ਖੁਦਾਈ ਕਰਦੇ ਸਮੇਂ ਮਜ਼ਦੂਰ ਨੂੰ ਮਿਲਿਆ 10 ਲੱਖ ਦਾ ਹੀਰਾ
ਜਾਣਕਾਰੀ ਅਨੁਸਾਰ ਪੰਨਾ ਜ਼ਿਲ੍ਹੇ ਦੇ ਸ਼ਾਹਨਗਰ ਦਾ ਵਸਨੀਕ ਵਸੰਤ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ।
ਭੋਪਾਲ: ਇੱਕ ਮਜ਼ਦੂਰ ਨੂੰ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿਚ ਖੁਦਾਈ ਦੌਰਾਨ ਇੱਕ ਮਜ਼ਦੂਰ ਨੂੰ 4.33 ਕੈਰਟ ਦਾ ਹੀਰਾ ਮਿਲਿਆ ਹੈ। ਮਜ਼ਦੂਰ ਨੇ ਦੋ ਦਿਨ ਪਹਿਲਾਂ ਖਾਣ 200 ਰੁਪਏ ਵਿਚ ਕਿਰਾਏ ਤੇ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੰਡੀ ਵਿਚ ਮਜ਼ਦੂਰ ਨੂੰ ਮਿਲੇ ਹੀਰੇ ਦੀ ਕੀਮਤ 10 ਲੱਖ ਹੈ। ਹੀਰੇ ਦੀ ਨਿਲਾਮੀ ਤੋਂ ਬਾਅਦ ਮਜ਼ਦੂਰਾਂ ਨੂੰ ਇਹ ਪੈਸਾ ਮਿਲੇਗਾ। ਜਾਣਕਾਰੀ ਅਨੁਸਾਰ ਪੰਨਾ ਜ਼ਿਲ੍ਹੇ ਦੇ ਸ਼ਾਹਨਗਰ ਦਾ ਵਸਨੀਕ ਵਸੰਤ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ।
ਉਸ ਨੂੰ 25 ਸਤੰਬਰ ਨੂੰ ਕਲਿਆਣਪੁਰ ਖੇਤਰ ਵਿਚ 200 ਰੁਪਏ ਦੇ ਕਿਰਾਏ ਤੇ 6 ਮੀਟਰ x 4 ਮੀਟਰ ਦੀ ਲੀਜ਼ ਅਲਾਟ ਕੀਤੀ ਗਈ ਸੀ। ਇਸ ਲੀਜ਼ 'ਤੇ, ਉਸ ਨੂੰ ਅਗਲੇ ਤਿੰਨ ਮਹੀਨਿਆਂ ਲਈ ਖੁਦਾਈ ਕਰਨ ਦੀ ਆਗਿਆ ਦਿੱਤੀ ਗਈ ਸੀ ਪਰ ਖੁਦਾਈ ਦੇ ਦੂਜੇ ਦਿਨ ਵਸੰਤ ਸਿੰਘ ਦੀ ਕਿਸਮਤ ਦੇ ਦਰਵਾਜ਼ੇ ਖੁੱਲ੍ਹ ਗਏ। ਸ਼ਨੀਵਾਰ ਨੂੰ ਖਾਣ ਤੋਂ ਮਿਲੇ ਪੱਥਰਾਂ ਨੂੰ ਧੋਣ ਵੇਲੇ ਉਨ੍ਹਾਂ ਨੂੰ ਇਕ ਚਮਕਦਾ ਪੱਥਰ ਮਿਲਿਆ। ਇਸ ਨੂੰ ਲੱਭਣ ਤੋਂ ਬਾਅਦ, ਸਿੰਘ ਖੁਸ਼ੀ ਨਾਲ ਝੂਮ ਉੱਠਿਆ ਅਤੇ ਪਹਿਲਾਂ ਘਰ ਭੱਜਿਆ।
ਉਸ ਨੇ ਪਰਿਵਾਰ ਨੂੰ ਪੱਥਰ ਦਿਖਾਇਆ ਅਤੇ ਫਿਰ ਇਸ ਦੀ ਜਾਂਚ ਲਈ ਪੰਨਾ ਹੀਰਾ ਅਧਿਕਾਰੀ ਐਸ ਐਨ ਪਾਂਡੇ ਕੋਲ ਲੈ ਗਿਆ। ਉੱਥੇ ਪਤਾ ਲੱਗਿਆ ਕਿ ਇਹ ਪੱਥਰ 4.33 ਕੈਰੇਟ ਦਾ ਹੀਰਾ ਹੈ। ਪਾਂਡੇ ਨੇ ਦੱਸਿਆ ਕਿ ਸਿੰਘ ਨੇ ਹੀਰਾ ਆਪਣੇ ਦਫ਼ਤਰ ਵਿਚ ਜਮ੍ਹਾ ਕਰ ਲਿਆ ਹੈ।
ਇਸ ਲਈ ਕਿਸੇ ਵੀ ਦਿਨ ਨਿਲਾਮੀ ਹੋਵੇਗੀ ਅਤੇ ਪ੍ਰਾਪਤ ਹੋਈ ਰਕਮ ਦਾ 11.5 ਫ਼ੀਸਦੀ ਸਰਕਾਰੀ ਰਾਇਲਟੀ ਅਤੇ 2 ਫ਼ੀਸਦੀ ਦੇ ਹੋਰ ਟੈਕਸਾਂ ਵਿਚੋਂ ਕੱਟਿਆ ਜਾਵੇਗਾ ਅਤੇ ਬਾਕੀ ਪੈਸਾ ਵਸੰਤ ਸਿੰਘ ਨੂੰ ਸੌਂਪਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।