ਸ਼ਿਮਲਾ ਵਿਚ ਨਹੀਂ ਹੁਣ ਬੰਗਲੌਰ ਵਿਚ ਹੋਵੇਗੀ ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ
13 ਅਤੇ 14 ਜੁਲਾਈ ਨੂੰ ਬਣਾਈ ਜਾਵੇਗੀ ਅਗਲੀ ਰਣਨੀਤੀ
ਨਵੀਂ ਦਿੱਲੀ: ਵਿਰੋਧੀ ਧਿਰ ਲੋਕ ਸਭਾ ਚੋਣਾਂ 2024 ਵਿਚ ਭਾਜਪਾ ਨੂੰ ਘੇਰਨ ਦੀ ਰਣਨੀਤੀ ਬਣਾਉਣ ਵਿਚ ਲੱਗੀ ਹੋਈ ਹੈ। ਬਿਹਾਰ ਦੀ ਰਾਜਧਾਨੀ ਪਟਨਾ 'ਚ ਵਿਰੋਧੀ ਪਾਰਟੀਆਂ ਦੀ ਪਹਿਲੀ ਬੈਠਕ ਤੋਂ ਬਾਅਦ ਅਗਲੀ ਬੈਠਕ ਸ਼ਿਮਲਾ 'ਚ ਹੋਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਜਾਣਕਾਰੀ ਮਿਲੀ ਹੈ ਕਿ ਇਹ ਬੈਠਕ ਬੰਗਲੌਰ 'ਚ ਹੋਵੇਗੀ। ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਵੀਰਵਾਰ ਨੂੰ ਦਸਿਆ ਕਿ ਵਿਰੋਧੀ ਪਾਰਟੀਆਂ ਦੀ ਬੈਠਕ 13 ਅਤੇ 14 ਜੁਲਾਈ ਨੂੰ ਬੰਗਲੌਰ 'ਚ ਹੋਵੇਗੀ।
ਇਹ ਵੀ ਪੜ੍ਹੋ: ਖੰਨਾ 'ਚ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ, ਅੰਮ੍ਰਿਤਸਰ 'ਚ ਵੈਲਡਿੰਗ ਦਾ ਕੰਮ ਕਰਦਾ ਸੀ ਮੁਲਜ਼ਮ
ਇਸ ਦੌਰਾਨ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 23 ਜੂਨ ਨੂੰ ਪਟਨਾ ਵਿਖੇ ਵਿਰੋਧੀ ਧਿਰਾਂ ਦੀ ਮੀਟਿੰਗ ਹੋਈ ਸੀ, ਜਿਸ ਮਗਰੋਂ ਵਿਰੋਧੀ ਪਾਰਟੀਆਂ ਦੀ ਸਾਂਝੀ ਪ੍ਰੈੱਸ ਕਾਨਫਰੰਸ ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਸੀ ਕਿ ਮੁਲਾਕਾਤ ਚੰਗੀ ਰਹੀ ਅਤੇ ਇਕੱਠੇ ਲੜਨ ’ਤੇ ਸਹਿਮਤੀ ਬਣੀ ਹੈ।