ਗਰਭਵਤੀ ਔਰਤਾਂ ਨੂੰ ਤੋਹਫ਼ਾ ਦੇਣ ਦੀ ਤਿਆਰੀ, ਹੁਣ ਇਲਾਜ ਲਈ ਮਿਲਣਗੇ 7500 ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸਾਲ ਫਰਵਰੀ ਮਹੀਨੇ ਵਿਚ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਕ ਫੈਸਲਾ ਲਿਆ ਗਿਆ ਸੀ।

ESIC increases monetary grant paid to pregnant women to Rs 7,500

ਨਵੀਂ ਦਿੱਲੀ: ਇਸ ਸਾਲ ਫਰਵਰੀ ਮਹੀਨੇ ਵਿਚ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਕ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਦੇ ਤਹਿਤ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਦੇ ਤਹਿਤ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਜਣੇਪਾ ਖਰਚ  7500 ਰੁਪਏ ਦੇਣ ਦਾ ਪ੍ਰਸਤਾਵ ਰੱਖਿਆ ਗਿਆ।

ਹੁਣ ਇਸ ਪ੍ਰਸਤਾਵ ‘ਤੇ ਜਲਦ ਹੀ ਆਖਰੀ ਮੋਹਰ ਲੱਗਣ ਵਾਲੀ ਹੈ। ਦਰਅਸਲ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਇਸ ਸਬੰਧੀ ਇਕ ਡਰਾਫਟ ਨੋਟੀਫੀਕੇਸ਼ਨ ਜਾਰੀ ਕੀਤਾ ਹੈ। ਇਸ 'ਤੇ ਹਿੱਸੇਦਾਰਾਂ ਨੂੰ 30 ਦਿਨਾਂ ਦੇ ਅੰਦਰ ਅੰਦਰ ਅਪਣੇ ਸੁਝਾਅ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਸਰਕਾਰ ਆਖਰੀ ਫੈਸਲਾ ਲਵੇਗੀ।

ਦੱਸ ਦਈਏ ਕਿ ਸਰਕਾਰ ਨੇ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਦੀ ਸਿਹਤ ਬੀਮਾ ਯੋਜਨਾ ਦੇ ਤਹਿਤ ਸਰਕਾਰ ਨੇ ਜਣੇਪਾ ਖਰਚਿਆਂ ਨੂੰ ਵਧਾ ਕੇ 7,500 ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਹੈ। ਫਿਲਹਾਲ ਇਹ ਰਕਮ 5000 ਰੁਪਏ ਹੈ। ਯਾਨੀ 2500 ਰੁਪਏ ਦੇ ਵਾਧੇ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।

ਈਐਸਆਈਸੀ ਦੀ ਸਿਹਤ ਬੀਮਾ ਯੋਜਨਾ ਦੇ ਤਹਿਤ, ਬੀਮਾ ਕਰਨ ਵਾਲੀ ਮਹਿਲਾ ਕਰਮਚਾਰੀ ਜਾਂ ਬੀਮਾ ਕਰਨ ਵਾਲੇ ਮਰਦ ਕਰਮਚਾਰੀ ਦੀ ਪਤਨੀ ਲਈ ਜਣੇਪਾ ਖਰਚੇ ਅਦਾ ਕੀਤੇ ਜਾਂਦੇ ਹਨ।

ਇਹਨਾਂ ਜਣੇਪਾ ਖਰਚਿਆਂ ਦਾ ਲਾਭ ਉਹਨਾਂ ਲਾਭਪਾਤਰੀ ਔਰਤਾਂ ਨੂੰ ਦਿੱਤਾ ਜਾਂਦਾ ਹੈ ਜੋ ਈਐਸਆਈਸੀ ਨੈੱਟਵਰਕ ਕਾਰਨ ਹਸਪਤਾਲਾਂ ਜਾਂ ਡਰੱਗ ਸੈਂਟਰਾਂ ਤੱਕ ਪਹੁੰਚ ਨਾ ਹੋਣ ਕਾਰਨ ਦੂਜੇ ਹਸਪਤਾਲਾਂ ਵਿਚ ਜਣੇਪਾ ਸੇਵਾਵਾਂ ਪ੍ਰਾਪਤ ਕਰਦੀਆਂ ਹਨ।

ਇਹ ਜਣੇਪਾ ਸਹਾਇਤਾ ਸਿਰਫ ਦੋ ਬੱਚਿਆਂ ਲਈ ਪ੍ਰਦਾਨ ਕੀਤੀ ਜਾਂਦੀ ਹੈ। ਹਾਲਾਂਕਿ ਸਰਕਾਰ ਦੇ ਫੈਸਲੇ ਤੋਂ ਬਾਅਦ, ਗਰਭਵਤੀ ਔਰਤਾਂ ਨੂੰ ਜਣੇਪਾ ਖਰਚਿਆਂ ਲਈ 2500 ਰੁਪਏ ਜ਼ਿਆਦਾ ਮਿਲਣਗੇ।