ਸ਼ਰਾਬੀ ਨੂੰ ਡੰਗ ਕੇ ਸੱਪ ਨੇ ਗਵਾਈ ਜਾਨ, ਦੰਦਾਂ ਨਾਲ ਕੀਤੇ ਸੱਪ ਦੇ ਚਾਰ ਟੋਟੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਰਾਬ ਪੀਕੇ ਇੱਕ ਸ਼ਖਸ ਘਰ ਤੋਂ ਬਾਹਰ ਨਿਕਲਿਆ ਤਾਂ ਰਸਤੇ ਵਿੱਚ ਜਹਿਰੀਲੇ ਸੱਪ ਨੇ ਕੱਟ ਲ‍ਿਆ।

Snake bites man in a village man bites it back snake died

ਨਵੀਂ ਦਿੱਲੀ : ਸ਼ਰਾਬ ਪੀਕੇ ਇੱਕ ਸ਼ਖਸ ਘਰ ਤੋਂ ਬਾਹਰ ਨਿਕਲਿਆ ਤਾਂ ਰਸਤੇ ਵਿੱਚ ਜਹਿਰੀਲੇ ਸੱਪ ਨੇ ਕੱਟ ਲ‍ਿਆ। ਸ਼ਰਾਬੀ ਨੇ ਗੁੱਸੇ ਹੋ ਕੇ ਸੱਪ ਨੂੰ ਫੜਿਆ ਅਤੇ ਦੰਦਾਂ ਨਾਲ ਉਸਦੇ ਟੁਕੜੇ ਕਰ ਦ‍ਿੱਤੇ। ਫ‍ਿਰ ਸੱਪ ਨੂੰ ਇੱਕ ਥੈਲੇ ਵਿੱਚ ਪਾ ਕੇ ਹਸਪਤਾਲ ਪਹੁੰਚ ਗਿਆ। ਇਹ ਹੈਰਾਨੀਜਨਕ ਮਾਮਲਾ ਉੱਤਰ ਪ੍ਰਦੇਸ਼ ਦੇ ਏਟਾ ਜ‍ਿਲ੍ਹੇ ਦਾ ਹੈ। ਏਟਾ ਜ‍ਿਲ੍ਹੇ ਵਿੱਚ ਥਾਣਾ ਕੋਤਵਾਲੀ ਦੇਹਾਤ ਦੇ ਅਸਰੌਲੀ ਪਿੰਡ ਦਾ ਇਹ ਹੈਰਾਨੀਜਨਕ ਮਾਮਲਾ ਹੈ।

ਇੱਥੇ ਇੱਕ ਸ਼ਖਸ ਸ਼ਰਾਬ ਦੇ ਨਸ਼ੇ ਵਿੱਚ ਘਰ ਤੋਂ ਬਾਹਰ ਨਿਕਲਿਆ ਤਾਂ ਉਸਨੂੰ ਜ਼ਹਿਰੀਲੇ ਸੱਪ ਨੇ ਕੱਟ ਲ‍ਿਆ। ਸੱਪ ਦੇ ਕੱਟਣ ਨਾਲ ਉਸ ਸ਼ਖਸ ਨੂੰ ਗੁੱਸਾ ਆ ਗਿਆ। ਉਸਨੇ ਸੱਪ ਨੂੰ ਫੜਿਆ ਅਤੇ ਉਸਨੂੰ ਦੰਦਾਂ ਨਾਲ ਚਬਾ ਦਿੱਤਾ ਤੇ ਪਰਿਵਾਰ ਵੀ ਉਸਦੇ ਕੋਲ ਪਹੁੰਚ ਗਿਆ।  

ਨੌਜਵਾਨ ਨੇ ਸੱਪ ਨੂੰ ਕੱਟਿਆ ਤਾਂ ਸੱਪ ਦੀ ਮੌਕੇ 'ਤੇ ਹੀ ਜਾਨ ਚੱਲੀ ਗਈ। ਨੌਜਵਾਨ ਅਤੇ ਪਰਿਵਾਰਿਕ ਮੈਂਬਰ ਸੱਪ ਦੇ ਟੁਕੜਿਆਂ ਨੂੰ  ਥੈਲੇ 'ਚ ਭਰ ਕੇ ਹਸਪਤਾਲ ਪਹੁੰਚੇ। ਪਰਿਵਾਰ ਨੇ ਗੰਭੀਰ ਹਾਲਤ ਵਿੱਚ ਨੌਜਵਾਨ ਨੂੰ ਜ‍ਿਲ੍ਹੇ ਦੇ ਹਸਪਤਾਲ 'ਚ ਭਰਤੀ ਕਰਾਵਾਇਆ। ਨੌਜਵਾਨ ਦੇ ਸਰੀਰ ਵਿੱਚ ਸੱਪ ਦਾ ਜਹਿਰ ਫੈਲ ਚੁੱਕਿਆ ਸੀ। ਉਸਦੀ ਗੰਭੀਰ ਹਾਲਤ ਦੇਖਕੇ ਉਸਨੂੰ ਆਗਰਾ ਰੈਫਰ ਕਰ ਦ‍ਿੱਤਾ ਗਿਆ। 

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ