ਵੱਡੀ ਲਾਪਰਵਾਹੀ: ਇੱਕ ਵਿਅਕਤੀ ਨੂੰ ਕੋਰੋਨਾ ਵੈਕਸੀਨ ਦੀ ਥਾਂ ਲਗਾਇਆ Rabies ਦਾ ਟੀਕਾ, ਨਰਸ ਮੁਅੱਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਹਤ ਵਿਭਾਗ ਦੀਆਂ ਹਦਾਇਤਾਂ 'ਤੇ ਦੋਸ਼ੀ ਨਰਸ ਅਤੇ ਇਸ ਡਰਾਈਵ ਦੇ ਇੰਚਾਰਜ ਡਾਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ।

Corona Vaccine

 

ਮੁੰਬਈ: ਕੋਰੋਨਾ ਦੇ ਖ਼ਤਰੇ ਦੇ ਵਿਚਕਾਰ ਡਾਕਟਰਾਂ ਅਤੇ ਨਰਸਾਂ ਦੀ ਲਾਪਰਵਾਹੀ ਦਾ ਤਾਜ਼ਾ ਮਾਮਲਾ ਠਾਣੇ ਤੋਂ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਇੱਥੇ ਟੀਕਾਕਰਨ ਅਭਿਆਨ (Vaccination Drive) ਦੇ ਦੌਰਾਨ, ਇੱਕ ਨਰਸ ਨੇ ਇੱਕ ਵਿਅਕਤੀ ਨੂੰ ਐਂਟੀ ਰੈਬੀਜ਼ (Rabies) ਦਾ ਟੀਕਾ (ਕੁੱਤੇ ਦੇ ਕੱਟਣ ’ਤੇ ਲੱਗਣ ਵਾਲਾ ਟੀਕਾ) ਲਗਾ ਦਿੱਤਾ। ਹਾਲਾਂਕਿ, ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਸਿਹਤ ਵਿਭਾਗ ਦੀਆਂ ਹਦਾਇਤਾਂ 'ਤੇ ਦੋਸ਼ੀ ਨਰਸ ਅਤੇ ਇਸ ਡਰਾਈਵ ਦੇ ਇੰਚਾਰਜ ਡਾਕਟਰ ਨੂੰ ਮੁਅੱਤਲ (Nurse and Doctor Suspended) ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ: ਕੌਣ ਕਹਿੰਦਾ ਕਿ ਮੁੱਦੇ ਹੱਲ ਨਹੀਂ ਹੋ ਰਹੇ, ਘਰ-ਘਰ ਚੰਨੀ ਚੰਨੀ ਹੋਈ ਪਈ ਹੈ- ਪਰਮਿੰਦਰ ਸਿੰਘ ਪਿੰਕੀ

ਠਾਣੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ ਠਾਣੇ ਦੇ ਕਲਾਵਾ ਖੇਤਰ ਦੇ ਸਿਹਤ ਕੇਂਦਰ ਦੀ ਹੈ। ਅਸੀਂ ਨਰਸ ਅਤੇ ਡਾਕਟਰ ਨੂੰ ਮੁਅੱਤਲ ਕਰ ਦਿੱਤਾ ਹੈ ਜਿਨ੍ਹਾਂ ਨੇ ਐਂਟੀ-ਰੈਬੀਜ਼ ਟੀਕਾ ਲਗਾਇਆ ਸੀ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਨੂੰ ਟੀਕਾ ਲਗਾਇਆ ਗਿਆ ਹੈ ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਹੋਰ ਪੜ੍ਹੋ:ਖ਼ੁਸ਼ਖ਼ਬਰੀ! ਦੇਸ਼ ਵਿਚ ਸੀਨੀਅਰ ਨਾਗਰਿਕਾਂ ਨੂੰ ਨੌਕਰੀ ਦਿਵਾਉਣ ਲਈ ਖੋਲਿਆ ਜਾਵੇਗਾ Employment exchange

ਹੋਰ ਪੜ੍ਹੋ: ਅਸਤੀਫੇ ਮਗਰੋਂ ਨਵਜੋਤ ਸਿੱਧੂ ਦਾ ਬਿਆਨ, ‘ਹੱਕ-ਸੱਚ ਦੀ ਲੜਾਈ ਆਖ਼ਰੀ ਸਾਹ ਤੱਕ ਲੜਾਂਗਾ’

ਵਧੀਕ ਕਮਿਸ਼ਨਰ ਨੇ ਦੱਸਿਆ ਕਿ ਰਾਜਕੁਮਾਰ ਯਾਦਵ ਸਿਹਤ ਕੇਂਦਰ ਵਿਚ ਕੋਵੀਸ਼ੀਲਡ ਟੀਕਾ (Covishield Vaccine) ਲਗਵਾਉਣ ਆਏ ਸਨ, ਪਰ ਗਲਤੀ ਨਾਲ ਉਹ ਉਸ ਕਤਾਰ ਵਿਚ ਆ ਗਏ ਜਿੱਥੇ ਐਂਟੀ ਰੈਬੀਜ਼ ਟੀਕਾ ਲਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਸਿਹਤ ਕੇਂਦਰ ਦੀ ਨਰਸ ਨੇ ਰਾਜਕੁਮਾਰ ਯਾਦਵ ਦੇ ਕੇਸ ਪੇਪਰ ਨੂੰ ਦੇਖੇ ਬਗੈਰ ਹੀ ਟੀਕਾ ਲਗਾ ਦਿੱਤਾ। ਵਧੀਕ ਕਮਿਸ਼ਨਰ ਨੇ ਅੱਗੇ ਕਿਹਾ ਕਿ ਨਰਸ ਦਾ ਫਰਜ਼ ਸੀ ਕਿ ਟੀਕਾ ਲਗਾਉਣ ਤੋਂ ਪਹਿਲਾਂ ਮਰੀਜ਼ ਦੇ ਕੇਸ ਪੇਪਰ ਦੀ ਜਾਂਚ ਕੀਤੀ ਜਾਵੇ।