕੁੱਝ ਵਿਦਿਆਰਥੀਆਂ ਨੇ ਵੀ ਗਲਤ ਜਾਣਕਾਰੀ ਫੈਲਾਏ ਜਾਣ ਨੂੰ ਲੈ ਕੇ ਟਵੀਟ ਕੀਤਾ ਹੈ।

ਅਜਿਹੀ ਹੀ ਇਕ ਵਿਦਿਆਰਥੀ ਭਾਮਿਨੀ ਲਕਸ਼ਮੀਨਾਰਾਇਨ ਨੇ ਟਵੀਟ ਕੀਤਾ ਕਿ- ਪਲੀਜ਼, ਪਲੀਜ਼, ਇਹਨਾਂ ਟਵੀਟ ਨੂੰ ਰਿਪੋਰਟ ਕਰੋ। ਫੋਟੋ ਉਹਨਾਂ ਦੀ ਨਹੀਂ ਹੈ ਜਿਹੜੇ ਲੋਕਾਂ ਦੇ ਨਾਮ ਲਏ ਗਏ ਹਨ। ਜਿਹਨਾਂ ਦੀ ਫੋਟੋ ਹੈ ਉਹਨਾਂ ਦਾ ਦੱਸੇ ਗਏ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਕਾਲਜ ਦੇ ਉਸ ਦੇ ਟੀਚਰ ਰਹੇ ਹਨ। ਇਹਨਾਂ ਨੂੰ ਪਾਲਘਰ ਲਿੰਚਿੰਗ ਨਾਲ ਜੋੜਿਆ ਜਾ ਰਿਹਾ ਹੈ। ਇਹ ਉਹਨਾਂ ਲਈ ਠੀਕ ਨਹੀਂ ਹੈ ਅਤੇ ਇਸ ਤਰ੍ਹਾਂ ਦੀ ਗਲਤ ਜਾਣਕਾਰੀ ਫੈਲਾਉਣਾ ਸਹੀ ਨਹੀਂ ਹੈ।

ਭਾਮਿਨੀ ਨੇ ਕਈ ਟਵੀਟ ਲਿੰਕ ਪੋਸਟ ਕੀਤੇ ਅਤੇ ਇਹਨਾਂ ਨੂੰ ਰਿਪੋਰਟ ਕਰਨ ਲਈ ਕਿਹਾ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਟਵੀਟ ਹਟਾ ਦਿੱਤੇ ਹਨ। ਮੀਡੀਆ ਚੈਨਲ ਦੀ ਖ਼ਬਰ ਮੁਤਾਬਕ ਜਿਹੜੇ ਸੰਗਠਨ ਤੇ ਪਾਲਘਰ ਦੇ ਆਰੋਪੀਆਂ ਨੂੰ ਜ਼ਮਾਨਤ ਦਿਵਾਉਣ ਦਾ ਆਰੋਪ ਮੜਿਆ ਜਾ ਰਿਹਾ ਹੈ ਉਹਨਾਂ ਦਾ ਨਾਮ ਕਿਰਾਏਦਾਰ ਸੰਸਥਾ ਹੈ। ਇਸ ਦੇ ਸੰਸਥਾਪਕ ਪ੍ਰਦੀਪ ਪ੍ਰਭੁ ਅਤੇ ਉਹਨਾਂ ਦੀ ਪਤਨੀ ਸ਼ਿਰਾਜ ਬਲਸਾਰਾ ਹੈ। ਕਿਰਾਏਦਾਰ ਸੰਸਥਾ ਪਾਲਘਰ ਵਿਚ ਆਦਿਵਾਸੀ ਅਧਿਕਾਰੀਆਂ ਲਈ ਕੰਮ ਕਰ ਰਹੀ ਹੈ।

ਸ਼ਿਰਾਜ ਬਲਸਾਰਾ ਵੀ ਕੁੱਝ ਸਮਾਂ ਪਹਿਲਾਂ ਇਸ ਸੰਸਥਾ ਨਾਲ ਜੁੜੀ ਹੋਏ ਸਨ। ਸੋਸ਼ਲ ਮੀਡੀਆ ਕੈਂਪੇਨ ਦੁਆਰਾ ਇਹਨਾਂ ਦੋਵਾਂ ਲਈ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਈਸਾਈ ਸੰਸਥਾ ਚਲਾਉਂਦੇ ਹਨ ਅਤੇ ਪਾਲਘਰ ਮਾਬ ਲਿੰਚਿੰਗ ਦੇ ਆਰੋਪੀ ਈਸਾਈ ਹਨ। ਇਸ ਲਈ ਉਹਨਾਂ ਦੀ ਜ਼ਮਾਨਤ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਿਰਾਜ ਬਲਸਾਰਾ ਨੇ ਦਸਿਆ ਕਿ ਸੋਸ਼ਲ ਮੀਡੀਆ ਦੇ ਦਾਅਵੇ ਪੂਰੀ ਤਰ੍ਹਾਂ ਗਲਤ ਹਨ। ਕਿਰਾਏਦਾਰ ਸੰਸਥਾ ਕਦੇ ਵੀ ਈਸਾਈ ਸੰਸਥਾ ਨਹੀਂ ਸੀ।

ਉਹ ਪਾਲਘਰ ਦੇ ਆਰੋਪੀਆਂ ਦੀ ਜ਼ਮਾਨਤ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ। ਜਿਹੜੇ ਪਿੰਡ ਵਿਚ ਮਾਬ ਲਿੰਚਿੰਗ ਹੋਈ ਸੀ ਉਸ ਵਿਚ ਉਹਨਾਂ ਦੇ ਸੰਗਠਨ ਨੇ ਕਦੇ ਕੰਮ ਨਹੀਂ ਕੀਤਾ। ਬਲਸਾਰਾ ਦਾ ਕਹਿਣਾ ਹੈ ਕਿ ਉਹ ਅਤੇ ਉਹਨਾਂ ਦੇ ਪਤੀ ਪ੍ਰਭੁ ਪਿਛਲੇ ਕੁੱਝ ਸਾਲ ਤੋਂ ਉਸ ਸੰਗਠਨ ਵਿਚ ਕੰਮ ਵੀ ਕਰ ਰਹੇ। ਪ੍ਰਭੁ ਰਿਟਾਇਰ ਹੋ ਚੁੱਕੇ ਹਨ ਅਤੇ ਘਰ ਹੀ ਰਹਿੰਦੇ ਹਨ।

ਪਾਲਘਰ ਦੇ ਐਸਪੀ ਗੌਰਵ ਸਿੰਘ ਨੇ ਵੀ ਕਿਰਾਏਦਾਰ ਸੰਸਥਾ ਤੇ ਲਗਾਏ ਆਰੋਪਾਂ ਨੂੰ ਖਾਰਿਜ ਕਰ ਦਿੱਤਾ ਹੈ। ਉਹਨਾਂ ਨੇ ਦਸਿਆ ਕਿ ਕਿਰਾਏਦਾਰ ਸੰਸਥਾ ਦਾ ਲਿੰਚਿੰਗ ਦੇ ਆਰੋਪੀਆਂ ਦੀ ਜ਼ਮਾਨਤ ਮੰਗਣ ਵਿਚ ਕੋਈ ਭੂਮਿਕਾ ਨਹੀਂ ਹੈ।

ਦਾਅਵਾ- ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਦੀਪ ਪ੍ਰਭੂ ਅਤੇ ਸ਼ੀਰਾਜ਼ ਬਲਸਰਾ ਦੋਵੇਂ ਪਤੀ-ਪਤਨੀ ਹਨ ਅਤੇ ਇਹ ਸਾਧੂਆਂ ਦੀ ਮਾਬ ਲਿੰਚਿੰਗ ਦੇ ਆਰੋਪੀਆਂ ਦੀ ਜ਼ਮਾਨਤ ਕਰਵਾਉਣ ਵਿਚ ਜੁਟੇ ਹੋਏ ਹਨ।

ਦਾਅਵਾ ਸਮੀਖਿਆ- ਪੁਸ਼ਟੀ ਵਿਚ ਪਾਇਆ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਤਸਵੀਰ ਵਿਚਲੇ ਲੋਕ ਪ੍ਰਦੀਪ ਪ੍ਰਭੂ ਅਤੇ ਸ਼ੀਰਾਜ਼ ਬਲਸਰਾ ਨਹੀਂ ਹਨ। ਇਹ ਤਸਵੀਰ ਕੇਪੀ ਜੈਸ਼ੰਕਰ ਅਤੇ ਅੰਜਲੀ ਮੋਂਟੇਰੀਓ ਦੀ ਹੈ ਜੋ ਕਿ ਮਸ਼ਹੂਰ ਦਸਤਾਵੇਜ਼ੀ ਫਿਲਮ ਨਿਰਮਾਤਾ ਅਤੇ ਮੁੰਬਈ ਦੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਦੇ ਪ੍ਰੋਫੈਸਰ ਹਨ ਜਿਥੇ ਉਹ ਮੀਡੀਆ ਅਤੇ ਸੰਚਾਰ ਸਿਖਾਉਂਦੇ ਹਨ। ਇਹਨਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਤੱਥਾਂ ਦੀ ਜਾਂਚ- ਇਹ ਖ਼ਬਰ ਬਿਲਕੁੱਲ ਝੂਠੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।