Covid 19 : ਭਾਰਤ ਨੇ ਨੇਪਾਲ ਨੂੰ ਦਿੱਤੀ 23 ਟਨ ਦਵਾਈ, ਕੇਪੀ ਸ਼ਰਮਾਂ ਨੇ PM ਮੋਦੀ ਦਾ ਕੀਤਾ ਧੰਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਤੋਂ ਇਲਾਵਾ ਬ੍ਰਾਜ਼ੀਲ ਨੇ ਵੀ ਭਾਰਤ ਦਾ ਧੰਨਵਾਦ ਕੀਤਾ ।

coronavirus

ਪੂਰੇ ਵਿਸ਼ਵ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ। ਅਜਿਹੇ ਵਿਚ ਕਈ ਦੇਸ਼ ਆਪਣੇ ਦੇਸ਼ ਵਿਚ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਦੂਸਰੇ ਜਰੂਰਤਮੰਦ ਦੇਸ਼ਾਂ ਦੀ ਵੀ ਮਦਦ ਕਰ ਰਹੇ ਹਨ। ਇਸੇ ਕੜੀ ਵਿਚ ਹੁਣ ਭਾਰਤ ਨੇ ਵੀ ਆਪਣੇ ਗੁਆਂਢੀ ਦੇਸ਼ ਨੇਪਾਲ ਨੂੰ 23 ਟਨ ਜਰੂਰੀ ਦਵਾਈ ਭੇਜੀ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾਂ ਓਲੀ ਨੇ ਇਸ ਤੋਂ ਬਾਅਦ ਟਵਿਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

ਉਨ੍ਹਾਂ ਨੇ ਲਿਖਿਆ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਸਾਨੂੰ ਮਹਾਂਮਾਰੀ ਨਾਲ ਲੜਨ ਲਈ 23 ਟਨ ਜਰੂਰੀ ਦਵਾਈ ਭੇਜੀ ਹੈ। ਇਸ ਲਈ ਅੱਜ ਭਾਰਤੀ ਰਾਜਦੂਤ ਦੇ ਦੁਆਰਾ ਸਾਡੇ ਸਿਹਤ ਮੰਤਰੀ ਨੂੰ ਇਹ ਦਵਾਈਆਂ ਦੇ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਟਵਿਟ ਦਾ ਜਵਾਬ ਦਿੰਦਿਆਂ PM ਮੋਦੀ ਨੇ ਲਿਖਿਆ ਕਿ ਭਾਰਤ ਅਤੇ ਨੇਪਾਲ ਵਿਚ ਸਬੰਧ ਬੇਹੱਦ ਖਾਸ ਹਨ।

ਇਹ ਸਬੰਧ ਨਾ ਕੇਵਲ ਮਜਬੂਤ ਹਨ ਬਲਿਕ ਇਨ੍ਹਾਂ ਦੀਆਂ ਜੜ੍ਹਾਂ ਕਾਫੀ ਮਜਬੂਤ ਹਨ। ਇਸ ਲਈ ਭਾਰਤ ਇਸ ਸੰਕਟ ਦੇ ਸਮੇਂ ਵਿਚ ਨੇਪਾਲ ਦੇ ਨਾਲ ਖੜਾ ਹੈ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਵੀ ਭਾਰਤ ਨੇ ਅਮਰੀਕਾ ਨੂੰ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੇ ਨਿਰਯਾਤ ਨੂੰ ਵੀ ਪ੍ਰਵਾਨਗੀ ਦਿੱਤੀ ਸੀ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਥੈਂਕਸ ਇੰਡੀਆ ਕਿਹਾ ਸੀ।

ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, “ਮੁਸ਼ਕਲ ਹਾਲਤਾਂ ਵਿੱਚ ਦੋਸਤਾਂ ਦੇ ਵਿੱਚ ਵਧੇਰੇ ਸਹਿਯੋਗ ਦੀ ਲੋੜ ਹੈ ਹਾਈਡਰੋਕਸਾਈਕਲੋਰੋਕਿਨ ਬਾਰੇ ਫੈਸਲਾ ਲੈਣ ਲਈ ਭਾਰਤ ਅਤੇ ਇਸਦੇ ਲੋਕਾਂ ਦਾ ਧੰਨਵਾਦ. ਅਸੀਂ ਇਸ ਨੂੰ ਕਦੇ ਨਹੀਂ ਭੁੱਲ ਸਕਦੇ. ਇਸ ਸਹਿਯੋਗ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ। ਇਸ ਤੋਂ ਇਲਾਵਾ ਬ੍ਰਾਜ਼ੀਲ ਨੇ ਵੀ ਭਾਰਤ ਦਾ ਧੰਨਵਾਦ ਕੀਤਾ ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਅਰ ਬੋਲਸੋਨਾਰੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਤ ਅਪ੍ਰੈਲ ਨੂੰ ਕਰੋਨਾ ਵਾਇਰਸ ਸਬੰਧ ਇਕ ਚਿੱਠੀ ਲਿਖੀ ਸੀ। ਜਿਸ ਵਿਚ ਉਨ੍ਹਾਂ ਨੇ ਇਸ ਦੀ ਤੁਲਨਾ ਹਨੂਮਾਨ ਦੁਆਰਾ ਲਿਆਂਦੀ ਸਜੀਵਨੀ ਬੂਟੀ ਨਾਲ ਕੀਤਾ ਸੀ। ਇਸ ਤੇ ਉਨ੍ਹਾਂ ਕਿਹਾ ਕਿ ਇਸ ਸੰਕਟ ਸਮੇਂ ਵਿਚ ਜਿਸ ਤਰ੍ਹਾਂ  ਭਾਰਤ ਨੇ ਬ੍ਰਾਜ਼ੀਲ ਦੀ ਮਦਦ ਕੀਤੀ ਤਾਂ ਇਹ ਬਿਲਕੁਲ ਅਜਿਹਾ ਹੈ ਜਿਸ ਤਰ੍ਹਾਂ ਰਮਾਇਣ ਵਿਚ ਹਨੂਮਾਨ ਨੇ ਭਗਵਾਨ ਰਾਮ ਦੇ ਭਰਾ ਲੱਛਮਣ ਨੂੰ ਬਚਾਉਂਣ ਲਈ ਸਜੀਵਨੀ ਬੂਟੀ ਲਿਆ ਕੇ ਕੀਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।