ਇਨ੍ਹਾਂ ਬੱਚਿਆਂ ਨੂੰ ਲੱਭਣ ‘ਚ ਕਰੋ ਮੱਦਦ, ਪਤਾ ਚੱਲਦੇ ਹੀ ਇਨ੍ਹਾਂ ਨੰਬਰਾਂ ‘ਤੇ ਕਰੋ ਸੰਪਰਕ: ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟਿਆਲਾ ਪੁਲਿਸ  ਨੇ 22 ਜੁਲਾਈ ਦੀ ਦੇਰ ਸ਼ਾਮ 8.30 ਵਜੇ ਪਿੰਡ ਖੇੜੀ ਗੰਢਿਆਂ ਤੋਂ ਅਚਾਨਕ ਲਾਪਤਾ ਹੋਏ 2...

Two Brother are missing

ਪਟਿਆਲਾ: ਪਟਿਆਲਾ ਪੁਲਿਸ  ਨੇ 22 ਜੁਲਾਈ ਦੀ ਦੇਰ ਸ਼ਾਮ 8.30 ਵਜੇ ਪਿੰਡ ਖੇੜੀ ਗੰਢਿਆਂ ਤੋਂ ਅਚਾਨਕ ਲਾਪਤਾ ਹੋਏ 2 ਬੱਚਿਆਂ ਦੀਆਂ ਤਸਵੀਰਾਂ ਜਾਰੀ ਕਰਕੇ ਇਨ੍ਹਾਂ ਦਾ ਪਤਾ ਲੱਗਣ ਦੀ ਸੂਰਤ ਵਿਚ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਪਟਿਆਲਾ ਪੁਲਿਸ ਦੇ ਇਕ ਬੁਲਾਰੇ ਅਨੁਸਾਰ ਪਿੰਡ ਖੇੜੀ ਗੰਢਿਆਂ ਦੇ ਨਿਵਾਸੀ ਦੀਦਾਰ ਸਿੰਘ ਦੇ 2 ਪੁੱਤਰ 10 ਸਾਲ ਜਸ਼ਨਦੀਪ ਸਿੰਘ ਅਤੇ ਉਸਦਾ ਛੋਟਾ ਭਰਾ 6 ਸਾਲ ਹਸਨਦੀਪ ਸਿੰਘ ਦੇ ਲਾਪਤਾ ਹੋਣ ਦੀ ਸੂਚਨਾ ਮੁਤਾਬਿਕ ਥਾਣਾ ਖੇੜੀ ਗੰਢਿਆਂ ਮੁਤਾਬਿਕ ਖੇੜੀ ਗੰਢਿਆਂ ਵਿਚ ਮੁੱਕਦਮਾ ਨੰਬਰ 67 ਤਰੀਕ 23/07/2019 ਦੇ ਅਨੁਸਾਰ ਦਰਜ ਕਰ ਲਿਆ ਗਿਆ ਸੀ।

ਇਹ ਦੋਨੋਂ ਬੱਚੇ ਘਰ ਤੋਂ ਕੋਲਡ ਡ੍ਰਿੰਕਸ ਲੈਣ ਪਿੰਡ ਦੀ ਦੁਕਾਨ ‘ਤੇ ਗਏ ਸੀ ਪ੍ਰੰਤੂ ਹੁਣ ਤੱਕ ਅਪਣੇ ਘਰ ਵਾਪਸ ਨਹੀਂ ਪਹੁੰਚੇ। ਪੁਲਿਸ ਦੇ ਬੁਲਾਰੇ ਮੁਤਾਬਿਕ ਇਨ੍ਹਾਂ ਦੋਨਾਂ ਦੀ ਸੂਚਨਾ ਜਾਂ ਇਨ੍ਹਾਂ ਦਾ ਕੋਈ ਸਬੂਤ, ਟਿਕਾਣਾ ਪਤਾ ਲੱਗਣ ‘ਤੇ ਇਨ੍ਹਾਂ ਦੀ ਸੂਚਨਾ ਡੀਐਸਪੀ ਘਨੌਰ ਦੇ ਮੋਬਾਇਲ ਨੰਬਰ 99151-90863, ਐਸਐਚਓ ਖੇੜੀ ਗੰਢਿਆਂ ਦੇ ਮੋਬਾਇਲ ਨੰਬਰ 95929-19336 ਅਤੇ 95929-99202, ਇੰਚਾਰਜ ਸੀਆਈਏ ਪਟਿਆਲਾ ਦੇ ਮੋਬਾਇਲ ਨੰਬਰ 95929-12444 ਅਤੇ ਪਟਿਆਲਾ ਪੁਲਿਸ ਦੇ ਕੰਟਰੋਲ ਰੂਮ ਦੇ ਫੋਨ ਨੰਬਰ 95929-12500 ਉਤੇ ਦਿੱਤੀ ਜਾ ਸਕਦੀ ਹੈ।

ਇਨ੍ਹਾਂ ਦੋਨਾਂ ਬੱਚਾਂ ਦਾ ਰੰਗ ਕਣਕ ਬੰਨਾ ਹੈ ਅਤੇ ਸਿਰ ਦੇ ਬਾਲ ਕੱਟੇ ਹੋਏ ਹਨ। ਬੁਲਾਰੇ ਦੇ ਮੁਤਾਬਿਕ ਪਟਿਆਲਾ ਪੁਲਿਸ ਨੇ ਦੋਨਾਂ ਬੱਚਿਆਂ ਦੀ ਭਾਲ ਦੇ ਲਈ ਅਪਣੀ ਵੱਖ-ਵੱਖ ਟੀਮਾਂ ਲਗਾਈਆਂ ਹੋਈਆਂ ਹਨ ਅਤੇ ਪੁਲਿਸ ਇਨ੍ਹਾਂ ਨੂੰ ਲੱਭਣ ਦੇ ਲਈ ਪੁਰਜੋਰ ਕੋਸ਼ਿਸ਼ ਕਰ ਰਹੀ ਹੈ। ਜਦਕਿ ਇਨ੍ਹਾਂ ਬੱਚਿਆਂ ਦੀ ਸੂਚਨਾ ਭਾਰਤ ਸਰਕਾਰ ਦੇ ਟ੍ਰੈਕ ਦੇ ਸਿਮਿੰਗ ਟਾਈਲਡ ਵਾਲੇ ਨੈਸ਼ਨਲ ਟ੍ਰੈਕਿੰਗ ਸਿਸਟਮ ਉਤੇ ਵੀ ਪਾ ਦਿੱਤੀ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਦੋਨਾਂ ਬੱਚਿਆਂ ਦੇ ਗੁੰਮ ਹੋਣ ਦੀ ਜਾਣਕਾਰੀ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਡਾਇਰੈਕਟ ਬਿਊਰੋ ਆਫ਼ ਇਨਵੇਸਟੀਗੇਸ਼ਨ ਪੰਜਾਬ ਸਮੇਤ ਰਾਜ ਦੇ ਸਾਰੇ ਪੁਲਿਸ ਕਮਿਸ਼ਨਰਜ਼, ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਐਸਐਸਪੀਜ਼ ਸਮੇਤ ਪਟਿਆਲਾ ਜਿਲੇ ਅਤੇ ਪੂਰੇ ਦੇਸ਼ ਦੇ ਐਸਐਚਓਜ ਨੂੰ ਭੇਜਦੇ ਇਨ੍ਹਾਂ ਦਾ ਪਤਾ ਲਗਾਉਣ ‘ਤੇ ਇਹ ਸੂਚਨਾ ਤੁਰੰਤ ਪਟਿਆਲਾ ਪੁਲਸ ਦੇ ਨਾਲ ਸਾਂਝਾ ਕਰਨ ਦਾ ਸੰਦੇਸ਼ ਵੀ ਜਾਰੀ ਕੀਤਾ ਹੈ।