ਦੁਬਈ 'ਚ ਹੀਰਾ ਚੁਰਾ ਕੇ ਫਰਾਰ ਚੀਨੀ ਜੋੜਾ ਮੁੰਬਈ 'ਚ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਚੀਨੀ ਜੋਡ਼ੇ ਨੇ ਦੁਬਈ ਦੇ ਇਕ ਦੁਕਾਨ ਤੋਂ 300,000 ਦਿਰਹਮ (ਲਗਭੱਗ 81,000 ਡਾਲਰ) ਕੀਮਤ ਦਾ ਹੀਰਾ ਚੋਰੀ ਕਰ ਲਿਆ ਅਤੇ ਫਿਰ ਸੰਯੁਕਤ ਅਰਬ ਅ...

Diamond stolen from Dubai

ਦੁਬਈ : (ਪੀਟੀਆਈ) ਇਕ ਚੀਨੀ ਜੋਡ਼ੇ ਨੇ ਦੁਬਈ ਦੀ ਇਕ ਦੁਕਾਨ ਤੋਂ 300,000 ਦਿਰਹਮ (ਲਗਭੱਗ 81,000 ਡਾਲਰ) ਕੀਮਤ ਦਾ ਹੀਰਾ ਚੋਰੀ ਕਰ ਲਿਆ ਅਤੇ ਫਿਰ ਸੰਯੁਕਤ ਅਰਬ ਅਮੀਰਾਤ ਤੋਂ ਭੱਜ ਨਿਕਲਿਆ। ਜੋਡ਼ੇ ਨੂੰ 20 ਘੰਟਿਆਂ ਦੇ ਅੰਦਰ ਮੁੰਬਈ ਹਵਾਈ ਅੱਡੇ ਤੋਂ ਗ੍ਰਿਰਫਤਾਰ ਕਰ ਲਿਆ ਗਿਆ ਹੈ। ਇਕ ਰਿਪੋਰਟ ਦੇ ਮੁਤਾਬਕ, ਇਕ ਅਧਿਕਾਰੀ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਤਸਕਰੀ ਕੀਤੇ ਜਾਣ ਤੋਂ ਬਾਅਦ 3.27 ਕੈਰਟ ਦਾ ਹੀਰਾ ਭਾਰਤ ਵਿਚ ਮਹਿਲਾ ਦੇ ਢਿੱਡ ਦੇ ਅੰਦਰੋਂ ਮਿਲਿਆ।  

ਅਧਿਕਾਰੀ ਨੇ ਦੱਸਿਆ ਕਿ ਉਮਰ ਦੇ ਚੌਥੇ ਦਹਾਕੇ ਵਿਚ ਚੱਲ ਰਹੇ ਜੋਡ਼ੇ ਨੇ ਦੁਬਈ ਦੇ ਦੀਰਾ ਸਥਿਤ ਇਕ ਗਹਿਣੇ ਦੀ ਦੁਕਾਨ ਤੋਂ ਹੀਰਾ ਚੋਰੀ ਕਰ ਲਿਆ ਅਤੇ ਝੱਟਪੱਟ ਦੇਸ਼ ਤੋਂ ਫਰਾਰ ਹੋ ਗਏ। ਖਬਰਾਂ ਦੇ ਮੁਤਾਬਕ ਮੁੰਬਈ ਤੋਂ ਹੋ ਕੇ ਹਾਂਗ ਕਾਂਗ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਦੋਨੇ ਧਰੇ ਗਏ। ਜੋਡ਼ੇ ਨੂੰ ਇੰਟਰਪੋਲ ਅਤੇ ਭਾਰਤੀ ਪੁਲਿਸ ਦੇ ਸਹਿਯੋਗ ਨਾਲ ਵਾਪਸ ਯੂਏਈ ਲਿਆਇਆ ਗਿਆ। ਪੁਲਿਸ ਨੇ ਸਟੋਰ ਵਿਚ ਲੱਗੇ ਸੀਸੀਟੀਵੀ ਦੀ ਫੁਟੇਜ ਜਾਰੀ ਕੀਤੀ, ਜਿਸ ਵਿਚ ਜੋੜਾ ਗਹਿਣੇ ਦੀ ਦੁਕਾਨ ਵਿਚ ਦਾਖਲ ਹੁੰਦਾ ਨਜ਼ਰ ਆ ਰਿਹਾ ਹੈ।  

ਫੁਟੇਜ ਵਿਚ ਦਿਖ ਰਿਹਾ ਹੈ ਕਿ ਵਿਅਕਤੀ ਸਟਾਫ ਤੋਂ ਰਤਨਾਂ ਬਾਰੇ ਪੁੱਛਗਿਛ ਕਰ ਉਨ੍ਹਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਕਿ ਮਹਿਲਾ ਸਫੇਦ ਰੰਗ ਦਾ ਹੀਰਾ ਚੁਰਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਹੀਰਾ ਚੁਰਾ ਕੇ ਅਪਣੀ ਜੈਕੇਟ ਵਿਚ ਰੱਖ ਲਿਆ ਅਤੇ ਆਦਮੀ ਦੇ ਨਾਲ ਦੁਕਾਨ ਤੋਂ ਨਿਕਲ ਗਈ। ਅਪਰਾਧ ਜਾਂਚ ਵਿਭਾਗ ਦੇ ਨਿਰਦੇਸ਼ਕ ਕਰਨਲ ਅਦੇਲ ਅਲ ਜੋਕਰ ਨੇ ਕਿਹਾ ਕਿ ਜੋਡ਼ੇ ਨੇ ਹੀਰਾ ਚੁਰਾਉਣ ਦੀ ਗੱਲ ਕਬੂਲ ਕਰ ਲਈ ਹੈ। ਰਿਪੋਰਟ ਦੇ ਮੁਤਾਬਕ,  ਇਕ ਐਕਸ - ਰੇ ਸਕੈਨ ਵਿਚ ਮਹਿਲਾ ਦੇ ਢਿੱਡ ਵਿਚ ਹੀਰਾ ਦਿਖਿਆ, ਜਿਸ ਤੋਂ ਬਾਅਦ ਹੀਰਾ ਬਰਾਮਦ ਕਰਨ ਲਈ ਇਕ ਡਾਕਟਰ ਨੂੰ ਬੁਲਾਇਆ ਗਿਆ।