ਭਾਰਤੀ ਜਲ ਸੈਨਾ ਨੂੰ ਮਿਲਿਆ ਦੇਸ਼ ਦਾ ਪਹਿਲਾ ਸਵਦੇਸ਼ੀ ਵਿਕਰਾਂਤ, ਜਾਣੋ ਇਸ ਦੀ ਖਾਸੀਅਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਲ ਸੈਨਾ ਵਿਚ ਇਸ ਦੇ ਸ਼ਾਮਲ ਹੋਣ ਨਾਲ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿਚ ਦੇਸ਼ ਦੀ ਸਥਿਤੀ ਹੋਰ ਮਜ਼ਬੂਤ ​​ਹੋਵੇਗੀ।

First Indigenous Aircraft Carrier Vikrant



ਨਵੀਂ ਦਿੱਲੀ:  ਭਾਰਤੀ ਜਲ ਸੈਨਾ ਨੂੰ ਦੇਸ਼ ਦਾ ਪਹਿਲਾ ਸਵਦੇਸ਼ੀ ਤੌਰ 'ਤੇ ਬਣਿਆ ਏਅਰਕ੍ਰਾਫਟ ਕੈਰੀਅਰ (IAC-1) ਮਿਲਿਆ ਹੈ। ਕੋਚੀਨ ਸ਼ਿਪਯਾਰਡ ਲਿਮਟਿਡ ਭਾਵ ਸੀਐਸਐਲ ਨੇ ਇਸ ਨੂੰ ਸੌਂਪਿਆ ਹੈ। ਰੱਖਿਆ ਸੂਤਰਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਜਲ ਸੈਨਾ ਵਿਚ ਇਸ ਦੇ ਸ਼ਾਮਲ ਹੋਣ ਨਾਲ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿਚ ਦੇਸ਼ ਦੀ ਸਥਿਤੀ ਹੋਰ ਮਜ਼ਬੂਤ ​​ਹੋਵੇਗੀ।

First Indigenous Aircraft Carrier Vikrant

ਜਹਾਜ਼ ਨੂੰ ਜਲ ਸੈਨਾ ਦੇ ਅੰਦਰੂਨੀ ਡਾਇਰੈਕਟੋਰੇਟ ਆਫ ਨੇਵਲ ਡਿਜ਼ਾਈਨ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। IAC ਅਨੁਸਾਰ ਇਸ ਦਾ ਨਾਮ ਭਾਰਤ ਦੇ ਪਹਿਲੇ ਏਅਰਕ੍ਰਾਫਟ ਕੈਰੀਅਰ, ਇੰਡੀਅਨ ਨੇਵਲ ਸ਼ਿਪ (INS) ਵਿਕਰਾਂਤ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸ ਨੇ 1971 ਦੀ ਜੰਗ ਵਿਚ ਮੁੱਖ ਭੂਮਿਕਾ ਨਿਭਾਈ ਸੀ। ਅਗਸਤ 'ਚ ਇਸ ਨੂੰ ਅਧਿਕਾਰਤ ਤੌਰ 'ਤੇ ਜਲ ਸੈਨਾ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

First Indigenous Aircraft Carrier Vikrant

CSL ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' 'ਤੇ ਵਿਕਰਾਂਤ ਦਾ ਪੁਨਰਜਨਮ ਦੇਸ਼ ਦੇ ਉਤਸ਼ਾਹ ਦਾ ਸੱਚਾ ਪ੍ਰਮਾਣ ਹੈ। IAC-1 ਭਾਰਤ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਜੰਗੀ ਬੇੜਾ ਹੈ। ਇਸ ਦਾ ਭਾਰ ਲਗਭਗ 45,000 ਟਨ ਹੈ। ਇਸ ਨੂੰ ਦੇਸ਼ ਦਾ ਸਭ ਤੋਂ ਅਭਿਲਾਸ਼ੀ ਸਮੁੰਦਰੀ ਜਹਾਜ਼ ਪ੍ਰਾਜੈਕਟ ਵੀ ਮੰਨਿਆ ਜਾਂਦਾ ਹੈ। ਨਵਾਂ ਜਹਾਜ਼ ਆਪਣੇ ਪੂਰਵਜ ਨਾਲੋਂ ਕਾਫ਼ੀ ਵੱਡਾ ਅਤੇ ਵਧੇਰੇ ਉੱਨਤ ਹੈ, ਜਿਸ ਦੀ ਲੰਬਾਈ 262 ਮੀਟਰ ਹੈ। ਇਹ ਚਾਰ ਗੈਸ ਟਰਬਾਈਨਾਂ ਰਾਹੀਂ ਕੁੱਲ 88 ਮੈਗਾਵਾਟ ਬਿਜਲੀ ਪ੍ਰਾਪਤ ਕਰੇਗਾ।

First Indigenous Aircraft Carrier Vikrant

ਇਸ ਜਹਾਜ਼ ਦੀ ਵੱਧ ਤੋਂ ਵੱਧ ਰਫ਼ਤਾਰ 28 ਨੌਟੀਕਲ ਮੀਲ ਹੈ। ਇਸ ਅਨੁਸਾਰ ਲਗਭਗ 20,000 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਰੱਖਿਆ ਮੰਤਰਾਲੇ ਅਤੇ ਸੀਐਸਐਲ ਵਿਚਕਾਰ ਇਕਰਾਰਨਾਮੇ ਦੇ ਨਾਲ ਤਿੰਨ ਪੜਾਵਾਂ ਵਿਚ ਅੱਗੇ ਵਧਿਆ। ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਆਈਏਸੀ ਦੇ ਨਿਰਮਾਣ ਵਿਚ ਕੁੱਲ 76 ਪ੍ਰਤੀਸ਼ਤ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ, ਜੋ ਦੇਸ਼ ਦੀ 'ਆਤਮ-ਨਿਰਭਰ ਭਾਰਤ' ਮੁਹਿੰਮ ਦੀ ਇਕ ਉੱਤਮ ਉਦਾਹਰਣ ਹੈ। ਇਹ ਸਰਕਾਰ ਦੀ 'ਮੇਕ ਇਨ ਇੰਡੀਆ' ਪਹਿਲਕਦਮੀ ਨੂੰ ਵੀ ਹੁਲਾਰਾ ਦਿੰਦਾ ਹੈ।