ਲਲਿਤਪੁਰ ਵਿਖੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪ੍ਰਿਯੰਕਾ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਿਯੰਕਾ ਗਾਂਧੀ ਨੇ ਕਿਸਾਨਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ, ਇਸ ਦੌਰਾਨ ਕਿਸਾਨ ਦੀ ਧੀ ਬੇਹੋਸ਼ ਹੋ ਗਈ, ਜਿਸ ਨੂੰ ਪ੍ਰਿਯੰਕਾ ਗਾਂਧੀ ਨੇ ਪਾਣੀ ਪਿਲਾਇਆ ਅਤੇ ਹੌਂਸਲਾ ਦਿੱਤਾ

Priyanka Gandhi Meets Families Of Farmers Who Died Waiting For Fertiliser

ਲਖਨਊ: ਉੱਤਰ ਪ੍ਰਦੇਸ਼ ਦੇ ਲਲਿਤਪੁਰ ਵਿਚ ਖਾਦ ਸੰਕਟ ਦੇ ਚਲਦਿਆਂ ਜਾਨ ਗਵਾਉਣ ਵਾਲੇ 4 ਕਿਸਾਨਾਂ ਦੇ ਪਰਿਵਾਰਾਂ ਨਾਲ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੁੱਖ ਸਾਂਝਾ ਕਰਨ ਪਹੁੰਚੇ। ਪ੍ਰਿਯੰਕਾ ਗਾਂਧੀ ਅੱਜ ਸਵੇਰੇ ਕਰੀਬ 7 ਵਜੇ ਟਰੇਨ ਜ਼ਰੀਏ ਲਲਿਤਪੁਰ ਪਹੁੰਚੇ, ਇਸ ਤੋਂ ਬਾਅਦ ਉਹ ਮ੍ਰਿਤਕ ਕਿਸਾਨਾਂ ਦੇ ਪਿੰਡ ਪਹੁੰਚੇ। ਪ੍ਰਿਯੰਕਾ ਗਾਂਧੀ ਨੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ, ਇਸ ਦੌਰਾਨ ਇਕ ਮ੍ਰਿਤਕ ਕਿਸਾਨ ਦੀ ਧੀ ਬੇਹੋਸ਼ ਹੋ ਗਈ, ਜਿਸ ਨੂੰ ਪ੍ਰਿਯੰਕਾ ਗਾਂਧੀ ਨੇ ਪਾਣੀ ਪਿਲਾਇਆ ਅਤੇ ਹੌਂਸਲਾ ਦਿੱਤਾ।

ਹੋਰ ਪੜ੍ਹੋ: ਜੇ ਸੜਕਾਂ ਖੁੱਲ੍ਹੀਆਂ ਤਾਂ ਆਪਣੀ ਫ਼ਸਲ ਵੇਚਣ ਲਈ ਸੰਸਦ ਵੀ ਜਾਵਾਂਗੇ- ਰਾਕੇਸ਼ ਟਿਕੈਤ

ਕਿਸਾਨ ਦੀ ਧੀ ਸਵਿਤਾ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਸਿਰ 4 ਲੱਖ ਦਾ ਕਰਜ਼ਾ ਹੈ। ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਕਿਸਾਨਾਂ ਨੂੰ 5-5 ਲੱਖ ਦੀ ਆਰਥਕ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕਣ ਦਾ ਵੀ ਭਰੋਸਾ ਦਿੱਤਾ ਗਿਆ। ਸਭ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਕਸਬਾ ਪਾਲੀ ਨਿਵਾਸੀ ਮ੍ਰਿਤਕ ਕਿਸਾਨ ਬਲੂ ਦੇ ਘਰ ਪਹੁੰਚੀ। ਕਿਸਾਨ ਨੇ ਕਰਜ਼ੇ ਅਤੇ ਖਾਦ ਦੀ ਕਮੀ  ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।

ਹੋਰ ਪੜ੍ਹੋ: ਦਰਦਨਾਕ ਹਾਦਸਾ: ਸੈਰ ਕਰ ਰਹੀਆਂ ਔਰਤਾਂ ਨੂੰ ਤੇਜ਼ ਰਫਤਾਰ ਸਕਾਰਪੀਓ ਕਾਰ ਨੇ ਕੁਚਲਿਆ, ਮੌਤ

ਇਸ ਤੋਂ ਬਾਅਦ ਉਹ ਕਿਸਾਨ ਭੋਗੀ ਪਾਲ ਦੇ ਪਰਿਵਾਰ ਨੂੰ ਮਿਲਣ ਨਯਾਗਾਂਓ ਪਹੁੰਚੇ। 55 ਸਾਲਾ ਭੋਗੀ ਪਾਲ ਖਾਦ ਲਈ ਲਾਈਨ ਵਿਚ ਲੱਗੇ ਸੀ ਪਰ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਹ ਜ਼ਮੀਨ ’ਤੇ ਡਿਰ ਗਏ, ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕਾਂਗਰਸ ਜਨਰਲ ਸਕੱਤਰ ਮੈਲਵਾਰਾ ਖੁਰਦ ਨਿਵਾਸੀ ਕਿਸਾਨ ਸੋਨੀ ਅਹਿਰਵਾਰ ਦੇ ਘਰ ਪਹੁੰਚੇ, ਜਿਨ੍ਹਾਂ ਨੇ ਮਾਨਸਿਕ ਤਣਾਅ ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।

ਹੋਰ ਪੜ੍ਹੋ: ਦਿੱਲੀ ਲਈ ਰਵਾਨਾ ਹੋਏ CM ਚੰਨੀ, ਅੰਬਿਕਾ ਸੋਨੀ ਨਾਲ ਕਰਨਗੇ ਮੁਲਾਕਾਤ

ਇਸ ਤੋਂ ਇਲਾਵਾ ਇਕ ਹੋਰ ਕਿਸਾਨ ਮਹੇਸ਼ ਕੁਮਾਰ ਦੀ ਮੌਤ ਵੀ ਖਾਦ ਲਈ ਲੱਗੀ ਲਾਈਨ ਵਿਚ ਖੜ੍ਹੇ ਹੋਣ ਦੌਰਾਨ ਹੋਈ ਸੀ। ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਯੂਪੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਹਨਾਂ ਨੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਪ੍ਰਿਅੰਕਾ ਗਾਂਧੀ ਨੇ ਕਿਹਾ ਜੇ ਕਾਂਗਰਸ ਸੱਤਾ 'ਚ ਆਈ ਤਾਂ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ।