ਘਰ ਦੀ ਕੱਚੀ ਕੰਧ ਡਿੱਗਣ ਕਾਰਨ ਵਾਪਰਿਆ ਹਾਦਸਾ, ਪਿਓ-ਪੁੱਤ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਸਾਵਾਂ ਥਾਣੇ ਇਲਾਕੇ ਦੇ ਵਾਰਡ ਨੰਬਰ ਸੱਤ ਵਿਚ ਬੁੱਧਵਾਰ ਰਾਤ ਕਰੀਬ.....

Wall Accident

ਬਦਾਊਨ (ਭਾਸ਼ਾ): ਉਸਾਵਾਂ ਥਾਣੇ ਇਲਾਕੇ ਦੇ ਵਾਰਡ ਨੰਬਰ ਸੱਤ ਵਿਚ ਬੁੱਧਵਾਰ ਰਾਤ ਕਰੀਬ ਤਿੰਨ ਵਜੇ ਅਚਾਨਕ ਇਕ ਮਕਾਨ ਦੀ ਕੱਚੀ ਕੰਧ ਢਹਿ ਗਈ। ਜਿਸ ਦੇ ਹੇਠਾਂ ਦਬਕੇ ਪਿਤਾ-ਪੁੱਤ ਦੀ ਮੌਤ ਹੋ ਗਈ। ਗੁਆਡੀਆਂ ਦੇ ਮੁਤਾਬਕ, ਪਰਵਾਰ ਦੇ ਮੁਖੀ ਨੇ ਪ੍ਰਧਾਨ ਮੰਤਰੀ ਨੂੰ ਘਰ ਬਣਾਉਣ ਲਈ ਕਈ ਵਾਰ ਆਵੇਦਨ ਕੀਤਾ, ਪਰ ਰਿਸ਼ਵਤ ਨਹੀਂ ਦੇ ਸਕਣ ਕਾਰਨ ਉਸ ਨੂੰ ਘਰ ਨਹੀਂ ਮਿਲਿਆ। ਸੂਚਨਾ ਉਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਨੂੰ ਪੋਸਟਮਾਰਟਮ ਲਈ ਭੇਜਿਆ ਹੈ। ਐਸਡੀਐਮ ਨੇ ਜਾਂਚ ਦੇ ਆਦੇਸ਼ ਦਿਤੇ ਹਨ। ਵਾਰਡ ਨੰਬਰ ਸੱਤ ਨਿਵਾਸੀ ਰਾਜੇਸ਼ (45)  ਬੁੱਧਵਾਰ ਰਾਤ ਅਪਣੇ ਪੁੱਤ ਰਿਸ਼ਭ (14)  ਦੇ ਨਾਲ ਘਰ ਦੇ ਅੰਦਰ ਸੋਅ ਰਿਹਾ ਸੀ।

ਰਾਤ ਕਰੀਬ ਤਿੰਨ ਵਜੇ ਅਚਾਨਕ ਮਕਾਨ ਦੀ ਕੱਚੀ ਕੰਧ ਢਹਿ ਗਈ। ਰਾਜੇਸ਼ ਅਤੇ ਰਿਸ਼ਭ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ, ਦੋਨੋਂ ਮਲਬੇ ਦੇ ਹੇਠਾਂ ਦਬ ਗਏ। ਆਲੇ-ਦੁਆਲੇ ਦੇ ਲੋਕ ਮੌਕੇ ਉਤੇ ਪੁੱਜੇ ਅਤੇ ਦੋਨਾਂ ਨੂੰ ਬਾਹਰ ਕੱਢਿਆ। ਪਰ ਦੋਨਾਂ ਦੀ ਮੌਤ ਹੋ ਚੁੱਕੀ ਸੀ। ਹਾਦਸੇ ਦੀ ਸੂਚਨਾ ਉਤੇ ਐਸਡੀਐਮ ਦਾਤਾਗੰਜ ਸਮੇਤ ਕਈ ਪ੍ਰਬੰਧਕੀ ਅਧਿਕਾਰੀ ਮੌਕੇ ਉਤੇ ਪੁੱਜੇ ਹਨ।   ਗੁਆਂਢੀ ਵਿਨੋਦ ਨੇ ਦੱਸਿਆ ਕਿ ਰਾਜੇਸ਼ ਦਾ ਪੂਰਾ ਮਕਾਨ ਕੱਚਾ ਹੈ। ਉਸ ਨੇ ਪ੍ਰਧਾਨ ਮੰਤਰੀ ਘਰ ਲਈ ਕਈ ਵਾਰ ਆਵੇਦਨ ਕੀਤਾ, ਪਰ ਮਨਜ਼ੂਰੀ ਨਹੀਂ ਮਿਲੀ।

ਜੇਕਰ ਰਾਜੇਸ਼ ਨੂੰ ਘਰ ਮਿਲ ਗਿਆ ਹੁੰਦਾ ਤਾਂ ਸ਼ਾਇਦ ਉਸ ਦੀ ਜਾਨ ਬੱਚ ਜਾਂਦੀ। ਦੱਸ ਦਈਏ ਕਿ ਰਾਜੇਸ਼ ਦੇ ਦੋ ਬੱਚੇ ਸਨ। ਇਕ ਰਿਸ਼ਭ ਤਾਂ ਦੂਜੀ ਰੂਬੀ। ਰੂਬੀ ਦਾ ਵਿਆਹ ਕਰਕੇ ਰਾਜੇਸ਼ ਉਸ ਨੂੰ ਸਹੁਰੇ-ਘਰ ਵਿਦਾ ਕਰ ਚੁੱਕਿਆ ਸੀ। ਹੁਣ ਘਰ ਵਿਚ ਉਹ ਅਪਣੇ ਪੁੱਤਰ ਦੇ ਨਾਲ ਰਹਿੰਦਾ ਸੀ। ਪਰ ਇਸ ਹਾਦਸੇ ਵਿਚ ਉਸ ਦੀ ਅਤੇ ਪੁੱਤਰ ਦੀ ਮੌਤ ਹੋ ਗਈ। ਪਤਨੀ ਦੀ ਮੌਤ 12 ਸਾਲ ਪਹਿਲਾਂ ਹੀ ਹੋ ਚੁੱਕੀ ਸੀ। ਹੁਣ ਪਰਵਾਰ ਵਿਚ ਕੋਈ ਨਹੀਂ ਬਚਿਆ ਹੈ।