ਦੇਸ਼ 'ਚ ਚੱਲ ਰਹੀ ਲੌਕਡਾਊਨ 5.0 ਦੀ ਤਿਆਰੀ, ਇਨ੍ਹਾਂ ਦੀ ਸ਼ਹਿਰਾਂ 'ਚ ਹੋ ਸਕਦੀ ਹੈ ਸਖ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਚ ਕਰੋਨਾ ਵਾਇਰਸ ਤੇ ਨਕੇਲ ਪਾਉਂਣ ਲਈ ਲੌਕਡਾਊਨ ਲਗਾਇਆ ਗਿਆ ਹੈ।

Lockdown

ਨਵੀਂ ਦਿੱਲੀ : ਦੇਸ਼ ਚ ਕਰੋਨਾ ਵਾਇਰਸ ਤੇ ਨਕੇਲ ਪਾਉਂਣ ਲਈ ਲੌਕਡਾਊਨ ਲਗਾਇਆ ਗਿਆ ਹੈ। ਜਿਸ ਦਾ ਕਿ ਚੋਥਾ ਪੜਾਅ 31 ਮਈ ਨੂੰ ਖਤਮ ਹੋਣ ਜਾ ਰਿਹਾ ਹੈ । ਇਸ ਲਈ ਹੁਣ ਸਰਕਾਰ ਦੇ ਵੱਲੋਂ ਲੌਕਡਾਊਨ 5 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਸਿਹਤ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ।

ਇਸ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ 13 ਸ਼ਹਿਰਾਂ ਦੇ ਮਿਊਂਸਪਲ ਕਮਿਸ਼ਨਰ, ਜ਼ਿਲ੍ਹਾ ਮੈਜਿਸਟ੍ਰੇਟ ਤੇ ਐਸਪੀ ਨੂੰ ਸ਼ਾਮਲ ਕਰਕੇ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਲੌਕਡਾਊਨ-5 ਦੌਰਾਨ ਖ਼ਾਸ ਜ਼ੌਰ ਕੋਰੋਨਾ ਦੇ ਵੱਡੇ ਹੌਟਸਪੌਟ 'ਤੇ ਰਹੇਗਾ। ਇਸ ਤੋਂ ਇਲਾਵਾ ਦੇਸ਼ ਵਿਚ ਜਿੱਥੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਘੱਟ ਹੈ ਉੱਥੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਛੂਟਾਂ ਮਿਲਣ ਦੇ ਅਸਾਰ ਹਨ।

ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਮਾਮਲਿਆਂ ਵਿਚੋਂ 70 ਫੀਸਦੀ ਮਾਮਲੇ ਕੇਵਲ 13 ਸ਼ਹਿਰਾਂ ਵਿਚੋਂ  ਦਰਜ਼ ਹੋਏ ਹਨ। ਇਨ੍ਹਾਂ 'ਚ ਮੁੰਬਈ, ਚੇਨੱਈ, ਦਿੱਲੀ, ਅਹਿਮਦਾਬਾਦ, ਠਾਣੇ, ਪੁਣੇ, ਹੈਦਰਾਬਾਦ, ਕੋਲਕਾਤਾ, ਇੰਦੌਰ, ਜੈਪੁਰ, ਜੋਧਪੁਰ, ਚੇਂਗਲਪੱਟੂ ਤੇ ਤੇਰੂਵੱਲੁਰ ਹਨ।

ਉਧਰ ਮੁੱਖ ਸਕੱਤਰ ਦੇ ਵੱਲੋਂ ਵੀਡੀਓ ਕਾਨਫਰੰਸਿੰਗ ਦੌਰਾਨ ਕਰੋਨਾ ਵਾਇਰਸ ਨੂੰ ਨੱਥ ਪਾਉਂਣ ਲਈ ਹੋਰ ਰਹੇ ਯਤਨਾਂ ਦੀ ਪੜਚੋਲ ਕੀਤੀ। ਇਸ ਤੋਂ ਇਲਾਵਾ ਦੇਸ਼ ਵਿਚ ਸਭ ਤੋਂ ਵੱਧ ਪ੍ਰਭਾਵਿਤ ਸ਼ਾਹਿਰਾਂ ਦੇ ਨਾਲ-ਨਾਲ ਦੂਜੀਆਂ ਥਾਵਾ ਤੇ ਵੀ ਉਚਿਤ ਸਾਵਧਾਨੀਆਂ ਵਰਤਣ ਨੂੰ ਕਿਹਾ ਹੈ।