ਗੁਜਰਾਤ ਦੀਆਂ ਵੋਟਿੰਗ ਮਸ਼ੀਨਾਂ ਮਹਾਰਾਸ਼ਟਰ ਕਿਉਂ ਲਿਆਂਦੀਆਂ ਗਈਆਂ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੀਆਂ ਪਾਲਘਰ ਅਤੇ ਭੰਡਾਰਾ ਗੋਂਦੀਆ ਲੋਕ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਵਿਚ ਸ਼ਿਵ ਸੈਨਾ ਅਤੇ ਆਰਐਲਡੀ ਨੇ ਵੋਟਿੰਗ ਮਸ਼ੀਨਾਂ ਦੇ ਖ਼ਰਾਬ ਹੋਣ...

EVM Machines

ਮੁੰਬਈ, ਮਹਾਰਾਸ਼ਟਰ ਦੀਆਂ ਪਾਲਘਰ ਅਤੇ ਭੰਡਾਰਾ ਗੋਂਦੀਆ ਲੋਕ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਵਿਚ ਸ਼ਿਵ ਸੈਨਾ ਅਤੇ ਆਰਐਲਡੀ ਨੇ ਵੋਟਿੰਗ ਮਸ਼ੀਨਾਂ ਦੇ ਖ਼ਰਾਬ ਹੋਣ ਦਾ ਦੋਸ਼ ਲਾਇਆ ਹੈ। ਸਾਬਕਾ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ ਨੇ ਲਗਭਗ 25 ਫ਼ੀ ਸਦੀ ਈਵੀਐਮ ਮਸ਼ੀਨਾਂ ਦੇ ਖ਼ਰਾਬ ਹੋਣ ਦਾ ਦਾਅਵਾ ਕੀਤਾ ਤੇ ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਦੋਸ਼ ਲਾਇਆ ਕਿ ਸੱਤਾਧਿਰ ਈਵੀਐਮ ਮਸ਼ੀਨਾ ਦੀ ਚਾਬੀ ਅਤੇ ਰੀਮੋਟ ਅਪਣੇ ਹੱਥ ਵਿਚ ਲੈ ਕੇ ਚੋਣ ਲੜ ਰਹੀ ਹੈ।

ਪਟੇਲ ਨੇ ਜਾਣਨਾ ਚਾਹਿਆ ਕਿ ਸੂਰਤ ਦੀਆਂ ਈਵੀਐਮ ਮਸ਼ੀਨਾਂ ਦੀ ਵਰਤੋਂ ਮਹਾਰਾਸ਼ਟਰ ਜ਼ਿਮਨੀ ਚੋਣਾਂ ਵਿਚ ਕਿਉਂ ਕੀਤੀ ਗਈ ਜਦਕਿ ਅਜਿਹੀ ਹੀ ਮਸ਼ੀਨ ਇਥੇ ਉਪਲਭਧਧ ਸੀ। ਪਟੇਲ ਨੇ ਗੋਂਦੀਆਂ ਵਿਚ ਪੱਤਰਕਾਰਾਂ ਨੂੰ ਕਿਹਾ, 'ਮਹਾਰਾਸ਼ਟਰ ਵਿਚ ਮਸ਼ੀਨਾਂ ਉਪਲਭਧ ਹਨ। ਗੁਜਰਾਤ ਦੇ ਸੂਰਤ ਤੋਂ ਇਨ੍ਹਾਂ ਨੂੰ ਇਥੇ ਲਿਆਉਣ ਦਾ ਕੀ ਕਾਰਨ ਹੈ? ਅਸੀਂ ਅਪਣੇ ਸ਼ੰਕਿਆਂ ਤੋਂ ਚੋਣ ਕਮਿਸ਼ਨ ਨੂੰ ਜਾਣੂੰ ਕਰਾ ਚੁੱਕੇ ਹਾਂ।'

ਆਰਐਲਡੀ ਦੇ ਸੀਨੀਅਰ ਆਗੂ ਮੁਤਾਬਕ ਇਹ ਕਿਹਾ ਜਾਣਾ ਹੈਰਾਨ ਕਰ ਦਿੰਦਾ ਹੈ ਕਿ ਤਿੱਖੀ ਗਰਮੀ ਕਾਰਨ ਈਵੀਐਮ ਵਿਚ ਖ਼ਰਾਬੀ ਆਈ ਹੈ। ਉਨ੍ਹਾਂ ਉਨ੍ਹਾਂ ਮਤਦਾਨ ਕੇਂਦਰਾਂ 'ਤੇ ਦੁਬਾਰਾ ਮਤਦਾਨ ਕਰਾਉਣ ਦੀ ਮੰਗ ਕੀਤੀ ਜਿਥੇ ਖ਼ਰਾਬੀ ਆਈ ਹੈ।      (ਏਜੰਸੀ)