ਰਾਸ਼ਟਰੀ ਗਾਨ ਦੌਰਾਨ ਬੇਹੋਸ਼ ਹੋਈ ਮਹਿਲਾ ਕਰਮਚਾਰੀ
ਮੰਗਲਵਾਰ ਨੂੰ ਦਿੱਲੀ ਵਿਖੇ ਰਾਸ਼ਟਰੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਵਾਰਡ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।
ਨਵੀਂ ਦਿੱਲੀ: ਮੰਗਲਵਾਰ ਨੂੰ ਦਿੱਲੀ ਵਿਖੇ ਰਾਸ਼ਟਰੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਵਾਰਡ ਪ੍ਰੋਗਰਾਮ (National Corporate Social Responsibility Award Program) ਦਾ ਅਯੋਜਨ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਵਿਚ ਤੈਨਾਤ ਇਕ ਮਹਿਲਾ ਸੁਰੱਖਿਆ ਕਰਮਚਾਰੀ ਰਾਸ਼ਟਰੀ ਗਾਨ ਸਮੇਂ ਬੇਹੋਸ਼ ਹੋ ਗਈ। ਮਹਿਲਾ ਸੁਰੱਖਿਆ ਕਰਮਚਾਰੀ ਦੀ ਬੇਹੋਸ਼ੀ ਦੀ ਜਾਣਕਾਰੀ ਮਿਲਦੇ ਹੀ ਰਾਸ਼ਟਰਪਤੀ ਅਤੇ ਵਿੱਤ ਮੰਤਰੀ ਨਿਯਮ ਤੋੜਦੇ ਹੋਏ ਉਹਨਾਂ ਦਾ ਹਾਲ ਜਾਣਨ ਲਈ ਸਟੇਜ ਤੋਂ ਹੇਠਾਂ ਆ ਗਏ।
ਇਸ ਪ੍ਰੋਗਰਾਮ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਪਹੁੰਚੇ ਸੀ। ਇਸੇ ਦੌਰਾਨ ਮਹਿਲਾ ਸੁਰੱਖਿਆ ਕਰਮੀ ਬੇਹੋਸ਼ ਹੋ ਗਈ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਵਿੰਦ, ਵਿੱਤ ਮੰਤਰੀ ਅਤੇ ਅਨੁਰਾਗ ਠਾਕੁਰ ਸਟੇਜ ਤੋਂ ਹੇਠਾਂ ਆ ਗਏ ਅਤੇ ਉਹਨਾਂ ਨੇ ਮਹਿਲਾ ਦਾ ਹਾਲ ਜਾਣਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।