ਪਤਨੀ ਦਾ ਕਤਲ ਕਰਕੇ 2 ਦਿਨ ਤਕ ਲਾਸ਼ ਦੇ ਕੋਲ ਬੈਠਾ ਰਿਹਾ ਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰੁਗਰਾਮ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਹੇਜ ਲਈ ਪਤਨੀ ਦੀ ਚੁੰਨੀ ਨਾਲ ਗਲਾ ਘੁੱਟਕੇ ਹੱਤਿਆ ਕਰਨ

Gurugram Man killed wife

ਨਵੀਂ ਦਿੱਲੀ, ਗੁਰੁਗਰਾਮ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਹੇਜ ਲਈ ਪਤਨੀ ਦੀ ਚੁੰਨੀ ਨਾਲ ਗਲਾ ਘੁੱਟਕੇ ਹੱਤਿਆ ਕਰਨ ਤੋਂ ਬਾਅਦ ਦੋਸ਼ੀ ਦੋ ਦਿਨ ਤੱਕ ਲਾਸ਼ ਦੇ ਕੋਲ ਹੀ ਬੈਠਾ ਰਿਹਾ। ਦੱਸ ਦਈਏ ਕਿ ਘਟਨਾ ਬੁੱਧਵਾਰ ਦੀ ਹੈ। ਸ਼ੁੱਕਰਵਾਰ ਰਾਤ ਦੋਸ਼ੀ ਨੇ ਆਪਣੇ ਖੁਦ ਆਪਣੀ ਪਤਨੀ ਦੀ ਹੱਤਿਆ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਇਸ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ।