'ਏਕ ਥਾ ਟਾਈਗਰ' ਤੋਂ 'ਟਾਈਗਰ ਜਿੰਦਾ ਹੈ' ਤਕ ਦੀ ਕਹਾਣੀ, ਦੇਸ਼ 'ਚ ਵਧੇ 24 ਫ਼ੀਸਦੀ ਬਾਘ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅੰਤਰ ਰਾਸ਼ਟਰੀ ਟਾਈਗਰ ਦਿਵਸ ਤੇ ਦੇਸ਼ 'ਚ ਟਾਈਗਰਾਂ ਦੇ ਹਿਫਾਜ਼ਤ ਲਈ ਆਪਣੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅੰਤਰ-ਰਾਸ਼ਟਰੀ ਟਾਈਗਰ ਦਿਵਸ ਤੇ ਦੇਸ਼ 'ਚ ਟਾਈਗਰਾਂ ਦੇ ਹਿਫਾਜ਼ਤ ਲਈ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 'ਏਕ ਥਾ ਟਾਇਗਰ' ਤੋਂ ਸ਼ੁਰੂ ਹੋਈ ਕਹਾਣੀ ਨੂੰ ਟਾਇਗਰ ਜਿੰਦਾ ਹੈ ਤੱਕ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮੋਦੀ ਨੇ ਅੰਤਰਰਾਸ਼ਟਰੀ ਟਾਈਗਰ ਦਿਵਸ 'ਤੇ ਆਲ ਇੰਡੀਆ ਟਾਈਗਰ 'ਇਸਟੀਮੇਸ਼ਨ - 2018' ਨੂੰ ਜਾਰੀ ਕਰਦੇ ਹੋਏ ਕਿਹਾ , ਅੱਜ ਅਸੀ ਟਾਈਗਰਾਂ ਦੇ ਹਿਫਾਜ਼ਤ ਲਈ ਆਪਣੀ ਪ੍ਰਤੀਬੱਧਤਾ ਜ਼ਾਹਿਰ ਕਰਦੇ ਹਾਂ। ਟਾਈਗਰ ਜਨਗਣਨਾ ਦੇ ਨਤੀਜੇ ਹਰ ਭਾਰਤੀ ਨਾਗਰਿਕ ਨੂੰ ਖੁਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ 9 ਸਾਲ ਪਹਿਲਾਂ ਸੈਂਟ ਪੀਟਰਸਬਰਗ ਵਿੱਚ ਸਾਲ 2022 ਤੱਕ ਟਾਈਗਰਾਂ ਦੀ ਗਿਣਤੀ ਨੂੰ ਦੁੱਗਣਾ ਕਰਨ ਦਾ ਟੀਚਾ ਪੂਰਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ।
ਮੋਦੀ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਅੱਜ ਅਸੀ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਕਰੀਬ 3000 ਟਾਈਗਰ ਹਨ। ਪ੍ਰਧਾਨਮੰਤਰੀ ਨੇ ਦੇਸ਼ ਵਿੱਚ ਟਾਈਗਰ ਹਿਫਾਜ਼ਤ ਨੂੰ ਹੱਲਾਸ਼ੇਰੀ ਦੇਣ ਦੀਆਂ ਕੋਸ਼ਿਸ਼ਾਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਇਸ ਖੇਤਰ ਨਾਲ ਜੁੜੇ ਹੋਏ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ 'ਏਕ ਥਾ ਟਾਇਗਰ' ਤੋਂ ਸ਼ੁਰੂ ਹੋਈ ਕਹਾਣੀ ਨੂੰ 'ਟਾਇਗਰ ਜਿੰਦਾ ਹੈ 'ਤੱਕ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਟਾਈਗਰ ਹਿਫਾਜ਼ਤ ਦੀਆਂ ਕੋਸ਼ਿਸ਼ਾਂ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਪ੍ਰੋਗਰਾਮ ਵਿੱਚ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੜੇਕਰ ਵੀ ਹਾਜ਼ਰ ਸਨ।