100 ਸਾਲ ਦੇ ਹੋਏ IAF ਦੇ ਸਭ ਤੋਂ ਪੁਰਾਣੇ ਫਾਈਟਰ ਪਾਇਲਟ ਦਲੀਪ ਸਿੰਘ ਮਜੀਠੀਆ
ਹਵਾਈ ਫੌਜ ਮੁਖੀ ਨੇ ਦਿੱਤੀ ਵਧਾਈ
Oldest living IAF fighter pilot turns 100
ਨਵੀਂ ਦਿੱਲੀ: ਸਭ ਤੋਂ ਪੁਰਾਣੇ ਭਾਰਤੀ ਹਵਾਈ ਫੌਜ ਦੇ ਫਾਈਟਰ ਪਾਇਲਟ ਰਿਟਾਇਰਡ ਸਕੁਆਰਡਨ ਲੀਡਰ ਦਲੀਪ ਸਿੰਘ ਮਜੀਠੀਆ ਸੋਮਵਾਰ ਨੂੰ ਅਪਣੀ ਜ਼ਿੰਦਗੀ ਦੇ 100 ਸਾਲ ਪੂਰੇ ਕੀਤੇ। ਏਅਰ ਚੀਫ਼ ਮਾਰਸ਼ਨ ਆਰਕੇਐਸ ਭਦੌਰੀਆ ਨੇ ਦਲੀਪ ਸਿੰਘ ਜੀ ਦੇ 100ਵੇਂ ਜਨਮ ਦਿਨ ‘ਤੇ ਉਹਨਾਂ ਨੂੰ ਵਧਾਈ ਦਿੱਤੀ। ਦਲੀਪ ਸਿੰਘ 1947 ਵਿਚ ਰਿਟਾਇਰ ਹੋਏ ਸੀ, ਜਦੋਂ ਭਾਰਤ ਨੂੰ ਅਜ਼ਾਦੀ ਮਿਲੀ ਸੀ।
ਉਹਨਾਂ ਦੇ 100ਵੇਂ ਜਨਮ ਦਿਨ ਮੌਕੇ ਭਾਰਤੀ ਹਵਾਈ ਫੌਜ ਨੇ ਅਪਣੇ ਅਧਿਕਾਰਕ ਟਵਿਟਰ ਅਕਾਊਂਟ ਤੋਂ ਟਵੀਟ ਕਰਦਿਆਂ ਕਿਹਾ, ‘ਆਈਏਐਫ ਵੱਲੋਂ ਰਿਟਾਇਰਡ ਸਕੁਆਰਡਨ ਲੀਡਰ ਦਲੀਪ ਸਿੰਘ ਮਜੀਠੀਆ ਨੂੰ ਉਹਨਾਂ ਦੇ 100ਵੇਂ ਜਨਮਦਿਨ ‘ਤੇ ਵਧਾਈ। ਇਹਨਾਂ ਨੇ 1947 ਵਿਚ ਰਿਟਾਇਰਮੈਂਟ ਲਈ ਅਤੇ ਹੁਣ ਇਹਨਾਂ ਨੂੰ ਸਭ ਤੋਂ ਪੁਰਾਏ ਆਈਏਐਫ ਫਾਈਟਪ ਪਾਇਲਟ ਹੋਣ ਦਾ ਮਾਣ ਪ੍ਰਾਪਤ ਹੈ’।
ਏਅਰ ਚੀਫ ਮਾਰਸ਼ਲ ਭਦੌਰੀਆ ਨੇ ਸਾਰੇ ਹਵਾਈ ਯੋਧਿਆਂ ਵੱਲੋਂ ਦਲੀਪ ਸਿੰਘ ਮਜੀਠੀਆ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਹਨਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ।