ਜੈੱਟ ਏਅਰਵੇਜ਼ ਦੇ ਸੀਈਓ ਸੰਜੀਵ ਕਪੂਰ ਨੇ ਦਿੱਤਾ ਅਸਤੀਫਾ, ਨੋਟਿਸ ਦੀ ਮਿਆਦ 30 ਅਪ੍ਰੈਲ ਨੂੰ ਹੋਵੇਗੀ ਖ਼ਤਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੇ ਨਾਲ ਹੀ ਉਹ 1 ਮਈ ਤੋਂ ਕੰਪਨੀ ਛੱਡ ਰਹੇ ਹਨ

photo

 

ਨਵੀਂ ਦਿੱਲੀ : ਜੈੱਟ ਏਅਰਵੇਜ਼ ਦੇ ਸੀਈਓ ਸੰਜੀਵ ਕਪੂਰ ਨੇ ਬੰਦ ਹੋ ਚੁੱਕੀ ਏਅਰਲਾਈਨ ਤੋਂ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਪਿਛਲੇ ਸਾਲ ਅਪ੍ਰੈਲ 'ਚ ਏਅਰਲਾਈਨ 'ਚ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੇ ਰੂਪ 'ਚ ਸ਼ਾਮਲ ਹੋਏ ਸਨ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸੰਜੀਵ ਕਪੂਰ ਨੇ ਏਅਰਲਾਈਨ 'ਚ ਆਖ਼ਰੀ ਦਿਨ ਕੰਮ ਕੀਤਾ। ਫਿਲਹਾਲ ਸੰਜੀਵ ਕਪੂਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਦਰਅਸਲ, ਜੈੱਟ ਏਅਰਵੇਜ਼ ਨੇ ਅਪ੍ਰੈਲ 2019 ਵਿੱਚ ਉਡਾਣ ਬੰਦ ਕਰ ਦਿੱਤੀ ਸੀ ਅਤੇ ਬਾਅਦ ਵਿੱਚ ਦੀਵਾਲੀਆ ਘੋਸ਼ਿਤ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੁਬਾਰਾ ਉਡਾਣਾਂ ਸ਼ੁਰੂ ਕਰਨ 'ਚ ਲੱਗੀ ਹੋਈ ਸੀ। ਦੱਸ ਦੇਈਏ ਕਿ ਸਾਲ 2022 ਵਿੱਚ ਸੰਜੀਵ ਕਪੂਰ ਉਸੇ ਮਹੀਨੇ ਜੈੱਟ ਏਅਰਵੇਜ਼ ਨਾਲ ਸੀਈਓ ਦੇ ਰੂਪ ਵਿੱਚ ਜੁੜੇ ਸਨ। ਇਸ ਦੇ ਨਾਲ ਹੀ ਉਹ 1 ਮਈ ਤੋਂ ਕੰਪਨੀ ਛੱਡ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਜਾਲਾਨ-ਕਾਲਰੋਕ ਗਰੁੱਪ (ਜੇ.ਕੇ.ਸੀ.) ਨੇ ਅਸਤੀਫੇ ਦੀ ਪੁਸ਼ਟੀ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਸੰਜੀਵ ਕਪੂਰ ਨੇ ਨੋਟਿਸ ਪੀਰੀਅਡ ਪੂਰਾ ਕਰ ਲਿਆ ਹੈ। ਦਰਅਸਲ ਜੈੱਟ ਏਅਰਵੇਜ਼ ਨੇ ਸਾਲ 2019 'ਚ ਕੰਪਨੀ 'ਤੇ ਕਾਫੀ ਕਰਜ਼ਾ ਹੋਣ ਤੋਂ ਬਾਅਦ ਉਡਾਣਾਂ ਬੰਦ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਕੰਪਨੀ ਨੂੰ ਦੀਵਾਲੀਆ ਐਲਾਨ ਦਿੱਤਾ ਗਿਆ। ਬਾਅਦ 'ਚ ਜੇ.ਕੇ.ਸੀ ਨੇ ਇਸ ਦੀ ਜ਼ਿੰਮੇਵਾਰੀ ਲਈ ਪਰ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਦੁਬਾਰਾ ਸ਼ੁਰੂ ਨਹੀਂ ਕੀਤਾ ਜਾ ਸਕਿਆ।

ਹਾਲਾਂਕਿ, ਜੇਕੇਸੀ ਦਾ ਕਹਿਣਾ ਹੈ ਕਿ ਉਹ ਇਸ ਨੂੰ ਕਰਜ਼ੇ ਤੋਂ ਬਾਹਰ ਕੱਢਣ ਅਤੇ ਦੁਬਾਰਾ ਉਡਾਣ ਸ਼ੁਰੂ ਕਰਨ ਲਈ ਵਚਨਬੱਧ ਹੈ। ਕੰਪਨੀ ਦਾ ਕਹਿਣਾ ਹੈ ਕਿ ਸੰਜੀਵ ਕਪੂਰ ਦੇ ਅਸਤੀਫੇ ਤੋਂ ਬਾਅਦ ਸੀਈਓ ਦੀ ਜ਼ਿੰਮੇਵਾਰੀ ਲਈ ਯੋਗ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਜਦੋਂ ਤੱਕ ਇਹ ਅਸਾਮੀ ਖਾਲੀ ਨਹੀਂ ਰਹਿੰਦੀ, ਇਸ ਦਾ ਕੰਮ ਕਾਰਜਕਾਰਨੀ ਕਮੇਟੀ ਦੁਆਰਾ ਦੇਖਿਆ ਜਾਵੇਗਾ। ਅੰਕਿਤ ਜਾਲਾਨ ਨੇ ਦੱਸਿਆ ਕਿ ਜਲਦ ਹੀ ਜੈੱਟ ਏਅਰਵੇਜ਼ ਦੇ ਨਵੇਂ ਸੀ.ਈ.ਓ. ਦੀ ਨਿਯੁਕਤੀ ਕੀਤੀ ਜਾਵੇਗੀ।