ਸ਼ੋਪੀਆਂ 'ਚ ਫ਼ੌਜ 'ਤੇ ਹਮਲਾ, ਕੁਪਵਾੜਾ 'ਚ ਮੁਠਭੇੜ, ਇਕ ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

: ਜੰਮੂ-ਕਸ਼ਮੀਰ ਵਿਚ ਸਰਹੱਦੀ ਜ਼ਿਲ੍ਹੇ ਕੁਪਵਾੜਾ ਦੇ ਜੰਗਲਾਂ ਵਿਚ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਮੁਠਭੇੜ ਵਿਚ ਇਕ ਅਤਿਵਾਦੀ...

army

ਕੁਪਵਾੜਾ/ਸ਼ੋਪੀਆਂ : ਜੰਮੂ-ਕਸ਼ਮੀਰ ਵਿਚ ਸਰਹੱਦੀ ਜ਼ਿਲ੍ਹੇ ਕੁਪਵਾੜਾ ਦੇ ਜੰਗਲਾਂ ਵਿਚ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਮੁਠਭੇੜ ਵਿਚ ਇਕ ਅਤਿਵਾਦੀ ਢੇਰ ਹੋ ਗਿਆ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਸਵੇਰੇ ਸੁਰੱਖਿਆ ਬਲਾਂ ਦੀ ਗਸ਼ਤ ਕਰਨ ਵਾਲੀ ਟੀਮ 'ਤੇ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਵਿਚ ਗੋਲੀਆਂ ਚਲਾਈਆਂ। ਨੇੜੇ ਦੇ ਕੈਂਪਾਂ ਤੋਂ ਵਾਧੂ ਸੁਰੱਖਿਆ ਬਲ ਦੇ ਜਵਾਨ ਮੌਕੇ 'ਤੇ ਪਹੁੰਚੇ ਅਤੇ ਘਿਰਾਓ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਉਧਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਕੁਪਵਾੜਾ ਦੇ ਜੰਗਲਾਂ ਵਿਚ ਵੀਰਵਾਰ ਦੇਰ ਰਾਤ ਤੋਂ ਹੀ ਗੋਲੀਬਾਰੀ ਸ਼ੁਰੂ ਹੋ ਗਈ ਸੀ। ਇਹ ਹਮਲਾ ਅਜਿਹੇ ਸਮੇਂ ਵਿਚ ਹੋਏ ਹਨ ਜਦੋਂ ਸੂਬੇ ਵਿਚ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਗਈ ਹੈ।ਇਸ ਦੇ ਨਾਲ ਹੀ ਘਾਟੀ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅੱਤਵਾਦੀਆਂ ਵਲੋਂ ਫ਼ੌਜ ਦੀ ਪੈਟਰੋਲਿੰਗ ਪਾਰਟੀ 'ਤੇ ਹਮਲਾ ਕੀਤੇ ਜਾਣ ਦੀ ਵੀ ਖ਼ਬਰ ਹੈ। ਸ਼ੋਪੀਆਂ ਦੇ ਅਹਿਗਾਮ ਵਿਚ ਫ਼ੌਜ ਦੀ ਇਕ ਪੈਟਰੋਲਿੰਗ ਪਾਰਟੀ ਗਸ਼ਤ 'ਤੇ ਨਿਕਲੀ ਹੋਈ ਸੀ ਤਾਂ ਉਸ ਸਮੇਂ ਅਤਿਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕਰ ਦਿਤਾ।

ਹਮਲੇ ਵਿਚ ਇਕ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਿਆ ਹੈ। ਇਲਾਕੇ ਨੂੰ ਖਾਲੀ ਕਰਾ ਦਿਤਾ ਗਿਆ ਹੈ ਅਤੇ ਜਵਾਬੀ ਕਾਰਵਾਈ ਖ਼ਬਰ ਲਿਖੇ ਜਾਣ ਤਕ ਵੀ ਜਾਰੀ ਰਹੀ। ਫ਼ੌਜ ਨੇ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿਤੀ ਹੈ।ਅਮਰਨਾਥ ਯਾਤਰਾ ਨੂੰ ਲੈ ਕੇ ਘਾਟੀ ਵਿਚ ਸੁਰੱਖਿਆ ਕਾਫ਼ੀ ਸਖ਼ਤ ਕੀਤੀ ਹੋਈ ਹੈ ਕਿਉਂਕਿ ਖ਼ੁਫ਼ੀਆ ਇਨਪੁਟ ਸੀ ਕਿ ਅਤਿਵਾਦੀ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਵਾਰ ਸੁਰੱਖਿਆ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਸਖ਼ਤ ਕੀਤੀ ਹੋਈ ਹੈ। ਇਸ ਦੇ ਨਾਲ ਹੀ ਘਾਟੀ ਵਿਚ ਬੀਐਸਐਫ ਦੇ ਨਾਲ ਇਸ ਵਾਰ ਐਨਐਸਜੀ ਕਮਾਂਡੋ ਵੀ ਕੰਮ ਕਰ ਰਹੀ ਹੈ। 

ਦਸ ਦਈਏ ਕਿ ਕੁਪਵਾੜਾ ਵਿਚ ਕਾਫ਼ੀ ਸਮੇਂ ਤੋਂ ਅਤਿਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫ਼ੌਜ ਨੇ 10 ਜੂਨ ਨੂੰ ਉਨ੍ਹਾਂ ਨੂੰਮੂੰਹਤੋੜ ਜਵਾਬ ਦਿੰਦੇ ਹੋਏ ਸਾਰੀਆਂ ਸਾਜਿਸ਼ਾਂ ਨੂੰ ਨਾਕਾਮ ਕੀਤਾ ਸੀ। ਉਸ ਦੌਰਾਨ ਫ਼ੌਜ ਨੇ 6 ਅਤਿਵਾਦੀ ਢੇਰ ਕੀਤੇ ਸਨ।ਇਸ ਤੋਂ ਇਲਾਵਾ ਪਾਕਿਸਤਾਨ ਵਲੋਂ ਵੀ ਸਰਹੱਦ 'ਤੇ ਗੋਲੀਬਾਰੀ ਕੀਤੀ ਜਾਂਦੀ ਹੈ ਜੋ ਅਤਿਵਾਦੀਆਂ ਨੂੰ ਘੁਸਪੈਠ ਵਿਚ ਸਹਿਯੋਗ ਕਰਨ ਲਈ ਕੀਤੀ ਜਾਂਦੀ ਹੈ ਤਾਂ ਜੋ ਗੋਲੀਬਾਰੀ ਕਰ ਕੇ ਭਾਰਤੀ ਫ਼ੌਜ ਦਾ ਧਿਆਨ ਭਟਕਾਇਆ ਜਾ ਸਕੇ ਪਰ ਭਾਰਤੀ ਫ਼ੌਜਾਂ ਵਲੋਂ ਪਾਕਿ ਅਤੇ ਅਤਿਵਾਦੀਆਂ ਦੀ ਹਰ ਕਾਰਵਾਈ ਦਾ ਮੂੰਹ ਤੋੜਵਾਂ ਜਵਾਬ ਦਿਤਾ ਜਾ ਰਿਹਾ ਹੈ।