ਪੰਜਾਬ `ਚ ਸੈਸ਼ਨ ਕੋਰਟ ਨੇ ਪਹਿਲੀ ਵਾਰ ਜ਼ਬਰ-ਜਨਾਹ ਅਤੇ ਹੱਤਿਆ ਮਾਮਲੇ `ਚ ਸੁਣਾਈ ਫ਼ਾਂਸੀ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਪਹਿਲੀ ਵਾਰ ਕਿਸੇ ਅਡਿਸ਼ਨਲ ਸੈਸ਼ਨ ਜੱਜ ਨੇ ਨਬਾਲਿਗ ਨਾਲ ਜ਼ਬਰ-ਜਨਾਹ ਅਤੇ ਹੱਤਿਆ ਕਰਨ ਵਾਲੇ ਨੂੰ ਫ਼ਾਂਸੀ ਦੀ ਸਜਾ ਸੁਣਾਈ ਹੈ ।

judge`s hammer

ਮਾਨਸਾ : ਪੰਜਾਬ ਵਿਚ ਪਹਿਲੀ ਵਾਰ ਕਿਸੇ ਅਡਿਸ਼ਨਲ ਸੈਸ਼ਨ ਜੱਜ ਨੇ ਨਬਾਲਿਗ ਨਾਲ ਜ਼ਬਰ-ਜਨਾਹ ਅਤੇ ਹੱਤਿਆ ਕਰਨ ਵਾਲੇ ਨੂੰ ਫ਼ਾਂਸੀ ਦੀ ਸਜਾ ਸੁਣਾਈ ਹੈ ।ਦਸਿਆ ਜਾ ਰਿਹਾ ਕੇ  ਦੋ ਸਾਲ 24 ਦਿਨ ਦੀ ਸੁਣਵਾਈ  ਦੇ ਦੌਰਾਨ ਅਦਾਲਤ ਵਿਚ 15 ਗਵਾਹ ਪੇਸ਼ ਕੀਤੇ ਗਏ। ਬੁਧਵਾਰ ਨੂੰ ਅਡਿਸ਼ਨਲ ਸੈਸ਼ਨ ਜੱਜ ਮਾਨਸਾ ਜਸਪਾਲ ਵਰਮਾ ਦੀ ਅਦਾਲਤ ਨੇ ਸਾਢੇ 6 ਸਾਲ ਦੀ ਬੱਚੀ ਨਾਲ ਜ਼ਬਰ-ਜਨਾਹ ਅਤੇ ਹੱਤਿਆ  ਦੇ ਮਾਮਲੇ ਨੂੰ ਰੇਇਰੇਸਟ ਆਫ ਰੇਇਰ ਦੀ ਸ਼੍ਰੇਣੀ ਵਿਚ ਰੱਖ ਕੇ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ।

ਮਾਨਸਾ ਅਡਿਸ਼ਨਲ ਸੈਸ਼ਨ ਕੋਰਟ ਨੇ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ , ਪਰ ਕਿਹਾ ਜਾ ਰਿਹਾ ਹੈ ਕੇ ਅਜੇ ਇਸ ਫੈਸਲੇ ਉਤੇ ਹਾਈ ਕੋਰਟ ਤੋਂ ਤਸਦੀਕ ਹੋਣਾ ਬਾਕੀ ਹੈ।  `ਤੇ ਤਸਦੀਕ  ਦੇ ਬਾਅਦ ਫੈਸਲਾ ਲਾਗੂ ਹੋਵੇਗਾ । ਤੁਹਾਨੂੰ ਦਸ ਦੇਈਏ ਕੇ  ਦੋਸ਼ੀ  ਦੋ ਸਾਲ ਪਹਿਲਾਂ 11 ਮਈ , 2016 ਨੂੰ ਮਾਨਸੇ ਦੇ ਇੱਕ ਪਿੰਡ ਵਿਚ ਆਪਣੇ ਰਿਸ਼ਤੇਦਾਰ  ਦੇ ਘਰ ਵਿਆਹ ਵਿੱਚ ਆਇਆ ਸੀ। ਉਹ ਆਪਣੀ ਸਾਢੇ ਛੇ ਸਾਲ ਦੀ ਭਾਣਜੀ ਨੂੰ ਟਾਫੀ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ। ਕਿਹਾ ਜਾ ਰਿਹਾ ਹੈ ਕੇ ਵਿਆਹ ਵਿਚ ਉਹ ਦਿਨ ਭਰ ਬੱਚੀ ਨੂੰ ਗੋਦ ਵਿੱਚ ਚੁੱਕ ਕੇ ਘੁੰਮਦਾ ਰਿਹਾ । 

ਜਦੋਂ ਰਾਤ ਨੂੰ ਬੱਚੀ ਅਤੇ ਮਾਮਾ ਘਰ ਉੱਤੇ ਨਹੀਂ ਮਿਲੇ ਤਾਂ ਪਰਵਾਰ ਨੇ ਤਲਾਸ਼ ਸ਼ੁਰੂ ਕੀਤੀ ।  ਬੱਚੀ  ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ।  ਪੁਲਿਸ ਨੇ ਦੋਸ਼ੀ ਨੂੰ ਬਸ ਸਟੈਂਡ ਤੋਂ  ਗਿਰਫਤਾਰ ਕੀਤਾ। ਇਸ ਦੌਰਾਨ ਜਦੋ ਪੁਲਿਸ ਨੇ ਉਸਨੂੰ ਹਿਰਾਸਤ `ਚ ਲਿਆ ਤਾ ਪੁਲਿਸ ਨੇ ਉਸ ਤੋਂ ਪੁੱਛ-ਗਿਛ ਕੀਤੀ `ਤੇ ਉਸ ਨੇ ਮੰਨਿਆ ਸੀ ਕਿ ਉਹ ਬੱਚੀ ਨੂੰ ਪਿੰਡ ਦੇ ਬਾਹਰ ਲੈ ਗਿਆ ਸੀ ।  ਉੱਥੇ ਉਸਨੇ ਬੱਚੀ ਦਾ ਮੁੰਹ ਬੰਦ ਕਰ ਉਸ ਨਾਲ ਜ਼ਬਰ-ਜਨਾਹ ਕੀਤਾ। ਜਿਸ ਨਾਲ ਬੱਚੀ ਬੇਹੋਸ਼ ਹੋ ਗਈ ਸੀ । ਪੋਸਟਮਾਰਟਮ ਰਿਪੋਰਟ ਵਿੱਚ ਵੀ ਸਾਹਮਣੇ ਆਇਆ ਸੀ ਕਿ ਬੱਚੀ ਦੀ ਮੌਤ ਜਿਆਦਾ ਖੂਨ ਵਗ ਜਾਣ ਅਤੇ ਦਮ ਘੁਟਣ ਨਾਲ ਹੋਈ ਸੀ।

ਦੱਸਿਆ ਜਾ ਰਿਹਾ ਹੈ ਕੇ ਦੋਸ਼ੀ ਦੇ ਖਿਲਾਫ 12 ਮਈ , 2016 ਨੂੰ ਕੇਸ ਦਰਜ਼ ਕੀਤਾ ਗਿਆ ਸੀ ਅਤੇ ਇੱਕ ਜੁਲਾਈ 2016 ਨੂੰ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਸੀ। ਅਤੇ ਦੋ ਸਾਲ ਬਾਅਦ ਅਦਾਲਤ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿਤੀ।ਦਸਿਆ ਜਾ ਰਿਹਾ ਹੈ ਕੇ ਦੋਸ਼ੀ ਹਰਿਆਣੇ ਸੂਬੇ ਦਾ ਰਹਿਣ ਵਾਲਾ ਹੈ। ਦੋਸ਼ੀ  ਦੇ ਪਰਵਾਰ ਵਿਚ ਪਤਨੀ , ਦੋ ਬੇਟੀਆਂ ਅਤੇ ਇੱਕ ਪੁੱਤਰ ਹੈ। ਪਰਿਵਾਰ ਵਾਲਿਆਂ ਦਾ ਵੀ ਕਹਿਣਾ ਹੈ ਕੇ ਅਦਾਲਤ ਨੇ ਜੋ ਵੀ ਫੈਸਲਾ ਕੀਤਾ ਉਸ ਤੋਂ ਸਾਰਾ ਪਰਿਵਾਰ ਹੀ ਖੁਸ ਹੈ. `ਤੇ ਉਹਨਾਂ ਦਾ ਮੰਨਣਾ ਵੀ ਇਹ ਹੀ ਹੈ ਕੇ ਅਜਿਹਾ ਕੰਮ ਕਰਨ ਵਾਲਿਆਂ ਦੀ ਸਜ਼ਾ ਵੀ ਫਾਂਸੀ ਹੀ ਹੈ।