ਅੰਬਾਨੀ ਨੂੰੰ 1.3 ਲੱਖ ਕਰੋੜ, ਆਯੂਸ਼ਮਾਨ ਭਾਰਤ ਲਈ ਦੋ ਹਜ਼ਾਰ ਕਰੋੜ ਦਾ ਛੁਣਛਣਾ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਦੀ ਵਕਾਰੀ ਸਿਹਤ ਬੀਮਾ ਯੋਜਨਾ 'ਆਯੂਸ਼ਮਾਨ ਭਾਰਤ' ਲਈ ਵੰਡੀ ਰਾਸ਼ੀ ਬਾਰੇ ਸਵਾਲ ਖੜਾ ਕੀਤਾ...........

Rahul Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਦੀ ਵਕਾਰੀ ਸਿਹਤ ਬੀਮਾ ਯੋਜਨਾ 'ਆਯੂਸ਼ਮਾਨ ਭਾਰਤ' ਲਈ ਵੰਡੀ ਰਾਸ਼ੀ ਬਾਰੇ ਸਵਾਲ ਖੜਾ ਕੀਤਾ ਅਤੇ ਦੋਸ਼ ਲਾਇਆ ਕਿ ਰਾਫ਼ੇਲ ਘਪਲੇ ਵਿਚ ਅਨਿਲ ਅੰਬਾਨੀ ਨੂੰ 130,000 ਕਰੋੜ ਰੁਪਏ ਦਿਤੇ ਗਏ ਪਰ ਇਸ ਯੋਜਨਾ ਲਈ ਸਿਰਫ਼ ਦੋ ਹਜ਼ਾਰ ਕਰੋੜ ਰੁਪਏ ਦਾ ਛੁਣਛਣਾ ਦਿਤਾ ਗਿਆ ਹੈ। ਗਾਂਧੀ ਨੇ ਕਿਹਾ, 'ਦੇਸ਼ ਦਾ ਚੌਕੀਦਾਰ 'ਖੁਲ ਜਾ ਸਿਮਸਿਮ' ਕਦੋਂ ਕਹਿੰਦਾ ਹੈ? ਜਦ ਅਨਿਲ ਅੰਬਾਨੀ ਨੂੰ ਰਾਫ਼ੇਲ ਘਪਲੇ ਵਿਚ 1,30,000 ਕਰੋੜ ਰੁਪਏ ਦੇਣਾ ਹੁੰਦਾ ਹੈ ਪਰ 50 ਕਰੋੜ ਭਾਰਤੀਆਂ ਨੂੰ ਆਯੂਸ਼ਮਾਨ ਭਾਰਤ ਵਿਚ 2000 ਕਰੋੜ ਰੁਪਏ ਦਿਤਾ ਜਾਂਦਾ ਹੈ।'

ਉਨ੍ਹਾਂ ਕਿਹਾ, 'ਪੰਜ ਲੱਖ ਦੇ ਸਿਹਤ ਬੀਮਾ ਛੁਣਛਣੇ 'ਤੇ ਮੋਦੀ ਜੀ ਦਾ ਸਾਲਾਨਾ ਪ੍ਰਤੀ ਵਿਅਕਤੀ ਖ਼ਰਚ ਮਾਤਰ 40 ਰੁਪਏ। ਵਾਹ ਮੋਦੀ ਜੀ ਵਾਹ, ਖ਼ਬਰ ਹੀ ਤੁਹਾਡਾ ਪ੍ਰਚਾਰ ਹੈ।' ਦਰਅਸਲ, ਪ੍ਰਧਾਨ ਮੰਤਰੀ ਮੋਦੀ ਨੇ ਬੀਤੀ 23 ਸਤੰਬਰ ਨੂੰ ਰਾਂਚੀ ਤੋਂ ਇਹ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਤਹਿਤ ਦੇਸ਼ ਦੇ 10 ਕਰੋੜ ਪਰਵਾਰਾਂ ਨੂੰ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਮਿਲੇਗਾ। ਕੇਂਦਰੀ ਬਜਟ ਵਿਚ ਇਸ ਯੋਜਨਾ ਦੇ ਪਹਿਲੇ ਸਾਲ ਲਈ ਦੋ ਹਜ਼ਾਰ ਕਰੋੜ ਰੁਪਏ ਦਾ ਸ਼ੁਰੂਆਤੀ ਵੰਡ ਰਖਿਆ ਗਿਆ ਹੈ।  (ਏਜੰਸੀ)