UP 'ਚ ਕਰੋਨਾ ਦੇ ਪੌਜਟਿਵ ਮਰੀਜ਼ਾਂ ਦਾ ਅੰਕੜਾ 2 ਹਜ਼ਾਰ ਤੋਂ ਪਾਰ, 462 ਨੇ ਦਿੱਤੀ ਵਾਇਰਸ ਨੂੰ ਮਾਤ
ਉਤਰ ਪ੍ਰਦੇਸ਼ ਦੇ 60 ਜ਼ਿਲ੍ਹਿਆਂ ਵਿਚ 2053 ਲੋਕ ਕਰੋਨਾ ਪੌਜਟਿਵ ਪਾਏ ਜਾ ਚੁੱਕੇ ਹਨ।
ਦੇਸ਼ ਵਿਚ ਆਏ ਦਿਨ ਵੱਖ-ਵੱਖ ਰਾਜਾਂ ਵਿਚੋਂ ਕਰੋਨਾ ਵਾਇਰਸ ਦੇ ਪੌਜਟਿਵ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਹੁਣ ਉਤਰ ਪ੍ਰਦੇਸ਼ ਦੇ 60 ਜ਼ਿਲ੍ਹਿਆਂ ਵਿਚ 2053 ਲੋਕ ਕਰੋਨਾ ਪੌਜਟਿਵ ਪਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਯੂਪੀ ਦੇ ਵੱਖ-ਵੱਖ ਜ਼ਿਲਿਆਂ ਵਿਚੋਂ ਹੁਣ ਤੱਕ 462 ਦੇ ਕਰੀਬ ਲੋਕ ਠੀਕ ਹੋ ਕੇ ਘਰ ਚਲੇ ਗਏ ਹਨ। ਦੱਸ ਦੱਈਏ ਕਿ ਪੂਰੇ ਉਤਰ ਪ੍ਰਦੇਸ਼ ਵਿਚ ਇਸ ਸਮੇਂ 1557 ਐਕਟਿਵ ਕੇਸ ਹਨ ਅਤੇ ਪਿਛਲੇ 24 ਘੰਟੇ ਵਿਚ ਵੱਖ-ਵੱਖ ਜ਼ਿਲਿਆਂ ਵਿਚੋਂ 63 ਦੇ ਕਰੀਬ ਲੋਕਾ ਸਿਹਤਯਾਬ ਹੋ ਕੇ ਹਸਪਤਾਲ ਵਿਚੋਂ ਡਿਸਚਾਰਜ ਹੋ ਚੁੱਕੇ ਹਨ।
ਇਸ ਦੇ ਨਾਲ ਹੀ ਪੂਰੇ ਸੂਬੇ ਵਿਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਹੁਣ ਤੱਕ ਆਗਰਾ 401, ਲਖਨਊ 201, ਗਾਜੀਆਬਾਦ 60, ਨੋਇਡਾ 134, ਲਖੀਮਪੁਰ ਖੀਰੀ 4, ਕਾਨਪੁਰ 205, ਪੀਲੀਭੀਤ 3, ਮੁਰਦਾਬਾਦ ਵਿਚ 109, ਵਾਰਾਨਸੀ ਵਿਚ 50, ਸ਼ਾਮਲੀ 27, ਜੌਨपुर ਵਿਚ 8, ਬਾਘਪਤ 15 , ਮੇਰਠ ਵਿਚ 94, ਬਰੇਲੀ ਵਿਚ 7, ਬੁਲੰਦਸ਼ਹਿਰ ਵਿਚ 50, ਬਸਤੀ ਵਿਚ 23, ਹਾਪੜੂਡ ਵਿਚ 26, ਗਾਜੀਪੁਰ ਵਿਚ 6, ਅਜਮਗੜ 8 ਵਿਚ, ਦੁਬਾਰਾ ਫਿਰੋਜਾਬਾਦ ਵਿਚ 100 ਅਤੇ ਹਰਡੋਈ ਵਿਚ 2 ਵਿਅਕਤੀ ਕੋਰੋਨਾ ਪਾਜ਼ੀਟਿਵ ਮਿਲੇ ਹਨ।
ਇਸ ਦੇ ਨਾਲ ਹੀ ਪ੍ਰਤਾਪਗੜ੍ਹ ਵਿੱਚ 7, ਸਹਾਰਨਪੁਰ ਵਿੱਚ 181, ਸ਼ਾਹਜਾਂਪੁਰ ਵਿੱਚ 1, ਬਾਂਦਾ ਵਿੱਚ 4, ਮਹਾਰਾਜਗੰਜ ਵਿੱਚ 6, ਹੈਥਰਸ ਵਿੱਚ 4, ਮਿਰਜਾਪੁਰਾ ਵਿੱਚ 3, ਰਾਇਬਰੇਲੀ ਵਿੱਚ 44, ਔਰਆ ਵਿਚ 10, ਬਾਰਾਬੰਕੀ ਵਿੱਚ 1, ਕੌਸ਼ਾਂਬੀ ਵਿੱਚ 2, ਬਿਜਨੌਰ ਵਿੱਚ 30, ਸੀਤਾਪੁਰ 20 ਵਿਚ, ਪ੍ਰਯਾਗਰਾਜ ਵਿਚ 4, ਮਥੁਰਾ ਵਿਚ 12, ਬਦਾਯੂ ਵਿਚ 16, ਰਾਮਪੁਰ ਵਿਚ 21, ਮੁਜਫਫਰਨਗਰ ਵਿਚ 18, ਅਮਰੋਹਾ ਵਿਚ 25, ਭਦੋਹੀ ਵਿਚ 1,
ਕਾਸਗੰਜ ਵਿਚ 3, ਇਟਵਾ ਵਿਚ 2, ਸੰਭਲ ਵਿਚ 14, ਉਨਨਾਵ ਵਿਚ 1, ਕਨੌਜ ਵਿਚ 7, ਸੰਤ ਕਬੀਰ ਨਗਰ ਵਿਚ 23, ਮੈਨਪੁਰੀ ਵਿਚ 5, ਗੋਂਡਾ ਵਿਚ 1, ਮਾਉ ਵਿਚ 1, ਏਟਾ ਵਿਚ 3, ਸੁਲਤਾਨਪੁਰ ਵਿਚ 3, ਅਲੀਗੜ੍ਹ ਵਿਚ 24, ਸ਼ਰਵਸਤੀ ਵਿੱਚ 5, ਬਹਿਰਾਚ ਵਿੱਚ 9, ਬਲਰਾਮਪੁਰ ਵਿੱਚ 1, ਅਯੋਧਿਆ ਵਿੱਚ 1, ਜਾੱਲੌਣ ਵਿੱਚ 3, ਝਾਂਸੀ ਵਿੱਚ 1, ਗੋਰਖਪੁਰ ਵਿੱਚ 1 ਹੁਣ ਤੱਕ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।