ਜੰਮੂ ਕਸ਼ਮੀਰ : ਪ੍ਰੀਖਿਆ ਕੇਂਦਰ ਦੇ ਨੇੜੇ ਅਤਿਵਾਦੀ ਹਮਲਾ, ਝੜਪ ‘ਚ ਫਸੇ 5 ਵਿਦਿਆਰਥੀ ਬਚਾਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਵਿਚ ਅੱਜ ਤੋਂ ਪ੍ਰੀਖਿਆ ਹੋ ਗਈ ਹੈ ਸ਼ੁਰੂ

Terrorists Attack Near Class 10 Board Exam Centre In Pulwama

ਦੂਜੇ ਪਾਸੇ ਇਕ ਘਰ ਵਿਚ 3 ਤੋਂ 4 ਅਤਿਵਾਦੀਆਂ ਦੇ ਹੋਣ ਦੀ ਖਬਰ ਵੀ ਆਈ ਹੈ। ਕਸ਼ਮੀਰ ਵਿਚ ਅੱਜ ਤੋਂ ਪ੍ਰੀਖਿਆ ਸ਼ੁਰੂ ਹੋ ਗਈ ਹੈ। ਵਿਦਿਆਰਥੀਆਂ ਨੂੰ ਡਰਾਉਣ ਲਈ ਅਤਿਵਾਦੀਆਂ ਵਲੋਂ ਇਹੋ ਜਿਹੇ ਹਮਲੇ ਨੂੰ ਅੰਜਾਮ ਦਿੱਤਾ ਗਿਆ। ਪ੍ਰੀਖਿਆ ਕੇਂਦਰ ਵਿਚ 10ਵੀਂ ਜਮਾਤ ਦੇ ਵਿਦਿਆਰਥੀ ਪ੍ਰੀਖਿਆ ਦੇਣ ਆਏ ਸਨ। ਪ੍ਰੀਖਿਆ ਕੇਂਦਰ ਤੋਂ ਥੋੜੀ ਦੂਰੀ 'ਤੇ ਇਹ ਹਮਲਾ ਹੋਇਆ।

ਦੂਜੇ ਪਾਸੇ ਕਸ਼ਮੀਰ ਘਾਟੀ ਵਿਚ ਅੱਜ ਯੂਰੋਪੀਅਨ ਸੰਸਦ ਮੈਬਰਾਂ ਦਾ ਵਫ਼ਦ ਦੌਰੇ 'ਤੇ ਹੈ। ਵਫ਼ਦ ਦੇ ਕਸ਼ਮੀਰ ਦੌਰੇ ਦੇ ਚਲਦਿਆਂ ਸੁਰੱਖਿਆ ਕਾਫੀ ਵਧਾ ਦਿੱਤੀ ਹੈ। ਇਸ ਦੇ ਬਾਵਜੂਦ ਅਤਿਵਾਦੀ ਲਗਾਤਾਰ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਵਿਚ ਕਾਮਯਾਬ ਹੋ ਰਹੇ ਹਨ। ਇਸ ਤੋਂ ਇਲਾਵਾ ਵਫ਼ਦ ਦੇ ਦੌਰੇ ਵਿਚਕਾਰ ਹੀ ਸ਼੍ਰੀਨਗਰ ਅਤੇ ਦਖਣੀ ਕਸ਼ਮੀਰ ਦੇ ਕੁੱਝ ਇਲਾਕਿਆਂ ਵਿਚ ਪੱਥਰਬਾਜੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਸੋਮਵਾਰ ਨੂੰ ਵੀ ਸਪੌਰ ਵਿਚ ਅਤਿਵਾਦੀਆਂ ਨੇ ਗ੍ਰੇਨੇਡ ਹਮਲਾ ਕੀਤਾ ਸੀ। ਇਸ ਹਮਲੇ ਵਿਚ 15 ਲੋਕ ਜ਼ਖ਼ਮੀ ਹੋ ਗਏ ਸਨ। ਉੱਥੇ ਹੀ ਦੀਵਾਲੀ ਤੋਂ ਇਕ ਦਿਨ ਪਹਿਲਾਂ 26 ਅਕਤੂਬਰ ਨੂੰ ਸ਼੍ਰੀਨਗਰ ਦੇ ਕਾਕਾਸਰਾਏ ਵਿਚ CRPF ਜਵਾਨਾਂ ਉੱਤੇ ਅਤਿਵਾਦੀ ਗ੍ਰੇਨੇਡ ਨਾਲ ਹਮਲਾ ਕਰਕੇ ਫਰਾਰ ਹੋ ਗਏ ਸਨ।