ਪੁਣੇ 'ਚ ਦਰਦਨਾਕ ਹਾਦਸਾ ; ਕੰਧ ਡਿੱਗਣ ਨਾਲ 4 ਬੱਚਿਆਂ ਸਮੇਤ 17 ਮੌਤਾਂ, ਕਈ ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਪੁਣੇ 'ਚ ਕੰਧ ਡਿਗਣ ਕਾਰਨ 4 ਬੱਚਿਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

Death toll rises to 17 as wall collapses in Kondhwa area

ਪੁਣੇ : ਮਹਾਰਾਸ਼ਟਰ ਦੇ ਪੁਣੇ 'ਚ ਕੰਧ ਡਿਗਣ ਕਾਰਨ 4 ਬੱਚਿਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਭਾਰੀ ਮੀਂਹ ਕਾਰਨ ਕੋਂਢਵਾ 'ਚ ਤਾਲਾਬ ਮਸਜਿਦ ਦੀ 60 ਫੁੱਟ ਉੱਚੀ ਕੰਧ ਡਿੱਗ ਗਈ। ਮੌਤਾਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ। ਹਾਦਸਾ ਸ਼ੁੱਕਰਵਾਰ ਦੀ ਰਾਤ ਨੂੰ ਵਾਪਰਿਆ। ਹਾਦਸੇ ਤੋਂ ਬਾਅਦ ਬਚਾਅ ਕਾਰਜ ਜਾਰੀ ਹਨ। 

ਦੱਸਣਯੋਗ ਹੈ ਕਿ ਕੰਧ ਮੋਟੀ ਅਤੇ ਭਾਰੀ ਸੀ ਜਿਸ ਦੇ ਢਹਿਣ ਨਾਲ ਲੋਕ ਉਸ ਹੇਠ ਦੱਬੇ ਗਏ। ਲੋਕਾਂ ਨੂੰ ਬਚਣ ਦਾ ਕੋਈ ਮੌਕਾ ਨਾ ਮਿਲਿਆ ਅਤੇ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸਾ ਵਾਪਰਨ ਤੋਂ  ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੈ ਗਿਆ ਅਤੇ ਲੋਕ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ।

 ਸੂਚਨਾ ਮਿਲਦੇ ਹੀ ਐਨਡੀਆਰਐਫ ਦੇ ਜਵਾਨ ਮੌਕੇ ਉੱਤੇ ਪਹੁੰਚ ਗਏ ਅਤੇ ਬਚਾਅ ਕਾਰਜ ਹੋਰ ਤੇਜ਼ੀ ਨਾਲ ਸ਼ੁਰੂ ਕਰਵਾਏ। ਲਾਸ਼ਾਂ ਨੂੰ ਕੰਧ ਦੇ ਮਲਬੇ ਹੇਠੋਂ ਕੱਢਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਕਾਰਨ ਕੰਧ ਕੋਲ ਮਿੱਟੀ ਅਤੇ ਜ਼ਮੀਨ ਗਿਲੀ ਸੀ। ਕੰਧ ਦੇ ਦੂਜੇ ਪਾਸੇ ਝੁੱਗੀਆਂ ਸਨ ਜਿਨ੍ਹਾਂ ਵਿੱਚ ਲੋਕ ਸੋ ਰਹੇ ਸਨ। ਸੁੱਤੇ ਹੋਏ ਲੋਕਾਂ ਉੱਤੇ ਕੰਧ ਡਿੱਗੀ ਅਤੇ ਲੋਕ ਉਸ ਵਿੱਚ ਦੱਬ ਗਏ।