ਜਿੱਥੇ ਪਾਣੀ ਘੱਟ ਖਾਰਾ, ਉਥੇ RO ਦੀ ਵਰਤੋਂ ਘੱਟ ਕੀਤੀ ਜਾਵੇ- NGT

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰਓ ਪਿਓਰੀਫਾਇਰ ਦੀ ਵਰਤੋਂ ਨੂੰ ਘੱਟ ਕਰਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਉਨਲ (ਐਨਜੀਟੀ) ਨੇ ਸਰਕਾਰ ਨੂੰ ਕਦਮ ਚੁੱਕਣ ਲਈ ਕਿਹਾ ਹੈ।

National Green Tribunal

ਨਵੀਂ ਦਿੱਲੀ: ਆਰਓ ਪਿਓਰੀਫਾਇਰ ਦੀ ਵਰਤੋਂ ਨੂੰ ਘੱਟ ਕਰਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਉਨਲ (ਐਨਜੀਟੀ) ਨੇ ਸਰਕਾਰ ਨੂੰ ਕਦਮ ਚੁੱਕਣ ਲਈ ਕਿਹਾ ਹੈ। ਐਨਜੀਟੀ ਨੇ ਉਹਨਾਂ ਸਥਾਨਾਂ ‘ਤੇ ਆਰਓ ਦੀ ਕਟੌਤੀ ਲਈ ਕਿਹਾ ਹੈ ਜਿੱਥੇ ਪਾਣੀ ਵਿਚ ਕੁੱਲ ਮਿਕਸ ਠੋਸ ਪਦਾਰਥ (Merged solid substance) 500 ਐਮਜੀ ਪ੍ਰਤੀ ਲੀਟਰ ਤੋਂ ਘੱਟ ਹਨ। ਨਾਲ ਹੀ ਐਨਜੀਟੀ ਨੇ ਜਨਤਾ ਨੂੰ ਬਿਨਾਂ ਖਣਿੱਜ ਪਦਾਰਥ ਵਾਲੇ ਪਾਣੀ ਦੇ ਬੁਰੇ ਅਸਰ ਬਾਰੇ ਜਾਗਰੂਕ ਕਰਨ ਲਈ ਵੀ ਕਿਹਾ ਹੈ।

ਟ੍ਰਿਬਿਊਨਲ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਦੇਸ਼ ਭਰ ਵਿਚ ਜਿੱਥੇ ਵੀ ਆਰਓ ਦੀ ਇਜਾਜ਼ਤ ਦਿੱਤੀ ਗਈ ਹੈ, ਉਥੇ 60 ਫੀਸਦੀ ਤੋਂ ਜ਼ਿਆਦਾ ਪਾਣੀ ਦੁਬਾਰਾ ਇਸਤੇਮਾਲ ਕਰਨਾ ਜ਼ਰੂਰੀ ਹੋਵੇ। ਐਨਜੀਟੀ ਪ੍ਰਧਾਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਉਸ ਵੱਲੋਂ ਬਣਾਈ ਗਈ ਸਮਿਤੀ ਦੀ ਰਿਪੋਰਟ ‘ਤੇ ਵਿਚਾਰ ਕਰਨ ਤੋਂ ਬਾਅਦ ਅਦੇਸ਼ ਪਾਸ ਕੀਤਾ ਅਤੇ ਵਾਤਾਵਰਣ ਤੇ ਜੰਗਲਾਤ ਮੰਤਰਾਲੇ ਨੂੰ ਨਿਰਦੇਸ਼ ਦਿੱਤੇ।

ਸਮਿਤੀ ਨੇ ਕਿਹਾ ਕਿ ਜੇਕਰ ਟੀਡੀਸੀ 500 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਘੱਟ ਹੈ ਤਾਂ ਆਰਓ ਦਾ ਸਿਸਟਮ ਲਾਭਦਾਇਕ ਨਹੀਂ ਹੋਵੇਗਾ ਬਲਕਿ ਉਸ ਵਿਚੋਂ ਮਹੱਤਵਪੂਰਨ ਖਣਿੱਜ ਨਿਕਲ ਜਾਣਗੇ। ਇਸਦੇ ਨਾਲ ਹੀ ਪਾਣੀ ਦੀ ਅਣਉਚਿਤ ਬਰਬਾਦੀ ਹੋਵੇਗੀ। ਐਨਜੀਟੀ ਨੇ ਕਿਹਾ ਕਿ ਆਰਓ ਸਿਸਟਮ ਦੀ ਵਰਤੋਂ ਦੇ ਸਬੰਧ ਵਿਚ ਪੀਣ ਵਾਲੇ ਪਾਣੀ ਦੀ ਬਰਬਾਦੀ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ।