ਮਹਿਲਾ ਨੇ 150 ਰੁਪਏ ਦਾ ਖਰੀਦਿਆ ਪਰਫਿਊਮ, ਪਰ ਅਕਾਊਂਟ ਤੋਂ ਨਿਕਲੇ 16000
ਦਿੱਲੀ ਦੇ ਸਾਊਥ ਐਕਸ ਤੋਂ ਜੈਸਮੀਨ ਕੌਰ ਮਿਨੀਸੋ ਸਟੋਰ ਤੋਂ ਪਰਫਿਊਮ ਖਰੀਦਣ ਗਈ ਸੀ। ਜਦੋਂ ਜੈਸਮੀਨ ਨੇ 150 ਰੁਪਏ ਦੇ ਬਿਲ ਦਾ ਪੈਮੇਂਟ ਕਰਨ ਲਈ
ਨਵੀਂ ਦਿੱਲੀ : ਦਿੱਲੀ ਦੇ ਸਾਊਥ ਐਕਸ ਤੋਂ ਜੈਸਮੀਨ ਕੌਰ ਮਿਨੀਸੋ ਸਟੋਰ ਤੋਂ ਪਰਫਿਊਮ ਖਰੀਦਣ ਗਈ ਸੀ। ਜਦੋਂ ਜੈਸਮੀਨ ਨੇ 150 ਰੁਪਏ ਦੇ ਬਿਲ ਦਾ ਪੈਮੇਂਟ ਕਰਨ ਲਈ ਆਪਣਾ ਡੈਬਿਟ ਕਾਰਡ ਬਿਲਿੰਗ ਕਾਊਂਟਰ 'ਤੇ ਦਿੱਤਾ ਤਾਂ ਜੈਸਮੀਨ ਦੇ ਅਕਾਊਂਟ ਤੋਂ ਪਹਿਲਾਂ 9 ਰੁਪਏ, ਫਿਰ 150 ਰੁਪਏ ਅਤੇ ਕੁਝ ਹੀ ਮਿੰਟਾਂ 'ਚ 16000 ਰੁਪਏ ਕੱਟ ਗਏ।
ਜੈਸਮੀਨ ਦਾ ਕਹਿਣਾ ਹੈ ਕਿ ਮੈਂ ਮਿਨੀਸੋ ਸਟੋਰ ਤੋਂ ਕੇਵਲ ਇੱਕ 150 ਰੁਪਏ ਦਾ ਪਰਫਿਊਮ ਖਰੀਦਿਆ ਸੀ ਪਰ ਸਟੋਰ 'ਚ ਧੋਖਾਧੜੀ ਨਾਲ ਮੇਰੇ ਅਕਾਊਟ ਤੋਂ 16000 ਰੁਪਏ ਕੱਢ ਲਏ ਗਏ। ਪੀੜਿਤਾ ਜੈਸਮੀਨ ਕੌਰ ਦਾ ਕਹਿਣਾ ਹੈ ਕਿ ਜਦੋਂ ਮੈਂ ਆਪਣਾ ਡੈਬਿਟ ਕਾਰਡ ਬਿਲਿੰਗ ਕਾਊਂਟਰ 'ਤੇ ਦਿੱਤਾ ਤਾਂ ਆਪਰੇਟਰ ਨੇ ਮੈਨੂੰ ਨਵੇਂ ਆਫਰਸ ਦੇਖਣ ਲਈ ਦੂਜੇ ਪਾਸੇ ਭੇਜ ਦਿੱਤਾ। ਮੇਰੇ ਅਕਾਊਟ ਤੋਂ ਸਭ ਤੋਂ ਪਹਿਲਾਂ 5 ਵਜਕੇ 27 ਮਿੰਟ 'ਤੇ 9 ਰੁਪਏ ਕੱਟੇ, 5 ਵਜਕੇ 31 ਮਿੰਟ 'ਤੇ 150 ਰੁਪਏ ਟਰਾਂਸਫਰ ਹੋਏ, ਜੋ ਪਰਫਿਊਮ ਦਾ ਬਿਲ ਸੀ।
ਉਥੇ ਹੀ 5 ਵਜ ਕੇ 32 ਮਿੰਟ 'ਤੇ ਹੀ ਮੇਰੇ ਅਕਾਊਟ ਤੋਂ 7900 ਰੁਪਏ ਕੱਟ ਗਏ। ਜਿਸਦੀ ਸ਼ਿਕਾਇਤ ਮੈਂ ਬਿਲਿੰਗ ਕਾਊਂਟਰ 'ਤੇ ਕੀਤੀ ਪਰ ਜਿਵੇਂ ਹੀ ਮੈਂ ਸਟੋਰ ਦੇ ਬਾਹਰ ਨਿਕਲੀ। ਫਿਰ ਤੋਂ ਮੇਰੇ ਅਕਾਊਟ ਤੋਂ 8000 ਰੁਪਏ ਅਤੇ ਟਰਾਂਸਫਰ ਹੋ ਗਏ। ਮੇਰੇ ਅਕਾਉਂਟ ਤੋਂ 16000 ਰੁਪਏ ਕੱਢੇ ਗਏ ਹਨ। ਸਾਰੀ ਦੀ ਸਾਰੀ ਟਰਾਂਜੈਕਸ਼ਨ 5 ਤੋਂ 7 ਮਿੰਟ ਦੇ ਅੰਦਰ iTunes ਨਾਮ ਦੇ ਇੱਕ ਹੀ ਅਕਾਊਂਟ 'ਚ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।