ਖਾੜੀ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਵੱਲ ਭਾਰਤ, ਸੰਯੁਕਤ ਆਯੋਗ 'ਤੇ ਬਣੀ ਸਹਿਮਤੀ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਤਰ ਦੇ ਨਾਲ ਭਾਰਤ ਦੇ ਸੰਬਧਾਂ ਨੂੰ ਮਜ਼ਬੂਤ ਕਰਨ ਲਈ ਚਰਚਾ ਅਤੇ ਅਤੇ ਫੈਸਲਿਆਂ ਨੂੰ ਅੱਗੇ ਵਧਾਉਣ ਲਈ ਇਥੇ ਪਹੁੰਚੇ ਹਨ।
ਨਵੀਂ ਦਿੱਲੀ , ( ਭਾਸ਼ਾ) : ਖਾੜੀ ਦੇਸ਼ਾਂ ਨਾਲ ਅਪਣੇ ਸਬੰਧਾਂ ਨੂੰ ਹੋਰ ਮਜ਼ੂਬਤ ਬਣਾਉਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਚਾਰ ਦਿਨਾਂ ਦੌਰੇ ਤੇ ਖਾੜੀ ਦੇਸ਼ਾਂ ਵਿਚ ਹਨ। ਪਹਿਲਾਂ ਦੋ ਦਿਨ ਉਹ ਕਤਰ ਵਿਚ ਹਨ ਅਤੇ ਬਾਅਦ ਵਿਚ ਉਹ ਕੁਵੈਤ ਜਾਣਗੇ। ਸੁਸ਼ਮਾ ਨੇ ਅੱਜ ਕਤਰ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਥਾਨੀ ਨਾਲ ਮੁਲਾਕਾਤ ਕੀਤੀ,
ਜਿੱਥੇ ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਸੰਯੁਕਤ ਆਯੋਗ ਬਣਾਉਣ ਲਈ ਜੁਆਇੰਟ ਦਸਤਾਵੇਜਾਂ ਤੇ ਹਸਤਾਖਰ ਕੀਤੇ। ਦੱਸ ਦਈਏ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਤਰ ਦੇ ਨਾਲ ਭਾਰਤ ਦੇ ਸੰਬਧਾਂ ਨੂੰ ਮਜ਼ਬੂਤ ਕਰਨ ਲਈ ਚਰਚਾ ਅਤੇ ਅਤੇ ਫੈਸਲਿਆਂ ਨੂੰ ਅੱਗੇ ਵਧਾਉਣ ਲਈ ਇਥੇ ਪਹੁੰਚੇ ਹਨ। ਕਤਰ ਅਤ ਕੁਵੈਤ ਦੀ ਚਾਰ ਦਿਨਾਂ ਯਾਤਰਾ ਦੇ ਪਹਿਲੇ ਪੜਾਅ ਦੌਰਾਨ ਸੁਸ਼ਮਾ ਅਜੇ ਕਤਰ ਵਿਚ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਰਾਹੀ ਬੀਤੇ ਦਿਨੀ ਇਹ ਦੱਸਿਆ ਕਿ ਵਿਦੇਸ਼ ਮੰਤਰੀ ਦਾ ਇਹ ਪਹਿਲਾ ਕਤਰ ਦੌਰਾ ਹੈ। ਉਹ ਅਪਣੀ ਇਸ ਯਾਤਰਾ ਦੌਰਾਨ ਕਤਰ ਦੇ ਅਮੀਰਾਂ ਦੇ ਨਾਲ-ਨਾਲ ਭਾਰਤੀ ਸਮੁਦਾਇ ਦੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ। ਦੋ ਦਿਨ ਕਤਰ ਰਹਿਣ ਤੋਂ ਬਾਅਦ ਉਹ ਕੁਵੈਤ ਜਾਣਗੇ। ਭਾਰਤ ਦੇ ਕੁਵੈਤ ਦੇ ਨਾਲ ਨੇੜਲੇ ਅਤੇ ਦੋਸਤਾਨਾ ਸੰਬਧ ਹਨ।